ਖੰਨਾ (ਵਿਪਨ ਭਾਰਦਵਾਜ): ਲੰਮੇ ਸਮੇਂ ਤੋਂ ਨੌਕਰੀ ਲਈ ਖੱਜਲ-ਖੁਆਰ ਹੋ ਰਹੇ ਪੈਰਾ-ਕਰਾਟੇ ਐਥਲੀਟ ਤਰੁਣ ਸ਼ਰਮਾ ਦੀ ਗੁਹਾਰ ਪੰਜਾਬ ਸਰਕਾਰ ਨੇ ਸੁਣ ਲਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅਧਰੰਗ ਹੋਣ ਦੇ ਬਾਵਜੂਦ ਪੈਰਾ-ਕਰਾਟੇ ’ਚ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਨਾਂ ਚਮਕਾਉਣ ਵਾਲੇ ਖਿਡਾਰੀ ਤਰੁਣ ਸ਼ਰਮਾ ਨੂੰ ਨੌਕਰੀ ਦੇ ਦਿੱਤੀ ਹੈ। ਤਰੁਣ ਸ਼ਰਮਾ ਨੂੰ ਨਗਰ ਕੌਂਸਲ ਖੰਨਾ ਵਿਚ ਕਲਰਕ ਦੀ ਨੌਕਰੀ ਦੇ ਦਿੱਤੀ ਗਈ ਹੈ। ਅੱਜ ਦੁਪਹਿਰ ਨੂੰ ਵਿਧਾਇਕ ਤਰਨਪ੍ਰੀਤ ਸਿੰਘ ਸੋਦ ਉਸ ਨੂੰ ਨਿਯੁਕਤੀ ਪੱਤਰ ਸੌਂਪ ਕੇ ਅਧਿਕਾਰਤ ਤੌਰ 'ਤੇ ਜੁਆਇਨ ਕਰਵਾਉਣਗੇ।
ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਖ਼ੁਲ੍ਹਵਾਉਣ ਦੇ ਹੁਕਮਾਂ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ
ਤਰੁਣ ਸ਼ਰਮਾ ਅੰਤਰਰਾਸ਼ਟਰੀ ਪੱਧਰ ’ਤੇ 18 ਸੋਨ ਤਗ਼ਮੇ ਤੇ ਹੋਰ ਤਗ਼ਮੇ ਜਿੱਤ ਚੁੱਕਿਆ ਹੈ। ਪਿਛਲੀਆਂ ਸਰਕਾਰਾਂ ਵੇਲੇ ਉਸ ਨੂੰ ਸਰਕਾਰੀ ਨੌਕਰੇ ਦੇ ਵਾਅਦੇ ਤਾਂ ਕੀਤੇ ਗਏ, ਪਰ ਨੌਕਰੀ ਨਹੀਂ ਦਿੱਤੀ ਗਈ। ਅਖ਼ੀਰ ਸਰੀਰ ਦਾ ਖੱਬਾ ਹਿੱਸਾ ਪੂਰੀ ਤਰ੍ਹਾਂ ਕੰਮ ਨਾ ਕਰਦੇ ਹੋਣ ਦੇ ਬਾਵਜੂਦ ਤਰੁਣ ਨੇ ਘਰ ਦਾ ਗੁਜ਼ਾਰਾ ਕਰਨ ਲਈ ਸਬਜ਼ੀ ਵੇਚਣੀ ਸ਼ੁਰੂ ਕੀਤੀ। ਬੀਤੇ ਦਿਨੀਂ ਵੀ ਉਸ ਨੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਬਾਹਰ ਬੂਟ ਪਾਲਿਸ਼ ਕਰ ਕੇ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਸੀ।
