ਪਠਾਨਕੋਟ (ਧਰਮਿੰਦਰ ਠਾਕੁਰ) : ਇੰਟਰਨੈਸ਼ਨਲ ਹਿਊਮਨ ਰਾਈਟਸ ਮੰਚ ਵਲੋਂ ਪੰਜਾਬ 'ਚ ਬਿਜਲੀ ਦੀ ਕੀਮਤ ਵੱਧ ਹੋਣ ਦੇ ਵਿਰੋਧ 'ਚ ਹਸਤਾਖਾਰ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਮੰਚ ਦੇ ਪ੍ਰਧਾਨ ਰਾਜਾ ਜੁਲਕਾ ਨੇ ਅੱਜ ਪਠਾਨਕੋਟ ਦੇ ਵਾਰਡ ਨੰਬਰ 24 'ਚ ਜਾ ਕੇ ਹਸਤਾਖਰ ਅਭਿਆਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜਨਤਾ ਦੀ ਆਵਾਜ ਸਰਕਾਰ ਤੱਕ ਨਹੀਂ ਪਹੁੰਚਦੀ ਉਦੋਂ ਤੱਕ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ 'ਚ ਬਿਜਲੀ 2 ਤੋਂ 3 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ ਜਦਕਿ ਪੰਜਾਬ 'ਚ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲ ਰਹੀ ਹੈ, ਜਿਸ ਦੇ ਚੱਲਦੇ ਜਨਤਾ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਲਈ ਗੰਭੀਰਤਾ ਨਾਲ ਸੋਚਣਾ ਪਵੇਗਾ।
ਐੱਨ.ਐੱਮ.ਸੀ. ਬਿੱਲ ਖਿਲਾਫ ਡਾਕਟਰਾਂ ਵਲੋਂ ਪੰਜਾਬ ਭਰ 'ਚ ਹੜਤਾਲ, ਓ.ਪੀ.ਡੀ. ਸੇਵਾਵਾਂ ਠੱਪ
NEXT STORY