ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਦਾ ਕਹਿਣਾ ਹੈ ਕਿ ਪਟਨਾ ’ਚ ਹੋਈ ਬੈਠਕ ’ਚ ਸ਼ਾਮਲ ਦਲਾਂ ਨੂੰ ਸਮੁੱਚੀ ਵਿਰੋਧੀ ਧਿਰ ਨਹੀਂ ਕਹਿ ਸਕਦੇ। ਦੇਸ਼ ਦੇ ਕਈ ਪ੍ਰਮੁੱਖ ਦਲਾਂ ਨੇ ਕੁਝ ਵਿਰੋਧੀ ਦਲਾਂ ਦੀ ਪਟਨਾ ਬੈਠਕ ਤੋਂ ਦੂਰੀ ਬਣਾਈ ਹੈ। ਸਾਫ਼ ਹੈ ਕਿ ਕਈ ਰਾਜਨੀਤਕ ਦਲ ਅਤੇ ਨੇਤਾ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਸਵੀਕਾਰ ਨਹੀਂ ਕਰਨਾ ਚਾਹੁੰਦੇ। ਦੇਸ਼ ਦੀ ਜਨਤਾ ਵੱਲੋਂ ਮੰਨੇ ਹੋਏ ਨੇਤਾ ਸਿਰਫ਼ ਪ੍ਰਧਾਨ ਮੰਤਰੀ ਮੋਦੀ ਹੀ ਹਨ। ਚੁੱਘ ਨੇ ਕਿਹਾ ਕਿ 1975 ’ਚ ਕਾਂਗਰਸ ਵੱਲੋਂ ਲਗਾਈ ਗਈ ਐਮਰਜੈਂਸੀ ਦੌਰਾਨ ਲੱਖਾਂ ਨੇਤਾਵਾਂ-ਵਰਕਰਾਂ ਦੀ ਗ੍ਰਿਫ਼ਤਾਰੀ ਹੋਈ ਪਰ ਉਸੇ ਐਮਰਜੈਂਸੀ ਦੀ ਵਰ੍ਹੇਗੰਢ ਤੋਂ ਠੀਕ 2 ਦਿਨ ਪਹਿਲਾਂ ਇਸ ਬੈਠਕ ’ਚ ਸ਼ਾਮਲ ਹੋ ਕੇ ਇਸ ਵਿਰੋਧੀ ਨੇਤਾਵਾਂ ਨੇ ਕਾਂਗਰਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ।
ਇਹ ਵੀ ਪੜ੍ਹੋ : ਕੋਈ ਚਾਲ ਤਾਂ ਨਹੀਂ ਨਵੇਂ ਜਥੇਦਾਰ ਦੀ ਨਿਯੁਕਤੀ : ਢੀਂਡਸਾ
ਨਿਤੀਸ਼ ਕੁਮਾਰ, ਲਾਲੂ ਪ੍ਰਸ਼ਾਦ ਯਾਦਵ ਅਤੇ ਸਵ. ਮੁਲਾਇਮ ਸਿੰਘ ਯਾਦਵ ਦੀ ਪਾਰਟੀ ਰਾਮ ਮਨੋਹਰ ਲੋਹੀਆ ਅਤੇ ਲੋਕਨਾਇਕ ਜੈ ਪ੍ਰਕਾਸ਼ ਨਾਰਾਇਣ ਦੇ ਕਥਿਤ ਵਾਰਿਸ ਹੋਣ ਦਾ ਦਮ ਭਰਦੇ ਹਨ ਪਰ ਆਪਣੇ ਬੱਚਿਆਂ ਦੇ ਰਾਜਨੀਤਕ ਭਵਿੱਖ ਲਈ ਕਾਂਗਰਸ ਅੱਗੇ ਨਤਮਸਤਕ ਹੋ ਗਏ। ਉਨ੍ਹਾਂ ਨੇ ਪਟਨਾ ਬੈਠਕ ’ਚ ਇਕੱਠੇ ਹੋਏ ਵਿਰੋਧੀ ਦਲਾਂ ਨੂੰ ‘ਭਾਨੁਮਤੀ ਦਾ ਕੁਨਬਾ’ ਕਰਾਰ ਦਿੱਤਾ। ਵਿਰੋਧੀ ਦਲਾਂ ਦੀ ਇਸ ਬੈਠਕ ਦਾ ਕੋਈ ਵੀ ਏਜੰਡਾ ਨਹੀਂ ਸੀ। ਲੱਗਦਾ ਹੈ ਜਿਵੇਂ ਇਹ ਬੈਠਕ ਇਕ ਪਾਰਟੀ ਅਤੇ ਖਾਸ ਵਿਅਕਤੀਆਂ ਦੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਬੁਲਾਈ ਗਈ ਸੀ।
ਇਹ ਵੀ ਪੜ੍ਹੋ : ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਬੈਠਕ ਦਾ ਨਹੀਂ ਮਿਲਿਆ ਸੱਦਾ, ਚੰਦੂਮਾਜਰਾ ਨੇ ਜਤਾਈ ਹੈਰਾਨੀ
NEXT STORY