Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 28, 2026

    3:39:17 PM

  • railway track  dig patiala

    ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ...

  • date of birth verification will not be done with aadhaar documents

    ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ...

  • high alert in punjab after shambhu blast

    ਸ਼ੰਭੂ ਧਮਾਕੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ, ਰੇਲਵੇ...

  • punjab bars and restaurants will now be able to open till 3 am

    ਪੰਜਾਬ: ਹੁਣ ਦੇਰ ਰਾਤ 3 ਵਜੇ ਤੱਕ ਖੁੱਲ੍ਹ ਸਕਣਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਦਿੱਲੀ ਤੋਂ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ 'ਚ 1500 ਸ਼ਰਧਾਲੂਆਂ ਨੂੰ ਮਿਲੇਗਾ ਵੀਜ਼ਾ: ਸਰਨਾ

PUNJAB News Punjabi(ਪੰਜਾਬ)

ਦਿੱਲੀ ਤੋਂ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ 'ਚ 1500 ਸ਼ਰਧਾਲੂਆਂ ਨੂੰ ਮਿਲੇਗਾ ਵੀਜ਼ਾ: ਸਰਨਾ

  • Edited By Shivani Attri,
  • Updated: 08 Jul, 2019 05:41 PM
Jalandhar
paramjit singh sarna
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚਾਵਲਾ) — ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਏ ਜਾ ਰਹੇ ਨਗਰ ਕੀਰਤਨ ਦਾ ਜਾਹੋ-ਜਲਾਲ ਦੇਖਣਯੋਗ ਹੋਵੇਗਾ, ਜਿਸ ਦੀ ਆਰੰਭਤਾ 28 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਹੋਵੇਗੀ। ਅੱਜ ਜਲੰਧਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਇਤਿਹਾਸਿਕ ਨਗਰ ਕੀਰਤਨ 'ਚ ਸਾਰਿਆਂ ਦੀ ਸ਼ਮੂਲੀਅਤ ਲਾਜ਼ਮੀ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ ਗਈ, ਜਿਨ੍ਹਾਂ ਨੇ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਸਹਿਮਤੀ ਪ੍ਰਗਟਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਵਿਸ਼ਵ ਭਰ 'ਚ ਪਹੁੰਚਾਉਣ ਲਈ ਸਾਰੀਆਂ ਧਾਰਮਿਕ ਸੰਸਥਾਵਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਸਭ ਫਿਰਕਿਆਂ ਦੇ ਸਾਂਝੇ ਰਹਿਬਰ ਹਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਈ ਦੇ ਲੇਖੇ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ 1500 ਵੀਜ਼ਿਆਂ ਦੀ ਪ੍ਰਵਾਨਗੀ ਮਿਲ ਗਈ ਹੈ। ਸ਼ਰਧਾਲੂਆਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਹੋਰ ਵੀਜ਼ਿਆਂ ਦੀ ਪ੍ਰਵਾਨਗੀ ਲਈ ਕੋਸ਼ਿਸ਼ ਕੀਤੀ ਜਾਵੇਗੀ। ਸਰਨਾ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸੋਨ ਪਾਲਕੀ ਤਿਆਰ ਕੀਤੀ ਗਈ ਹੈ, ਜਿਸ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਗਰ ਕੀਰਤਨ ਦੇ ਇੰਤਜ਼ਾਮਾਂ 'ਚ ਹਰਿਆਣਾ ਸਰਕਾਰ ਨੇ ਸੰਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਕੋਲੋਂ ਵੀ ਇਹੀ ਉਮੀਦ ਕਰਦੇ ਹਨ।

