ਪਠਾਨਕੋਟ (ਸ਼ਾਰਦਾ) : ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਅਚਾਨਕ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ, ਜਿਸ ਨਾਲ ਟਰੈਕਟਰ ਚਾਲਕ ਵਾਲ-ਵਾਲ ਬਚ ਗਿਆ।
ਇਸ ਸਬੰਧੀ ਟਰੈਕਟਰ ਚਾਲਕ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਟਰੈਕਟਰ-ਟਰਾਲੀ ਲੈ ਕੇ ਪਠਾਨਕੋਟ ਵੱਲ ਜਾ ਰਿਹਾ ਸੀ ਪਿੱਛੋਂ ਤੇਜ਼ ਆ ਰਹੇ ਇਕ ਟਰੱਕ ਨੇ ਉਸ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਉਸ ਦਾ ਵਾਹਨ ਬੇਕਾਬੂ ਹੋ ਕੇ ਡੂੰਘੇ ਖੱਡੇ ਵਿਚ ਡਿੱਗ ਗਿਆ। ਉਸ ਨੇ ਦੱਸਿਆ ਕਿ ਟਰੈਕਟਰ-ਟਰਾਲੀ ਪਲਟ ਜਾਣ ਦੇ ਬਾਅਦ ਉਸ ਨੂੰ ਮਾਮੂਲੀ ਸੱਟਾਂ ਵੱਜੀਆਂ ਪਰ ਉਹ ਟਰੈਕਟਰ ਦੇ ਥੱਲਿਉਂ ਬਚ ਕੇ ਨਿਕਲ ਗਿਆ।
ਨੌਕਰੀ ਦੀ ਭਾਲ ਕਰਨ ਗਏ 2 ਵਿਅਕਤੀ ਹੋਏ ਸੜਕ ਹਾਦਸੇ ਦਾ ਸ਼ਿਕਾਰ, ਮੌਤ
NEXT STORY