ਗੁਰਦਾਸਪੁਰ : ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ਵਿਚ ਸਿੱਖ ਇਤਿਹਾਸ ਨਾਲ ਛੇੜ-ਛਾੜ ਨੂੰ ਗਲਤ ਦੱਸਿਆ ਹੈ। ਨਾਲ ਹੀ ਬਾਜਵਾ ਨੇ ਕਿਹਾ ਹੈ ਕਿ ਕੋਈ ਵੀ ਪਾਰਟੀ ਜਾਣ ਬੁੱਝ ਕੇ ਅਜਿਹੀ ਗਲਤੀ ਨਹੀਂ ਕਰਦੀ ਹੈ ਪਰ ਜੇਕਰ ਗਲਤੀ ਹੋਈ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਗਲਤੀ ਨੂੰ ਸਹੀ ਕੀਤਾ ਜਾਵੇਗਾ। ਬਾਜਵਾ ਕਸਬਾ ਕਾਦੀਆਂ ਵਿਚ ਅਨਾਜ ਮੰਡੀ ਦਾ ਦੌਰਾ ਕਰਨ ਪਹੁੰਚੇ ਹੋਏ ਸਨ।
ਇਸ ਦੌਰਾਨ ਬਾਜਵਾ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਫਸਲਾਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਬਾਜਵਾ ਨੇ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕੀ ਹੋਈ ਫਸਲ ਲਿਆਉਣ ਦੀ ਅਪੀਲ ਵੀ ਕੀਤੀ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ-ਖੁਆਰ ਨਾ ਹੋਣਾ ਪਵੇ।
'ਪ੍ਰੀ-ਵੈਡਿੰਗ ਸ਼ੂਟ' ਦਾ ਵਧਿਆ ਰੁਝਾਨ, ਨਵੀਂ ਪੀੜ੍ਹੀ ਦੇ ਸ਼ੌਕ ਅੱਗੇ ਮਾਪੇ ਹੋਏ ਬੇਵੱਸ
NEXT STORY