PunjabKesari
ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਨਗਰ ਕੀਰਤਨ ਤੋਂ ਪਹਿਲਾਂ ਹੋਣ ਵਾਲੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਸਮੇਤ ਸਮੁੱਚੀ ਕੈਬਨਿਟ ਨੂੰ ਸੱਦਾ ਦਿੱਤਾ ਗਿਆ ਹੈ। ਸਰਨਾ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਸਜਾਏ ਜਾ ਰਹੇ ਇਸ ਨਗਰ ਕੀਰਤਨ ਦੀ ਆਰੰਭਤਾ 28 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਹੋਵੇਗੀ। ਇਹ ਨਗਰ ਕੀਰਤਨ 29 ਨੂੰ ਲੁਧਿਆਣਾ, ਜਲੰਧਰ, ਕਪੂਰਥਲਾ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਵਿਸ਼ਰਾਮ ਕਰੇਗਾ। 30 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਵਿਸ਼ਰਾਮ ਕਰਨ ਉਪਰੰਤ 31 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ ਅਤੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਤੋਂ ਬਾਅਦ 6 ਨਵੰਬਰ ਨੂੰ ਵਤਨ ਵਾਪਸੀ ਹੋਵੇਗੀ। ਸਰਨਾ ਨੇ ਦੱਸਿਆ ਕਿ 1 ਅਤੇ 2 ਨਵੰਬਰ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸੱਜਣਗੇ, ਜਿਸ 'ਚ ਨਾਮਵਰ ਸ਼ਖਸੀਅਤਾਂ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਦੇਣਗੀਆਂ।

ਇਸ ਦੌਰਾਨ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਪਾਕਿਸਤਾਨ ਗੁਰਧਾਮਾਂ ਦੀ ਕਾਰਸੇਵਾ ਲਈ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਇਤਿਹਾਸਿਕ ਕਾਰਜ ਕਰਾਰ ਦਿੰਦੇ ਕਿਹਾ ਕਿ ਅਸੀਂ ਭਾਰਤ-ਪਾਕਿ ਦੋਸਤੀ ਦੇ ਹੱਕ 'ਚ ਹਾਂ ਅਤੇ ਸਿੱਖ ਕੌਮ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤਹਿਤ ਨਫਰਤਾਂ ਘਟਾਉਣ 'ਚ ਕੌਮਾਂਤਰੀ ਪੱਧਰ 'ਤੇ ਯੋਗਦਾਨ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਜਦੋਂ ਜਲੰਧਰ 'ਚੋਂ ਲੰਘੇਗਾ, ਇਸ ਦੌਰਾਨ ਸੰਗਤਾਂ ਦੇ ਭਰਵੇਂ ਸਵਾਗਤ ਲਈ ਰੂਪ-ਰੇਖਾ ਤਿਆਰ ਕਰਨ ਲਈ ਜਲਦ ਹੀ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਖਾਲਸਾ ਨੇ ਪਰਮਜੀਤ ਸਿੰਘ ਸਰਨਾ ਨੂੰ ਮੈਡਲ ਅਤੇ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਜਦਕਿ ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਹ ਸਰਨੇ ਦਾ ਇਤਿਹਾਸਕ ਕਦਮ ਹੈ ਅਤੇ ਸਾਨੂੰ ਭਾਰਤ-ਪਾਕਿ ਦੋਸਤੀ ਲਈ ਗੁਰੂ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਦੇ ਭਲੇ ਲਈ ਅੱਗੇ ਵਧਿਆ ਜਾਵੇ।

