ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ 'ਚ ਪਹਿਲੀ ਜਨਤਕ ਮੁਆਫੀ ਮੰਗਦੇ ਹੋਏ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਦਲਾ ਵਲੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀ ਮੰਗੀ ਗਈ ਸੀ ਪਰ ਨਾਲ ਹੀ ਬਾਦਲਾਂ ਦਾ ਇਹ ਵੀ ਬਿਆਨ ਆਇਆ ਸੀ ਕਿ ਗੁਰੂ ਘਰ ਜਾ ਕੇ ਤਾਂ ਹਰ ਕੋਈ ਝੁਕਦਾ ਹੈ ਪਰ ਅੱਜ ਵੱਡੇ ਬਾਦਲ ਨੇ ਪਹਿਲੀ ਜਨਤਕ ਮੁਆਫੀ ਮੰਗੀ ਹੈ ਅਤੇ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਕਾਰਜਕਾਲ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਗਈ ਹੋਵੇ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਦੇ ਹਨ। ਇਸ ਦੇ ਨਾਲ ਹੀ ਵੱਡੇ ਬਾਦਲ ਨੇ ਕੈਪਟਨ ਸਰਕਾਰ ਨੁੰ ਆਪਣੀ ਗ੍ਰਿਫਤਾਰੀ ਦੀ ਵੀ ਪੇਸ਼ਕਸ਼ ਕੀਤੀ ਹੈ।
ਵੱਡੇ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਡੀ. ਜੀ. ਪੀ. ਨੂੰ ਤਕਲੀਫ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਖੁਦ ਹੀ ਹੁਣ ਚੰਡੀਗੜ੍ਹ ਆ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਾਂ ਉਮਰ ਹੀ ਜੇਲਾਂ 'ਚ ਨਿਕਲੀ ਹੈ, ਇਸ ਲਈ ਉਹ ਜੇਲ ਜਾਣ ਤੋਂ ਨਹੀਂ ਡਰਦੇ। ਵੱਡੇ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਮੰਸ਼ਾ ਹਮੇਸ਼ਾ ਬਾਦਲਾਂ ਨੂੰ ਗ੍ਰਿਫਤਾਰ ਕਰਨ ਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਡੀ. ਜੀ. ਪੀ. ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਤਕਲੀਫ ਕਰਨ ਦੀ ਲੋੜ ਨਹੀਂ ਹੈ, ਸਗੋਂ ਉਹ ਖੁਦ ਹੀ ਪਿੰਡ ਤੋਂ ਚੰਡੀਗੜ੍ਹ ਆ ਗਏ ਹਨ। ਵੱਡੇ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਸ਼ਾਇਦ ਉਹ ਹੁਣ ਦੁਬਾਰਾ ਪਿੰਡ ਨਾ ਮੁੜ ਸਕਣ।
ਪੱਟੀ ਕਤਲ ਮਾਮਲਾ : 36 ਸਾਲਾਂ ਬਾਅਦ 7 ਪੁਲਸ ਮੁਲਾਜ਼ਮਾਂ ਖਿਲਾਫ ਜਾਂਚ ਦੇ ਹੁਕਮ
NEXT STORY