ਲੁਧਿਆਣਾ (ਨਰਿੰਦਰ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਦੌਰਾਨ ਸ਼ੁੱਕਰਵਾਰ ਨੂੰ 'ਬਾਂਦ੍ਰਾ ਐਕਸਪ੍ਰੈੱਸ ਰੇਲਗੱਡੀ' ਲੁਧਿਆਣਾ ਰੇਲਵੇ ਸਟੇਸ਼ਨ ਪੁੱਜੀ। ਇਹ ਰੇਲਗੱਡੀ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ ਸਥਾਨਕ ਰੇਲਵੇ ਸਟੇਸ਼ਨ ਅੱਜ 11 ਵਜੇ ਦੇ ਕਰੀਬ ਪੁੱਜੀ। ਰੇਲਗੱਡੀ 'ਚੋਂ ਲੋੜ ਮੁਤਾਬਕ ਸਮਾਨ ਉਤਾਰਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਰੇਲਵੇ ਦੇ ਅਧਿਕਾਰੀ ਅਸ਼ੋਕ ਨੇ ਦੱਸਿਆ ਕਿ 21 ਬੋਗੀਆਂ ਵਾਲੀ ਰੇਲਗੱਡੀ ਦੇ ਇਕ ਡੱਬੇ 'ਚ ਲੁਧਿਆਣਾ ਸ਼ਹਿਰ ਲਈ ਸਮਾਨ ਸੀ। ਉਨ੍ਹਾਂ ਕਿਹਾ ਕਿ ਇਹ ਰੇਲਗੱਡੀ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਚਲਾਈ ਗਈ ਹੈ ਤਾਂ ਜੋ ਕਿਸੇ ਸ਼ਹਿਰ 'ਚ ਕਿਸੇ ਚੀਜ਼ ਦੀ ਥੋੜ ਨਾ ਆਵੇ।

ਦੱਸਣਯੋਗ ਹੈ ਕਿ ਭਾਰਤੀ ਰੇਲਵੇ ਨੇ ਜ਼ਰੂਰੀ ਚੀਜ਼ਾਂ ਜਿਵੇਂ ਕਿ ਡੇਅਰੀ ਉਤਪਾਦਾਂ, ਡਾਕਟਰੀ ਉਪਕਰਨਾਂ, ਦਵਾਈਆਂ, ਕਰਿਆਨੇ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਨੂੰ ਵੱਖ-ਵੱਖ ਸ਼ਹਿਰਾਂ ਤੱਕ ਪਹੁੰਚਾਉਣ ਲਈ ਪਾਰਸਲ ਵਿਸ਼ੇਸ਼ ਰੇਲਗੱਡੀ ਚਲਾਈ ਹੈ ਅਤੇ ਇਹ ਰੇਲਗੱਡੀ ਹਰੇਕ ਸ਼ਹਿਰ 'ਚ ਲੋੜ ਮੁਤਾਬਕ ਵਸਤਾਂ ਦੀ ਸਪਲਾਈ ਕਰ ਰਹੀ ਹੈ।

ਚਰਿੱਤਰ ’ਤੇ ਸ਼ੱਕ ਕਾਰਨ ਲੋਕਾਂ ਨੇ ਜੰਜ਼ੀਰਾਂ ਨਾਲ ਬੰਨ੍ਹ ਕੇ ਕੁੱਟਿਆ ਗ੍ਰੰਥੀ
NEXT STORY