ਇਸ ਮੌਕੇ ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਮਨਜੀਤ ਸਿੰਘ ਗਤਕਾ ਮਾਸਟਰ, ਮਨਜੀਤ ਸਿੰਘ ਠੁਕਰਾਲ, ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪਰਦੇਸੀ, ਸੁਰਿੰਦਰ ਪਾਲ ਸਿੰਘ ਗੋਲਡੀ, ਮਨਜੀਤ ਸਿੰਘ ਸਰਨਾ, ਦਵਿੰਦਰ ਸਿੰਘ ਆਨੰਦ, ਅਮਰਜੀਤ ਸਿੰਘ ਆਨੰਦ, ਹਰਭਜਨ ਸਿੰਘ ਬੈਂਸ, ਮਹਿੰਦਰ ਸਿੰਘ ਚਮਕ, ਗਗਨਦੀਪ ਸਿੰਘ, ਹਰਜੀਤ ਸਿੰਘ ਬਾਵਾ, ਮੋਹਣ ਸਿੰਘ ਸਹਿਗਲ, ਚਰਨਕੰਵਲਜੀਤ ਸਿੰਘ ਹੈਪੀ, ਸੰਦੀਪ ਸਿੰਘ ਚਾਵਲਾ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਅੰਮ੍ਰਿਤ ਕੰਪਿਊਟਰ, ਸਤਪਾਲ ਸਿੰਘ ਸਿਦਕੀ, ਪਰਮਜੀਤ ਸਿੰਘ ਨੈਨਾ ਆਦਿ ਹਾਜ਼ਰ ਸਨ।ਇਸ ਮੌਕੇ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਤੋਂ 28 ਅਕਤੂਬਰ 2019 ਨੂੰ ਸ਼ੁਰੂ ਹੋਣ ਜਾ ਰਹੇ ਮਹਾ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਸ਼੍ਰੀ ਵਿਜੇ ਚੋਪੜਾ ਜੀ ਨੂੰ ਵੀ ਸੱਦਾ ਪੱਤਰ ਦਿੱਤਾ।

  • paramjit singh sarna
  • Shiromani Akali Dal Delhi
  • ਪਰਮਜੀਤ ਸਿੰਘ ਸਰਨਾ
  • ਸ਼ਰਧਾਲੂ
  • ਸ਼੍ਰੋਮਣੀ ਅਕਾਲੀ ਦਲ ਦਿੱਲੀ

ਲੁਟੇਰਿਆਂ ਵਲੋਂ 14 ਸਾਲਾ ਲੜਕੇ ਦੇ ਚਾਕੂ ਨਾਲ ਕੀਤਾ ਹਮਲਾ

NEXT STORY

Stories You May Like

  • baisakhi nagar kirtan in surrey
    ਸਰੀ ਵਿਖੇ ਵਿਸਾਖੀ ਨਗਰ ਕੀਰਤਨ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ
  • tata group has made investment of 1500 crores in iphone business
    ਟਾਟਾ ਗਰੁੱਪ ਨੇ ਆਈਫੋਨ ਕਾਰੋਬਾਰ 'ਚ 1500 ਕਰੋੜ ਦਾ ਕੀਤਾ ਭਾਰੀ ਨਿਵੇਸ਼, ਜਾਣੋ ਪੂਰੀ ਯੋਜਨਾ
  • gurdwara sri pehli patshahi kiara sahib renovation
    ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਕਿਆਰਾ ਸਾਹਿਬ, ਨਨਕਾਣਾ ਸਾਹਿਬ ਦੀ ਮੁਰੰਮਤ ਤੇ ਅਪਗ੍ਰੇਡ ਦਾ ਪ੍ਰੋਜੈਕਟ ਸ਼ੁਰੂ
  • nagar kirtan in rome
    ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 19 ਅਪ੍ਰੈਲ ਨੂੰ ਰੋਮ 'ਚ
  • italy grand nagar kirtan vaisakhi khalsa creation day
    ਲਵੀਨਿਓ ਵਿਖੇ ਭਲਕੇ ਸੱਜੇਗਾ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
  • a grand nagar kirtan was organized in surrey dedicated to khalsa sajna diwas
    ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਰੀ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
  • nagar kirtan at castelfranco emilia modena
    ਕਸਤਲਫਰਾਂਕੋ ਇਮੀਲੀਆ ਮੋਦੇਨਾ ਵਿਖੇ ਸਜਿਆ 18ਵਾਂ ਵਿਸਾਲ ਨਗਰ ਕੀਰਤਨ
  • nagar kirtan near vatican city
    ਵੈਟੀਕਨ ਸਿਟੀ ਦੇ ਨੇੜੇ ਸਿੰਘਾਂ ਨੇ ਕੱਢਿਆ ਅਲੌਕਿਕ ਨਗਰ ਕੀਰਤਨ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • may month horoscope people good lucky
    ਮਿਥੁਨ ’ਚ ਬਣੇਗਾ ਬੁੱਧ-ਗੁਰੂ ਤੇ ਸ਼ੁੱਕਰ ਦਾ ਪਾਜ਼ੇਟਿਵ ਯੋਗ, ਸਾਰੇ ਲਗਨਾਂ ਦੇ...
  • entire tehbazari staff on leave
    ਤਹਿਬਾਜ਼ਾਰੀ ਦੇ ਪੂਰੇ ਸਟਾਫ ਦੀ ਛੁੱਟੀ! 10 ਨਵੇਂ ਇੰਸਪੈਕਟਰਾਂ ਸਣੇ 34 ਕਰਮਚਾਰੀਆਂ...
  • cheated on a girl after marrying her for love and becoming a mother
    ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...
  • dispute breaks out between ritu nooran and ex husband
    ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...
  • there will be relief from heat in punjab for 2 days
    ਪੰਜਾਬ 'ਚ 2 ਦਿਨ ਗਰਮੀ ਤੋਂ ਹੋਵੇਗਾ ਛੁਟਕਾਰਾ, ਜਾਣੋ ਮੌਸਮ ਨਾਲ ਜੁੜੀ ਖਾਸ ਅਪਡੇਟ
  • punjabis in canada
    ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ
Trending
Ek Nazar
new panchayat decree for those getting love marriages

