ਧਾਰਕਲਾਂ/ਪਠਾਨਕੋਟ (ਪਵਨ, ਸ਼ਾਰਦਾ) : ਭਾਵੇਂ ਲੱਖ ਦਾਅਵੇ ਪੰਜਾਬ ਸਰਕਾਰ ਵੱਲੋਂ ਮਾਈਨਿੰਗ 'ਤੇ ਸ਼ਿਕੰਜਾ ਕੱਸਣ ਲਈ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਵਿਚ ਕਿੰਨੀ ਸੱਚਾਈ ਹੈ ਇਸ ਦੀ ਪੋਲ ਧਾਰ ਬਲਾਕ ਦੀ ਰਣਜੀਤ ਸਾਗਰ ਝੀਲ ਦੇ ਕੰਢੇ ਨਾਜਾਇਜ਼ ਤੌਰ 'ਤੇ ਲਾਏ ਗਏ ਪੱਥਰਾਂ ਅਤੇ ਬੱਜਰੀ ਦੇ ਢੇਰਾਂ ਨੂੰ ਦੇਖ ਕੇ ਮਿਲਦੀ ਹੈ। ਪ੍ਰਸ਼ਾਸਨ ਦੇ ਨੱਕ ਹੇਠਾਂ ਦਬੰਗ ਇਨ੍ਹਾਂ ਦੀ ਵਿਕਰੀ ਕਰ ਕੇ ਭਾਰੀ ਚੰਦਾ ਕੁੱਟ ਰਹੇ ਹਨ। ਪਿੰਡ ਪਤਰਾਲਵਾਂ, ਚਿੱਬੜ, ਪੁਰਾਣਾ ਫੰਗੋਤਾ ਅਤੇ ਗਰੀਨ ਬੈਲਟ ਦੇ ਆਸੇ-ਪਾਸੇ ਪੱਥਰਾਂ ਦੇ ਢੇਰ ਲੱਗੇ ਹੋਏ ਹਨ ਅਤੇ ਹਰ ਦਿਨ-ਰਾਤ 10-20 ਹੈਕਟੇਅਰ ਪੱਥਰਾਂ ਦੇ ਅਤੇ ਬੱਜਰੀ ਦੇ ਫੇਰੇ ਇਸ ਰਣਜੀਤ ਸਾਗਰ ਝੀਲ ਦੇ ਕੰਢੇ ਨੂੰ ਪੁੱਟ ਕੇ ਲਿਆ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਰਣਜੀਤ ਸਾਗਰ ਝੀਲ ਵਿਚ ਅਜਿਹੀ ਖੋਦਾਈ ਨਾ ਹੋਵੇ ਅਤੇ ਨਾਜਾਇਜ਼ ਮਾਈਨਿੰਗ ਨਾ ਹੋਵੇ ਇਸਦੇ ਲਈ ਡੈਮ ਵਿਭਾਗ ਨੇ ਦਰਜਨਾਂ ਮੁਲਾਜ਼ਮ ਚਿੱਬੜ, ਪਤਰਾਲਵਾਂ, ਬਾੜਮਾ, ਦਰਖੂਆ, ਪੁਰਾਣਾ ਫੰਗੋਤਾ ਅਤੇ ਝੀਲ ਦੇ ਕਿਨਾਰੇ ਵਾਲੇ ਇਲਾਕੇ ਤੋਂ ਲਾਏ ਹਨ ਤਾਂ ਜੋ ਦਬੰਗਾਂ ਦੇ ਹੌਸਲੇ ਨੂੰ ਚਕਨਾਚੂਰ ਕੀਤਾ ਜਾ ਸਕੇ ਕਿਉਂਕਿ ਝੀਲ 'ਚੋਂ ਇਸ ਮਾਈਨਿੰਗ ਨਾਲ ਕਈ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਇਕ ਤਾਂ ਪੱਥਰ ਪੁੱਟਣ ਨਾਲ ਸਾਰੀ ਮਿੱਟੀ ਝੀਲ ਵਿਚ ਜਾ ਰਹੀ ਹੈ, ਜਿਸ ਨਾਲ ਰਣਜੀਤ ਸਾਗਰ ਝੀਲ ਛੇਤੀ ਹੀ ਭਰ ਜਾਵੇਗੀ।
