ਪਠਾਨਕੋਟ (ਕਨਵਲ): ਕੁਦਰਤ ਦੇ ਇਸ ਮਨਮੋਹਕ ਨਜ਼ਾਰੇ ਨੂੰ ਦੇਖ ਕੇ ਤੁਹਾਡਾ ਵੀ ਮਨ ਘੁੰਮਣ ਨੂੰ ਕਰ ਰਿਹਾ ਹੋਵੇਗਾ। ਗਰਮੀਆਂ ਵੀ ਆ ਰਹੀਆਂ ਹਨ ਤੇ ਘੁੰਮਣ ਲਈ ਗੋਆ ਸੈਲਾਨੀਆਂ ਦੀ ਪਹਿਲੀ ਪਸੰਦ ਹੈ, ਪਰ ਕੀ ਤੁਸੀਂ ਜਾਣਦੇ ਹੋ ਉੱਤਰ ਭਾਰਤ 'ਚ ਬਣੇ ਮਿਨੀ ਗੋਆ ਬਾਰੇ, ਜੀ ਹਾਂ ਮਿਨੀ ਗੋਆ ਜੋ ਪੰਜਾਬ ਦੇ ਪਠਾਨਕੋਟ 'ਚ ਸਥਿਤ ਹੈ।
ਜਾਣਕਾਰੀ ਮੁਤਾਬਕ ਮਿਨੀ ਗੋਆ ਅੱਜ ਕੱਲ੍ਹ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਤੇ ਪ੍ਰੀ ਵੈਂਡਿੰਗ ਲਈ ਇਹ ਥਾਂ ਜੋੜਿਆਂ ਦੀ ਪਹਿਲੀ ਪਸੰਦ ਹੈ। ਰਣਜੀਤ ਸਾਗਰ ਡੈਮ 'ਤੇ ਬਣਿਆ ਅਟਲ ਸੇਤੂ ਜੋ ਬਿਨਾਂ ਪਿੱਲਰ ਦੇ ਸਿਰਫ ਕੇਬਲ ਦੇ ਸਹਾਰੇ ਬਣਿਆ ਹੋਇਆ ਹੈ, ਜੋ ਆਪਣੇ ਆਪ 'ਚ ਮਿਸਾਲ ਹੈ। ਫੋਟੋਗ੍ਰਾਫੀ ਕਰਨ ਲਈ ਲੋਕ ਇਸ ਥਾਂ 'ਤੇ ਰੁਕਦੇ ਹਨ । ਇਸ ਤੋਂ ਇਲਾਵਾ ਟੂਰਿਸਟ ਝੀਲ 'ਚ ਬਣੇ ਇੱਕ ਟਾਪੂ ਤੋਂ ਦੂਸਰੇ ਟਾਪੂ 'ਤੇ ਜਾਣ ਲਈ ਕਿਸ਼ਤਿਆਂ ਰੱਖੀਆਂ ਗਈਆਂ ਹਨ।
ਦੂਜੇ ਪਾਸੇ ਮਿਨੀ ਗੋਆ ਨੂੰ ਹੋਰ ਖੂਬਸੂਰਤ ਬਣਾਉਣ ਲਈ ਸਰਕਾਰ ਵੱਲੋਂ ਵੀ ਕਈ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਟੂਰਿਸਟਾਂ ਦੀ ਗਿਣਤੀ 'ਚ ਵਾਧਾ ਹੋ ਸਕੇ। ਡੈਮ ਅਧਿਕਾਰੀ ਨਰੇਸ਼ ਮਹਾਜਨ ਨੇ ਦੱਸਿਆ ਕਿ ਕਈ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ।ਪੰਜਾਬ,ਹਿਮਾਚਲ, ਜੰਮੂ ਕਸ਼ਮੀਰ ਤਿੰਨ ਸੂਬਿਆਂ ਨੂੰ ਜੋੜਣ ਵਾਲੇ ਇਹ ਮਿਨੀ ਗੋਆ ਲੋਕਾਂ ਲਈ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ ਤੇ ਲੋਕ ਇਸ ਮਨਮੋਹਕ ਨਜ਼ਾਰਿਆਂ ਦਾ ਲੁਫ਼ਤ ਉਠਾਉਣ ਲਈ ਇਥੇ ਆਉਂਦੇ ਹਨ।
ਚੰਡੀਗੜ੍ਹ ਨੂੰ ਮਿਲੀ ਕਾਮਨਵੈਲਥ ਗੇਮਜ਼ 'ਚ ਸ਼ੂਟਿੰਗ ਦੀ ਮੇਜ਼ਬਾਨੀ
NEXT STORY