ਫਿਰੋਜ਼ਪੁਰ (ਪਰਮਜੀਤ) - ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੌਹਫਾ ਦਿੰਦੇ ਹੋਏ 4.93 ਕਰੋੜ ਦੀ ਲਾਗਤ ਨਾਲ 6 ਨਵੇਂ ਪਾਰਕ ਮਨਜ਼ੂਰ ਕਰਵਾਏ। ਮਨਜ਼ੂਰ ਕੀਤੇ ਇਹ ਸਾਰੇ ਪਾਰਕ ਅਗਲੇ ਸਾਲ ਤਿਆਰ ਕਰਕੇ ਜਨਤਾ ਨੂੰ ਸਮਰਪਤ ਕਰ ਦਿੱਤੇ ਜਾਣਗੇ। ਜਾਣਕਾਰੀ ਦਿੰਦੇ ਹੋਏ ਵਿਧਾਇਕ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਫਿਰੋਜ਼ਪੁਰ ਸ਼ਹਿਰ ਨੂੰ ਪਾਰਕਾਂ ਵਾਲੇ ਸ਼ਹਿਰ ਦੇ ਤੌਰ ’ਤੇ ਵਿਕਾਸ ਕਰਨਾ ਹੈ, ਕਿਉਂਕਿ ਤਣਾਅ ਭਰੀ ਜਿੰਦਗੀ ’ਚ ਘਰ ਦੇ ਨੇੜੇ ਪਾਰਕ ਹੋਣਾ ਬੇਹੱਦ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਲੋਕ ਸਵੇਰੇ-ਸ਼ਾਮ ਜੇਕਰ ਪਾਰਕਾਂ ’ਚ ਜਾ ਕੇ ਕਸਰਤ ਅਤੇ ਯੋਗ ਅਭਿਆਸ ਕਰਨ ਦੀ ਆਦਤ ਪਾਉਣਗੇ ਤਾਂ ਉਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ। ਇਸ ਲਈ ਉਹ ਪਾਰਕਾਂ ਦੀ ਉਸਾਰੀ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੇ ਟੀਵੀ ਹਸਪਤਾਲ ਦੇ ਪਿੱਛੇ ਵਾਲੀ ਥਾਂ ’ਤੇ ਸ਼ਹੀਦ ਭਗਤ ਸਿੰਘ ਪਾਰਕ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਪਾਰਕ ਦਾ 80 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ, ਬਾਕੀ 20 ਫੀਸਦੀ ਸਰਦੀਆਂ ਮਗਰੋਂ ਕੀਤਾ ਜਾਵੇਗਾ। ਇਸ ਤੋਂ ਬਾਅਦ ਹਾਉਸਿੰਗ ਬੋਰਡ ਕਲੋਨੀ ਨੇੜੇ ਸਵ.ਕਮਲ ਸ਼ਰਮਾ ਦੀ ਯਾਦ ’ਚ 59.20 ਲੱਖ ਦੀ ਲਾਗਤ ਨਾਲ ਬਨਣ ਵਾਲੇ ਪਾਰਕ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਜਿਸ ਦਾ ਕੰਮ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਵੀਰ ਨਗਰ ’ਚ 25.50 ਲੱਖ, ਸਿਟੀ ਇਨਕਲੇਵ ’ਚ 28 ਲੱਖ ਰੁਪਏ, ਉੱਤਮ ਨਗਰ ’ਚ 27.55 ਲੱਖ ਰੁਪਏ ਅਤੇ ਗੋਲਡਨ ਇਨਕਲੇਵ ’ਚ 28 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਪਾਰਕ ਤਿਆਰ ਕਰਵਾਏ ਜਾਣਗੇ। ਵਿਧਾਇਕ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਦਾ ਲਕਸ਼ ਹੈ ਕਿ ਇਨ੍ਹਾਂ ਸਾਰਿਆਂ ਪਾਰਕਾਂ ਦੀ ਉਸਾਰੀ 6 ਮਹੀਨਿਆਂ ਦੇ ਅੰਦਰ-ਅੰਦਰ ਕਰਵਾਈ ਜਾਵੇ।
ਭੀਮ ਟਾਂਕ ਦੀ ਮਾਤਾ ਦਾ ਦੋਸ਼, ਗੈਂਗਸਟਰਾਂ ਨੂੰ ਸੁਖਬੀਰ ਤੇ ਬਿਕਰਮ ਦੀ ਹਿਮਾਇਤ
NEXT STORY