ਚੰਡੀਗੜ੍ਹ : ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ । ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਵਿੱਚ ਗੁਰਦੀਪ ਸਿੰਘ ਗੋਸ਼ਾ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਅਤੇ ਗੁਰਜੀਤ ਸਿੰਘ ਚੀਮਾ ਨੂੰ ਯੂਥ ਵਿੰਗ ਦਾ ਬੁਲਾਰਾ ਅਤੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ । ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਗੁਰਦੀਪ ਸਿੰਘ ਸੰਧੂ ਮੁਘਲ ਚੱਕ, ਰਜਿੰਦਰ ਸਿੰਘ ਬਾਬਾ, ਗੁਰਵੀਰ ਸਿੰਘ ਗਰਚਾ ਦੇ ਨਾਂ ਸ਼ਾਮਲ ਹਨ। ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੁਖਜਿੰਦਰ ਸਿੰਘ ਮਾਨ ਖੁਰਮਨੀਆ, ਅਨਿਲ ਵਸ਼ੀਸ਼ਤ, ਰਵਿੰਦਰ ਸਿੰਘ ਲੱਕੀ ਢਿੱਲੋਂ, ਅਕਾਸ਼ਦੀਪ ਸਿੰਘ ਭੁਰੇਗਿੱਲ, ਗੁਰਨੀਮਤ ਸਿੰਘ ਸੰਧੂ, ਤਜਿੰਦਰ ਸਿੰਘ ਸ਼ਾਮ ਚੁਰਾਸੀ, ਜਗਵਿੰਦਰ ਸਿੰਘ ਲੰਝਾ, ਕੰਵਰਪਾਲ ਸਿੰਘ ਲੋਹ ਸਿੰਬਲੀ, ਧਰਮਿੰਦਰ ਸਿੰਘ ਮੰਢਾਲੀ, ਕੰਵਰ ਹਰਪ੍ਰੀਤ ਸਿੰਘ ਗਿੱਲ, ਸਰਪੰਚ ਰਵਿੰਦਰ ਸਿੰਘ ਰਾਣਾ, ਲਵਪ੍ਰੀਤ ਸਿੰਘ ਰਿੰਕੂ ਢੀਂਡਸਾ, ਲਵਪ੍ਰੀਤ ਸਿੰਘ ਪੰਜੋਲੀ, ਰਵੀਪਾਲ ਸਿੰਘ ਟਿਵਾਣਾ, ਬਲਜਿੰਦਰ ਸਿੰਘ ਭੁੱਚੀ, ਸ਼ਿਵਕਰਨ ਸਿੰਘ ਬਿਸਲਾ, ਜਸਮੀਤ ਸਿੰਘ ਐਵੀ ਨਾਰੰਗ, ਗੁਰਪ੍ਰੀਤ ਸਿੰਘ ਅਸਮਾਨਪੁਰ, ਗੁਰਪ੍ਰੀਤ ਸਿੰਘ ਗੋਪਾਲਪੁਰ, ਕੰਵਰਪਾਲ ਸਿੰਘ ਕੇ.ਪੀ, ਮਨਮੀਤ ਸਿੰਘ ਬਨੀ, ਸਰਦੀਪ ਸਿੰਘ ਲੁਹਾਰਾ, ਰਾਜੂ ਸ਼ੇਰਪੁਰੀਆ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ ਸ. ਭਾਗ ਸਿੰਘ ਅਣਖੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਪ੍ਰਗਟਾਇਆ ਅਫ਼ਸੋਸ
ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬਲਵਿੰਦਰ ਸਿੰਘ ਡੋਗਰਾ, ਭੁਪਿੰਦਰ ਸਿੰਘ ਲੱਛੜੂ, ਨਰੇਸ਼ ਕੁਮਾਰ ਕਪੁਰੀ, ਇੰਦਰਜੀਤ ਸਿੰਘ ਗੋਸਲ, ਐਡਵੋਕੇਤ ਇੰਦਰਜੀਤ ਸਿੰਘ ਸਾਊ, ਮਨਦੀਪ ਸਿੰਘ ਪਨੈਚ, ਸ.ਦਿਲਪ੍ਰੀਤ ਸਿੰਘ ਭੱਟੀ, ਸ.ਹਰਮਨਪ੍ਰੀਤ ਸਿੰਘ ਬਲ, ਸ.ਬਲਵਿੰਦਰ ਸਿੰਘ ਸਮਾਨਾ, ਸ.ਇਕਬਾਲ ਸਿੰਘ ਰਣਬੀਰਪੁਰਾ, ਸੁਖਮਨਜੀਤ ਸਿੰਘ ਰਾਏਕੋਟ, ਪ੍ਰਭਜੋਤ ਸਿੰਘ ਭਮਰਾ, ਇੰਦਰਬੀਰ ਸਿੰਘ ਭਮਰਾ, ਪ੍ਰਿੰਸ ਸਿੰਘ ਸੰਧੂ, ਸਤਵੰਤ ਸਿੰਘ ਬੋਬੀ, ਕੁਲਦੀਪ ਸਿੰਘ ਦੇ ਨਾਮ ਸ਼ਾਮਲ ਹਨ। ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਗੁਰਸੇਵਕ ਸਿੰਘ ਸੰਧੂ, ਜਗਜੀਤ ਸਿੰਘ ਮੁੱਛਲ, ਨਿਰਮਲ ਸਿੰਘ ਬੈਨੀਪਾਲ, ਗੁਰਿੰਦਰ ਸਿੰਘ ਲਾਡੀ ਭਾਮੀਆਂ, ਬਲਜਿੰਦਰ ਸਿੰਘ ਬੱਲੀ, ਹਰਿੰਦਰਪਾਲ ਸਿੰਘ ਸਮਾਨਾ, ਵਿਸ਼ਾਲ ਸ਼ਰਮਾ, ਗੁਰਬਖਸ਼ ਸਿੰਘ ਸਮਾਨਾ, ਦਰਸ਼ਨ ਸਿੰਘ ਮੰਡੇਰ ਬੁਢਲਾਡਾ ਅਤੇ ਪ੍ਰਭਜੋਤ ਸਿੰਘ ਜੱਸਲ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਸ੍ਰੀ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਂਹਾਂ ਖਾ ਕੇ ਸੱਤਾ ’ਚ ਆਈ ਕੈਪਟਨ ਸਰਕਾਰ ਨੇ ਪੰਜਾਬ ਨੂੰ ਲੁੱਟਿਆ : ਸੁਖਬੀਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨ ਨੇ ਖੇਤ ’ਚ ਕੀਤੀ ਖ਼ੁਦਕੁਸ਼ੀ
NEXT STORY