ਜਲੰਧਰ (ਸੋਨੂੰ, ਰਾਹੁਲ)— ਕੈਬਨਿਟ ਮੰਤਰੀ ਪਰਗਟ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਕੈਪਟਨ ’ਤੇ ਵੱਡੇ ਇਲਜ਼ਾਮ ਲਾਉਂਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਤੌਰ ’ਤੇ ਕੰਮ ਕਰਨ ਵਾਲੇ ਮੁੱਖ ਮੰਤਰੀ ਕਾਂਗਰਸ ਦੇ ਮੁੱਖ ਮੰਤਰੀ ਨਹੀਂ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨਾਲ ਮਿਲ ਕੇ ਆਏ ਹਨ ਪਰ ਉਹ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਨਹੀਂ ਸਨ, ਉਹ ਭਾਜਪਾ ਦੇ ਮੁੱਖ ਮੰਤਰੀ ਦੇ ਤੌਰ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਹੀ ਝੋਨੇ ਦੀ ਲੇਟ ਪ੍ਰਕਿਊਰਮੈਂਟ ਬਾਰੇ ਚਿੱਠੀ ਜਾਰੀ ਹੋਈ ਹੈ। ਉਥੇ ਹੀ ਕੇਂਦਰ ਸਰਕਾਰ ’ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਝੋਨੇ ਦੀ ਫ਼ਸਲ ਚੁੱਕ ਲੈਣੀ ਚਾਹੀਦੀ ਸੀ, ਜੋ 10 ਦਿਨ ਉਨ੍ਹਾਂ ਨੇ ਫ਼ਸਲ ਚੁੱਕਣ ’ਚ ਪੈਂਡਿੰਗ ਕੀਤੇ ਹਨ, ਫੋਨ ਨਹੀਂ ਕਰਨੇ ਚਾਹੀਦੇ।
ਜਲੰਧਰ ਵਿਖੇ ਕਿਸਾਨਾਂ ਵੱਲੋਂ ਮੰਤਰੀ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲੇ ਹੋਏ ਹਨ। ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਜਿਸ਼ ਦੇ ਤਹਿਤ ਹੀ ਪੰਜਾਬ ’ਚ ਝੋਨੇ ਦੀ ਖ਼ਰੀਦ ’ਚ ਦੇਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨਾਲ ਇਕ-ਦੋ ਦਿਨਾਂ ’ਚ ਇਸ ਮਸਲੇ ਦਾ ਹੱਲ ਕੱਢਾਂਗੇ, ਉਦੋਂ ਤੱਕ ਪੰਜਾਬ ’ਚ ਕਿਸਾਨਾਂ ਦੀ ਫ਼ਸਲ ਨੂੰ ਲੈ ਕੇ ਜੋ ਪੱਕ ਕੇ ਮੰਡੀਆਂ ’ਚ ਪਹੁੰਚੀ ਹੈ, ਇਸ ਦੇ ਟੈਂਪਰੇਰੀ ਅਰੇਂਜਮੈਂਟ ਕੀਤੇ ਜਾਣਗੇ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੂੰ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਦੀ ਨਸੀਹਤ, ਕਿਹਾ-ਪਹਿਲਾਂ ਦਿੱਲੀ ਦੀ ਕਰੋ ਚਿੰਤਾ
ਇਥੇ ਦੱਸ ਦੇਈਏ ਕੈਬਨਿਟ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਨੂੰ ਲੈ ਕੇ ਪਰਗਟ ’ਤੇ ਘਰ ਵਾਲੇ ਰਸਤੇ ’ਤੇ ਪੁਲਸ ਵੱਲੋਂ ਬੈਰੀਕੇਡਸ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਇਸ ਮਸਲੇ ਨੂੰ ਸੁਲਝਾ ਲੈਣਗੇ, ਉਨ੍ਹਾਂ ਰਾਜਪਾਲ ਨੂੰ ਵੀ ਫੋਨ ਕੀਤਾ ਸੀ ਪਰ ਉਨ੍ਹਾਂ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ : ਕੈਪਟਨ ਨਾਲ ਮਿਲ ਕੇ ਤੀਜਾ ਫਰੰਟ ਬਣਾਉਣ ਲਈ ਤਿਆਰ ਨੇ ਸੁਖਦੇਵ ਸਿੰਘ ਢੀਂਡਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਚੰਨੀ ਦਾ ਵੱਡਾ ਫ਼ੈਸਲਾ: ਰੇਲ ਟਰੈਕ ’ਤੇ ਧਰਨਾ ਦੇਣ ਵਾਲੇ ਕਿਸਾਨਾਂ 'ਤੇ ਦਰਜ ਕੇਸ ਹੋਣਗੇ ਵਾਪਸ
NEXT STORY