ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ ਆਵਾਜ਼-ਏ-ਪੰਜਾਬ ਫਰੰਟ ਬਣਾਉਣ ਵਾਲੇ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਸਿੱਧੂ ਦਾ ਆਮ ਆਦਮੀ ਪਾਰਟੀ 'ਚ ਜਾਣਾ ਤੈਅ ਸੀ ਪਰ ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਖੁਆਇਸ਼ ਪਾਲੀ ਬੈਠੇ ਹਨ ਅਤੇ ਉਨ੍ਹਾਂ ਦੇ ਵਿਸ਼ਵਾਸ ਪਾਤਰ ਗਾਜ਼ੀਆਬਾਦ ਤੋਂ ਆਏ 10-15 ਲੋਕ ਪੰਜਾਬ 'ਚ ਆਪ ਆਗੂਆਂ ਵਿਚਕਾਰ 'ਫੁੱਟ ਪਾਓ ਅਤੇ ਰਾਜ ਕਰੋ' ਦੀ ਨੀਤੀ 'ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਕਰਕੇ ਉਹ 'ਆਪ' 'ਚ ਸ਼ਾਮਲ ਹੋਣ ਤੋਂ ਰੁਕ ਗਏ। ਪਰਗਟ ਨੇ ਕਿਹਾ ਕਿ ਆਪ ਆਗੂਆਂ ਨੂੰ ਪੰਜਾਬੀਆਂ 'ਤੇ ਭਰੋਸਾ ਨਹੀਂ ਹੈ। ਇਹੀ ਕਾਰਨ ਹੈ ਕਿ ਕੇਜਰੀਵਾਲ ਖੁਦ ਇੱਥੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਪ ਦੇ ਸੀਨੀਅਰ ਆਗੂਆਂ ਨਾਲ ਦਿੱਲੀ 'ਚ ਮੁਲਾਕਾਤ ਹੋਈ ਸੀ, ਜਿੱਥੇ ਗੱਲਬਾਤ ਰਿਕਾਰਡ ਕੀਤੀ ਗਈ ਪਰ ਇਹ ਲੋਕ ਉਸ ਰਿਕਾਰਡਿੰਗ ਦੇ ਕੁਝ ਹਿੱਸੇ ਨੂੰ ਆਪਣਾ ਫਾਇਦੇ ਲਈ ਇਸਤੇਮਾਲ ਕਰਦੇ ਹਨ।
ਅਹਿਮ ਗੱਲ ਇਹ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਬਾਰੇ ਇੰਨੀ ਗੱਲਾਂ ਕਹਿਣ ਦੇ ਬਾਵਜੂਦ ਪਰਗਟ ਨੂੰ ਲੱਗਦਾ ਹੈ ਕਿ ਆਪ ਨਾਲ ਹੁਣ ਵੀ ਗਠਜੋੜ ਹੋ ਸਕਦਾ ਹੈ। ਉਹ ਸਿੱਧੂ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ ਆਪ ਨਾਲ ਗਠਜੋੜ ਕਰਨਗੇ ਜਾਂ ਕਾਂਗਰਸ ਨਾਲ, ਇਹ ਤਾਂ ਸਮਾਂ ਹੀ ਦੱਸੇਗਾ।
ਪਰਗਟ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਇਕ ਅਕਤੂਬਰ ਤੋਂ ਚੋਣਾਂ ਤੱਕ ਕਾਮੇਡੀ ਸ਼ੋਅ ਤੋਂ ਦੂਰ ਰਹਿਣਗੇ। ਇਸ ਲਈ ਉਨ੍ਹਾਂ ਨੇ ਨੋਟਿਸ ਦੇ ਦਿੱਤਾ ਹੈ। ਉਹ 30 ਸਤੰਬਰ ਤੱਕ ਹੀ ਇਸ਼ ਸ਼ੋਅ ਨਾਲ ਜੁੜੇ ਰਹਿਣਗੇ। ਇਸ ਤੋਂ ਬਾਅਦ ਸਿੱਧੂ ਲਗਾਤਾਰ ਪੰਜਾਬ 'ਚ ਰਹਿਣਗੇ ਅਤੇ ਚੋਣ ਪ੍ਰਚਾਰ ਕਰਨਗੇ। ਪਾਰਟੀ ਨਾ ਬਣਾਉਣ ਦੀ ਗੱਲ 'ਤੇ ਪਰਗਟ ਕਹਿੰਦੇ ਹਨ ਕਿ ਜਦੋਂ ਅਸੀਂ ਸਰਵੇ ਕੀਤਾ ਤਾਂ ਇਸ ਦਾ ਫਾਇਦਾ ਅਕਾਲੀ ਦਲ ਨੂੰ ਹੁੰਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਸਿੱਧੂ ਨੇ ਵੋਟਾਂ ਵੰਡਣ ਤੋਂ ਰੋਕਣ ਲਈ ਪਾਰਟੀ ਨਾ ਬਣਾਉਣ ਦਾ ਜਗ੍ਹਾ ਗਠਜੋੜ ਕਰਨ ਦਾ ਫੈਸਲਾ ਕੀਤਾ।
ਛੋਟੇਪੁਰ 1-2 ਦਿਨਾਂ 'ਚ 'ਆਪ' ਤੋਂ ਦੇਣਗੇ ਅਸਤੀਫਾ
NEXT STORY