ਦੂਜਾ ਸਰਕਾਰ ਲੱਖਾਂ ਰੁਪਏ ਦਾ ਚੂਨਾ ਲਾ ਰਹੀ ਹੈ ਕਿਉਂਕਿ ਦਬੰਗ ਰਣਜੀਤ ਸਾਗਰ ਝੀਲ ਦਾ ਪੱਥਰ ਫ੍ਰੀ ਕੱਢ ਕੇ 2000 ਦੀਆਂ ਪੱਥਰਾਂ ਨਾਲ ਟਰਾਲੀਆਂ ਵੇਚ ਰਹੇ ਹਨ ਅਤੇ ਹਰ ਰੋਜ਼ ਝੀਲ 'ਚੋਂ 15 ਤੋਂ 20 ਟਰਾਲੀ ਪੱਥਰਾਂ ਅਤੇ ਬੱਜਰੀ ਦੀ ਕੱਢੀ ਜਾ ਰਹੀ ਹੈ। ਪਤਰਾਲਵਾਂ ਤੋਂ ਚਿੱਬੜ ਤੱਕ ਦੇ ਰੋਜ਼ ਦਾ ਕੰਮ ਲੱਗਾ ਹੋਇਆ ਹੈ। ਠੇਕੇਦਾਰ ਵੀ ਇਸੇ ਪੱਥਰ ਨੂੰ ਉਪਯੋਗ ਵਿਚ ਲਿਆ ਰਹੇ ਹਨ ਕਿਉਂਕਿ ਮੰਡੀ ਬੋਰਡ ਵਿਭਾਗ ਤੋਂ ਪੈਸੇ ਤਾਂ ਕ੍ਰੈਸ਼ਰ ਦੇ ਪੱਥਰ ਅਤੇ ਰੇਤ, ਬੱਜਰੀ ਦੇ ਮਿਲ ਰਹੇ ਹਨ ਪਰ ਉਪਯੋਗ ਰਣਜੀਤ ਸਾਗਰ ਝੀਲ ਦੇ ਪੱਥਰਾਂ ਅਤੇ ਬੱਜਰੀ ਦਾ ਹੋ ਰਿਹਾ ਹੈ ਪਰ ਡੈਮ ਮੁਲਾਜ਼ਮ ਚੁੱਪੀ ਸਾਧੇ ਹੋਏ ਹੈ। ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਤੇ ਸਾਰਾ ਕੰਮ ਡੈਮ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਤਾਂ ਨਹੀਂ ਹੋ ਰਿਹਾ। ਪੂਰੇ ਧਾਰ ਬਲਾਕ ਵਿਚ ਚੰਡੋਲਾ, ਬਖ਼ਤਪੁਰ, ਚੱਕੀ ਤੋਂ ਟਰੈਕਟਰ ਬੰਦ ਹਨ ਪਰ ਪਤਰਾਲਵਾਂ ਵਿਚ ਪੱਥਰਾਂ ਦੇ ਢੇਰ ਪਏ ਹੋਏ ਹਨ। ਸਾਰਿਆਂ ਦੀਆਂ ਅੱਖਾਂ ਵਿਚ ਇਹ ਪ੍ਰਸ਼ਨ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਆਖਿਰ ਇਸ ਮਸਲੇ 'ਤੇ ਚੁੱਪੀ ਕਿਉਂ ਸਾਧੇ ਹੈ ਵਿਭਾਗ।
ਕੀ ਕਹਿਣੈ ਵਿਭਾਗ ਦੇ ਐੱਸ. ਸੀ. ਦਾ?
ਇਸ ਸਬੰਧ ਵਿਚ ਜਦੋਂ ਡੈਮ ਵਿਭਾਗ ਦੇ ਐੱਸ. ਸੀ. ਨਰੇਸ਼ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਇਸ ਗੱਲ ਦੇ ਬਾਰੇ ਵਿਚ ਇਲਮ ਨਹੀਂ ਹੈ ਅਤੇ ਉਹ ਕੱਲ ਹੀ ਸਬੰਧਿਤ ਅਧਿਕਾਰੀ ਭੇਜ ਕੇ ਰਿਪੋਰਟ ਮੰਗਣਗੇ ਅਤੇ ਰਿਪੋਰਟ ਦੇ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਬੇਰੋਜ਼ਗਾਰ ਅਧਿਆਪਕ 8 ਨੂੰ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਕਰਨਗੇ ਆਤਮਦਾਹ
NEXT STORY