ਪਠਾਨਕੋਟ (ਧਰਮਿੰਦਰ ਠਾਕੁਰ) : ਜ਼ਿਲਾ ਪਠਾਨਕੋਟ 'ਚ ਮੱਕੀ ਦੀ ਫਸਲ ਲਈ ਉਤਸ਼ਾਹਿਤ ਕਰਨ ਲਈ ਸੂਬਾ ਪੱਧਰ 'ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਦੇ ਤਹਿਤ ਦੱਸਿਆ ਗਿਆ ਕਿ ਝੋਨੇ ਦੀ ਫਸਲ 'ਚੋਂ 3 ਹਜ਼ਾਰ ਹੈਕਟਰ ਖੇਤਰ ਨੂੰ ਕੱਢ ਕੇ ਮੱਕੀ ਅਧੀਨ ਕੀਤਾ ਜਾਵੇ। ਇਸ ਦੇ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਮੱਕੀ ਦੀ ਖੇਤੀ ਲਈ ਬੀਜ 'ਤੇ ਪ੍ਰਤੀ ਕਿਲੋਗ੍ਰਾਮ 90 ਰੁਪਏ ਸਬਸਿਡੀ ਮਿਲੇਗੀ। ਇਸ ਫਸਲ ਦੀ ਸਿੰਚਾਈ ਬੂੰਦ ਪ੍ਰਕਿਰਿਆ ਤਹਿਤ ਕੀਤੀ ਜਾਵੇਗੀ।
ਸੌਣ ਮਹੀਨੇ ਦੀ ਫਸਲ ਦੌਰਾਨ ਬਲਾਕ ਪਠਾਨਕੋਟ 'ਚ 50 ਏਕੜ ਖੇਤਰ 'ਚ ਮੱਕੀ ਦੀ ਫਸਲ 'ਚ ਬੂੰਦ ਸਿੰਚਾਈ ਵਿਧੀ (ਡ੍ਰਿਪ ਏਰੀਗੇਸ਼ਨ) ਦੇ ਜ਼ਰੀਏ ਸਿੰਚਾਈ ਕੀਤੀ ਜਾਵੇਗੀ, ਜਿਸ ਦੇ ਲਈ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ ਤਾਂ ਜੋ ਕਿਸਾਨ ਵੀ ਮੱਕੀ ਦੀ ਫਸਲ ਲਗਾਉਣ ਵੱਲ ਵੱਧ ਧਿਆਨ ਦੇਣ। ਇਕ ਏਕੜ 'ਚ ਡ੍ਰਿਪ ਏਰੀਗੇਸ਼ਨ ਲਗਾਉਣ ਲਈ 1 ਲੱਖ 35 ਹਜ਼ਾਰ ਰੁਪਏ ਦਾ ਖਰਚਾ ਆਵੇਗਾ ਪਰ ਕਿਸਾਨਾਂ ਨੂੰ ਕੇਵਲ 10 ਹਜ਼ਾਰ ਰੁਪਏ ਪ੍ਰਤੀ ਏਕੜ ਹੀ ਦੇਣੇ ਹੋਣਗੇ ਬਾਕੀ ਦਾ ਖਰਚਾ ਜ਼ਮੀਨ ਤੇ ਪਾਣੀ ਸੰਭਾਲ ਵਿਭਾਗ ਵਲੋਂ ਕੀਤਾ ਜਾਵੇਗਾ। ਇਸ ਤੋਂ ਬਾਅਦ ਕਿਸਾਨਾਂ ਨੂੰ ਖੇਤੀ 'ਚ ਖੁਰਾਕੀ ਤੱਤਾਂ ਨੂੰ ਬਚਾਉਣ ਲਈ ਵੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਕਿਸਾਨਾਂ ਨੂੰ ਮੱਕੀ ਦੇ ਬੀਜਾਂ 'ਤੇ 90 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ।
ਮੋਹਾਲੀ ਏਅਰਪੋਰਟ ਰੋਡ ਕੰਢਿਓਂ ਮਿਲੀ ਲਾਸ਼ ਦੀ ਹੋਈ ਸ਼ਨਾਖਤ
NEXT STORY