ਕਪੂਰਥਲਾ- ਕਪੂਰਥਲਾ ਦੀ ਇਕ ਔਰਤ ਨੇ ਛੇੜਛਾੜ ਦਾ ਗੰਭੀਰ ਦੋਸ਼ ਲਗਾਇਆ ਹੈ। ਔਰਤ ਦੀ ਸ਼ਿਕਾਇਤ 'ਤੇ ਕਪੂਰਥਲਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਨੇ ਦੋਸ਼ ਲਗਾਇਆ ਹੈ ਕਿ ਪਾਦਰੀ ਬਰਜਿੰਦਰ ਸਿੰਘ ਨੇ 2017 ਤੋਂ 2022 ਦਰਮਿਆਨ ਕਈ ਵਾਰ ਉਸ ਨਾਲ ਛੇੜਛਾੜ ਕੀਤੀ। ਔਰਤ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪਾਦਰੀ ਨੇ ਐਤਵਾਰ ਨੂੰ ਉਸ ਨੂੰ ਬੁਲਾਇਆ ਅਤੇ ਉਸ ਨੂੰ ਗਲਤ ਢੰਗ ਨਾਲ ਛੂਹਿਆ। ਔਰਤ ਨੇ ਕਿਹਾ ਹੈ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਪਾਦਰੀ ਤੋਂ ਖ਼ਤਰਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਿਖੇ CM ਮਾਨ ਨੇ 5 ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਸੌਂਪੇ ਚੈੱਕ
ਪਾਸਟਰ ਬਰਜਿੰਦਰ ਸਿੰਘ ਨੂੰ ਚਰਚ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ, ਜਿਨ੍ਹਾਂ ਵਿੱਚ ਫਿਲਮੀ ਹਸਤੀਆਂ ਵੀ ਸ਼ਾਮਲ ਹਨ। ਔਰਤ ਦੇ ਦੋਸ਼ ਅਨੁਸਾਰ ਨਿਊ ਚੰਡੀਗੜ੍ਹ ਦੇ ਓਮੈਕਸ ਦਾ ਅਸਥਾਈ ਨਿਵਾਸੀ ਬਰਜਿੰਦਰ ਸਿੰਘ, ਜਲੰਧਰ ਦੇ ਤਾਜਪੁਰ ਪਿੰਡ ਵਿੱਚ ਦ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ਦੇ ਨਾਮ 'ਤੇ ਇਕ ਈਸਾਈ ਸਤਿਸੰਗ ਕਰਦੇ ਹਨ। ਉਸ ਦੇ ਮਾਪਿਆਂ ਨੇ ਅਕਤੂਬਰ 2017 ਵਿੱਚ ਇਸ ਚਰਚ ਵਿੱਚ ਜਾਣਾ ਸ਼ੁਰੂ ਕੀਤਾ ਸੀ। ਇਸ ਦੌਰਾਨ ਉਸ ਨੇ ਉਸ ਦਾ ਮੋਬਾਇਲ ਨੰਬਰ ਲੈ ਲਿਆ ਅਤੇ ਫੋਨ 'ਤੇ ਗੱਲ ਕਰਨੀ ਅਤੇ ਉਸ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਸਨ।
ਇਹ ਵੀ ਪੜ੍ਹੋ : ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ ਕਹਿੰਦੇ ਹਨ ਨਿਯਮ
NEXT STORY