ਅੰਮ੍ਰਿਤਸਰ ਦੇ ਇਸ ਪਿੰਡ 'ਚ ਬਣੇ ਨਵੇਂ ਨਿਯਮ, ਲਵ ਮੈਰਿਜ ਕਰਾਉਣ ਵਾਲਿਆਂ ਲਈ...

canadian pr

ਹਜ਼ਾਰਾਂ ਕਾਮਿਆਂ ਨੂੰ ਮਿਲੇਗੀ ਕੈਨੇਡਾ ਦੀ PR! ਇਨ੍ਹਾਂ ਖੇਤਰਾਂ 'ਚ ਰਹਿਣ...

us restaurant incident

ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ...

terrible road accident in punjab

ਪੰਜਾਬ 'ਚ ਭਿਆਨਕ ਸੜਕ ਹਾਦਸਾ, ਟਰੱਕ ਤੇ ਐਕਟਿਵਾ ਦੀ ਟੱਕਰ ‘ਚ ਕੁੜੀ ਦੀ ਮੌਤ

actress preet singh shares traumatic assault incident at mumbai club

ਮਸ਼ਹੂਰ ਅਦਾਕਾਰਾ ਦਾ ਕਲੱਬ 'ਚ ਪੈ ਗਿਆ ਪੰਗਾ ! ਕੁੱਟ-ਕੁੱਟ ਤੋੜ'ਤਾ ਦੰਦ, ਮੂੰਹ...

rain storm alert weather next 3 days

Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ...

8 hours of power outage

8 ਘੰਟੇ ਬਿਜਲੀ ਬੰਦ! ਭਲਕੇ ਮੂੰਹ ਹਨ੍ਹੇਰੇ 'ਤੋਂ ਹੀ ਲੱਗ ਜਾਏਗਾ ਲੰਬਾ Power Cut

cheated on a girl after marrying her for love and becoming a mother

ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...

dispute breaks out between ritu nooran and ex husband

ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...

big uproar in jalandhar politics congress divided into 3 factions

ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...

murder accused who escaped by breaking the jail lock arrested from ludhiana

ਪੰਜਾਬ: ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋਇਆ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ...

meeting of pope and archbishop of canterbury

ਪੋਪ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਦੀ ਇਤਿਹਾਸਕ ਮੁਲਾਕਾਤ, ਗੱਲਬਾਤ ਜਾਰੀ ਰੱਖਣ ਦਾ...

grah gochar may lucky zodiac signs

4 ਰਾਸ਼ੀਆਂ ਦੀ ਖੁੱਲ੍ਹੇਗੀ ਕਿਸਮਤ! ਮਈ 'ਚ ਲੱਗੇਗੀ ਗ੍ਰਹਿਆਂ ਦੀ ਚੌਕੜੀ, ਬਣਨਗੇ...