ਤਰੁਣ ਸ਼ਰਮਾ ਨੇ ਦੱਸਿਆ ਕਿ ਉਹ 6 ਸਾਲ ਦਾ ਸੀ, ਜਦੋਂ ਉਸ ਨੂੰ ਬੁਖਾਰ ਚੜ੍ਹ ਗਿਆ ਸੀ ਤੇ ਬੁਖਾਰ ਦਿਮਾਗ ’ਤੇ ਚੜ੍ਹ ਜਾਣ ਕਾਰਨ ਉਸ ਦੇ ਸਰੀਰ ਦਾ ਅੱਧਾ ਹਿੱਸਾ ਕੰਮ ਕਰਨਾ ਬੰਦ ਕਰ ਗਿਆ। ਪਿਤਾ ਰਾਮ ਮੂਰਤੀ ਸ਼ਰਮਾ ਨੇ ਉਸ ਨੂੰ ਪੈਰਾ-ਕਰਾਟੇ ਦੀ ਖੇਡ ’ਚ ਪਾ ਦਿੱਤਾ। ਖੇਡ ਕਾਫ਼ੀ ਚੰਗੀ ਖੇਡਿਆ ਤੇ ਸਰੀਰ ਦਾ ਰੁਕਿਆ ਹਿੱਸਾ ਵੀ 50 ਫੀਸਦੀ ਚੱਲ ਪਿਆ। ਤਰੁਣ ਨੇ ਵਿਦੇਸ਼ਾਂ ’ਚ ਜਾ ਕੇ 18 ਸੋਨ ਤਗ਼ਮਿਆਂ ਦੇ ਨਾਲ-ਨਾਲ ਹੋਰ ਕਈ ਤਗ਼ਮੇ ਵੀ ਜਿੱਤੇ ਹਨ। ਜਦੋਂ ਵਿਭਾਗ ਵੱਲੋਂ ਜਾਂ ਫਿਰ ਉਸ ਕੋਲ ਪੈਸੇ ਨਾ ਹੁੰਦੇ ਤਾਂ ਉਸ ਦੇ ਪਿਤਾ ਕਰਜ਼ਾ ਚੁੱਕ ਕੇ ਵੀ ਉਸ ਨੂੰ ਵਿਦੇਸ਼ ’ਚ ਖੇਡਾਂ ਲਈ ਭੇਜਦੇ ਤਾਂ ਕਿ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕੇ। ਉਸ ਨੇ ਆਪਣੀ ਮਿਹਨਤ ਨਾਲ ਪਿਤਾ ਦਾ ਸੁਪਨਾ ਪੂਰਾ ਵੀ ਕੀਤਾ, ਪਰ ਇਸ ਦੌਰਾਨ ਉਸਦੇ ਸਿਰ ’ਤੇ 12 ਲੱਖ ਦਾ ਕਰਜ਼ਾ ਚੜ੍ਹ ਗਿਆ।
ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤਨੀ ਤੋਂ ਅੱਕ ਗਿਆ ਪਤੀ! ਕੀਤਾ ਅਜਿਹਾ ਕਿ ਹਰ ਕੋਈ ਰਹਿ ਗਿਆ ਦੰਗ
ਕਰਨ ਔਜਲਾ ਨੇ ਵੀ ਕੀਤੀ ਸੀ ਮਦਦ
ਤਰੁਣ ਸ਼ਰਮਾ ਬਾਰੇ ਸੁਣ ਕੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਵੀ ਉਸ ਵੱਲ ਮਦਦ ਦਾ ਹੱਥ ਵਧਾਇਆ ਸੀ। ਕਰਨ ਔਜਲਾ ਨੇ ਤਰੁਣ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਮੋੜਿਆ ਸੀ। ਇਸ ਤੋਂ ਇਲਾਵਾ ਹੋਰ ਲੋਕਾਂ ਅਤੇ ਐੱਨ.ਆਰ.ਆਈ. ਵੀਰਾਂ ਨੇ ਰਲ਼ ਕੇ ਤਰੁਣ ਦਾ ਕਰਜ਼ਾ ਉਤਾਰਨ ਵਿਚ ਮਦਦ ਕੀਤੀ ਸੀ। ਤਰੁਣ ਸ਼ਰਮਾ ਨੇ ਪੰਜਾਬ ਸਰਕਾਰ ਅਤੇ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਦਿਨ-ਦਿਹਾੜੇ ਰੂਹ ਕੰਬਾਊ ਵਾਰਦਾਤ, ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਵੱਢ ਦਿੱਤੇ 2 ਨੌਜਵਾਨ
NEXT STORY