ਪਠਾਨਕੋਟ (ਸ਼ਾਰਦਾ, ਕੰਵਲ) : ਆਰ. ਪੀ. ਐੱਫ. ਪਠਾਨਕੋਟ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਮਿਲੀ ਜਦੋਂ ਆਰ. ਪੀ. ਐੱਫ. ਟੀਮ ਵੱਲੋਂ ਇਕ ਚੋਰੀ ਦੇ ਦੋਸ਼ ਵਿਚ ਭਗੌੜੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ. ਪੀ. ਐੱਫ. ਦੇ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸੀਨੀਅਰ ਕਮਾਂਡੈਂਟ ਅਸ਼ੀਸ਼ ਕੁਮਾਰ ਅਤੇ ਅਸਿਸਟੈਂਟ ਕਮਾਂਡਰ ਬੀ. ਐੱਨ. ਮਿਸ਼ਰਾ ਦੇ ਨਿਰਦੇਸ਼ਾਂ 'ਤੇ ਰੇਲਵੇ ਦੀ ਪ੍ਰੋਟੈਕਸ਼ਨ ਲਈ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਭਗੌੜਾ ਮੁਲਜ਼ਮ ਰੇਲਵੇ ਲਾਈਨਾਂ ਦੇ ਨਜ਼ਦੀਕ ਇਕ ਖੰਡਰ ਬਿਲਡਿੰਗ ਦੇ ਨਜ਼ਦੀਕ ਕੋਈ ਘਟਨਾ ਨੂੰ ਅੰਜਾਮ ਦੇਣ ਲਈ ਖੜ੍ਹਾ ਹੈ, ਜਿਸ 'ਤੇ ਟੀਮ ਵੱਲੋਂ ਚਾਰੋਂ ਪਾਸੇ ਘੇਰਾਬੰਦੀ ਕਰ ਕੇ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅਰੋਪੀ ਦੀ ਪਹਿਚਾਣ ਅਰਜੁਨ ਪੁੱਤਰ ਚੰਨਣ ਸਿੰਘ ਵਾਸੀ ਸੁੰਦਰਨਗਰ ਪਠਾਨਕੋਟ ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮੁਲਜ਼ਮ ਆਰ. ਪੀ. ਐੱਫ. ਵਿਚ 3 ਦਸੰਬਰ 2017 ਅਤੇ 2018 ਵਿਚ ਵੱਖ-ਵੱਖ ਦੋ ਮਾਮਲਿਆਂ ਵਿਚ ਭਗੌੜਾ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਰੋਪੀ ਤੋਂ ਇਕ ਮੋਬਾਇਲ ਜੋ ਉਸ ਨੇ ਜੰਮੂ ਤੋਂ ਚੋਰੀ ਕੀਤਾ ਹੋਇਆ ਸੀ, ਜਿਸ ਦੀ ਸ਼ਿਕਾਇਤ ਜੰਮੂ ਆਰ. ਪੀ. ਐੱਫ. ਦੇ ਕੋਲ ਦਰਜ ਹੈ ਅਤੇ ਕੁਝ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਰੋਪੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵਰਣਨਯੋਗ ਹੈ ਕਿ ਉਕਤ ਅਰੋਪੀ ਡਵੀਜ਼ਨ ਨੰ. 2 ਵਿਚ ਚੋਰੀ ਦੇ ਮਾਮਲੇ ਵਿਚ ਅਰੋਪੀ ਸੀ, ਜਿਸ ਨੂੰ ਬੀਤੀ 3 ਦਸੰਬਰ 2019 ਨੂੰ ਪੁਲਸ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਗਈ ਸੀ ਕਿ ਉਹ ਪੁਲਸ ਕਸਟਡੀ ਤੋਂ ਚਕਮਾ ਦੇ ਕੇ ਫਰਾਰ ਹੋ ਗਿਆ ਸੀ, ਜਿਸ ਨੂੰ ਲੈ ਕੇ ਪੁਲਸ ਵਿਚ ਕਾਫੀ ਹੜਕੰਪ ਦੀ ਸਥਿਤੀ ਪੈਦਾ ਹੋ ਗਈ ਸੀ ਪਰ ਅਰੋਪੀ ਭੱਜਣ ਵਿਚ ਸਫਲ ਹੋ ਗਿਆ ਸੀ ਅਤੇ ਇਸੇ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਉਕਤ ਮਾਮਲੇ ਵਿਚ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ।
ਮਹਿਲਾ ਪੀ. ਸੀ. ਐੱਸ. ਅਧਿਕਾਰੀ ਨੇ ਆਈ. ਏ. ਐੱਸ. ਅਧਿਕਾਰੀ 'ਤੇ ਲਾਏ ਜਿਣਸੀ ਸ਼ੋਸ਼ਣ ਦੇ ਦੋਸ਼
NEXT STORY