punjabis in canada

ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ

indian student in canada

ਕੈਨੇਡਾ 'ਚ ਪੜ੍ਹਾਈ ਅਤੇ ਕੰਮ ਦੇ ਚੱਕਰ 'ਚ ਫਸੀ ਜ਼ਿੰਦਗੀ , ਭਾਰਤੀ ਵਿਦਿਆਰਥਣ ਨੇ...

main accused in the robbery of rs 8 crore from a goldsmith  s house

ਗੁਰਦਾਸਪੁਰ ’ਚ ਸਰਾਫ਼ ਦੇ ਘਰੋਂ 8 ਕਰੋੜ ਦੀ ਲੁੱਟ ਕਰਨ ਵਾਲਾ ਮੁੱਖ ਮੁਲਜ਼ਮ...

neighbors fight in amritsar at midnight

ਅੰਮ੍ਰਿਤਸਰ 'ਚ ਅੱਧੀ ਰਾਤ ਲੜ ਪਏ ਗੁਆਂਢੀ, ਔਰਤਾਂ ਨਾਲ ਕੀਤੀ ਧੱਕਾ ਮੁੱਕੀ,...

actress accused of   duping   techie of rs 9 35 crore over marriage

ਅਦਾਕਾਰਾ ਨੇ 'ਮਿੱਠੇ ਜਾਲ' 'ਚ ਫਸਾਇਆ ਇੰਜੀਨੀਅਰ ! ਪਿਆਰ ਦੀਆਂ ਪੀਂਘਾਂ 'ਚ ਪਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • death case
      ਅਣਪਛਾਤੇ ਕਾਰ ਚਾਲਕ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ
    • cattle fight  worker death
      ਪਸ਼ੂਆਂ ਦੀ ਲੜਾਈ 'ਚ ਮਜ਼ਦੂਰ ਦੀ ਮੌਤ, ਤਿੰਨ ਬੱਚਿਆਂ ਦੇ ਸਿਰੋਂ ਉਠਿਆ ਪਿਤਾ ਦਾ...
    • sukhbir badal strongly condemns the blast on shambhu railway track
      ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬਲਾਸਟ ਦੀ ਸੁਖਬੀਰ ਬਾਦਲ ਵਲੋਂ ਸਖ਼ਤ...
    • railway track punjab railway track
      ਪਟਿਆਲਾ : ਸ਼ੰਭੂ ਨੇੜੇ ਰੇਲਵੇ ਟ੍ਰੈਕ 'ਤੇ ਹੋਏ ਬਲਾਸਟ ਨੂੰ ਲੈ ਕੇ ਸਨਸਨੀਖੇਜ਼...
    • punjab big incident
      ਮੁੱਲਾਂਪੁਰ ਦੇ ਪਿੰਡ ਮੰਡਿਆਣੀ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਮੋਟਰ ਤੋਂ ਮਿਲੀ...
    • accident case
      ਤੇਜ਼ ਰਫ਼ਤਾਰ ਫਾਰਚੂਨਰ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ
    • a setback for those building new buildings in punjab
      ਪੰਜਾਬ 'ਚ ਨਵੀਆਂ ਇਮਾਰਤਾਂ ਬਣਾਉਣ ਵਾਲਿਆਂ ਨੂੰ ਝਟਕਾ! ਹੁਣ ਨਹੀਂ ਮਿਲੇਗੀ ਇਹ ਛੋਟ
    • us restaurant incident
      ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ...
    • highcourt decision
      ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀਆਂ ਦੋ ਔਰਤਾਂ ਨੂੰ ਹਾਈਕੋਰਟ ਨੇ ਦਿੱਤੀ ਸੁਰੱਖਿਆ
    • cbse school sarul students
      CBSE ਸਕੂਲਾਂ 'ਚ ਹੋ ਗਿਆ ਵੱਡਾ ਬਦਲਾਅ, ਵਿਦਿਆਰਥੀਆਂ ਲਈ ਚੁੱਕਿਆ ਗਿਆ ਅਹਿਮ ਕਦਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +