ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) - ਜ਼ਿਲ੍ਹਾ ਪੁਲਸ ਨੇ ਪਠਾਨਕੋਟ ਦੇ ਆਰਮੀ ਕੈਂਪ ’ਤੇ ਗ੍ਰੇਨੇਡ ਹਮਲਾ ਕਰਨ ਦੇ ਦੋਸ਼ੀ ਸਮੇਤ ਇੰਟਰਨੈਸ਼ਨਲ ਸਿੱਖੇ ਯੂਥ ਫੈਡਰੇਸ਼ਨ (ਆਈ. ਐੱਸ. ਵਾਈ. ਐੱਫ.) ਨਾਲ ਸਬੰਧਤ 6 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਅੱਤਵਾਦੀਆਂ ਤੋਂ 6 ਗ੍ਰੇਨੇਡ, 1 ਪਿਸਤੌਲ, 1 ਰਾਈਫਲ, ਜ਼ਿੰਦਾ ਕਾਰਤੂਸ, ਮੈਗਜ਼ੀਨ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਬੀਤੇ 7-8 ਨਵੰਬਰ ਦੀ ਰਾਤ ਨੂੰ ਨਵਾਂਸ਼ਹਿਰ ਦੇ ਸੀ. ਆਈ. ਏ. ਸਟਾਫ ਵਿਚ ਗ੍ਰੇਨੇਡ ਹਮਲਾ ਹੋਇਆ ਸੀ, ਜਿਸ ਸਬੰਧ ਵਿਚ ਪਿਛਲੇ 2 ਮਹੀਨਿਆਂ ਤੋਂ ਪੁਲਸ ਜਾਂਚ ਵਿਚ ਲੱਗੀ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ
ਪੁਲਸ ਵੱਲੋਂ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਆਈ. ਐੱਸ. ਵਾਈ. ਦੇ ਅਮਨਦੀਪ ਉਰਫ਼ ਮੰਤਰੀ ਵਾਸੀ ਪਿੰਡ ਲਖਣਪਾਲ, ਗੁਰਵਿੰਦਰ ਸਿੰਘ ਉਰਫ਼ ਗਿੰਦੀ ਪਿੰਡ ਖਰਲ, ਪਰਮਿੰਦਰ ਕੁਮਾਰ ਉਰਫ਼ ਰੋਹਿਤ ਵਾਸੀ ਪਿੰਡ ਖਰਲ, ਰਾਜਿੰਦਰ ਸਿੰਘ ਉਰਫ਼ ਮੱਲ੍ਹੀ ਵਾਸੀ ਗੁਨੂਪੁਰ, ਢੋਲਕੀ ਵਾਸੀ ਪਿੰਡ ਗੌਤਪੋਕਰ ਅਤੇ ਰਮਨ ਕੁਮਾਰ ਵਾਸੀ ਪਿੰਡ ਗਾਜ਼ੀਕੋਟ (ਸਾਰੇ ਗੁਰਦਾਸਪੁਰ) ਦੇ ਤੌਰ ’ਤੇ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਵਿਚ ਗ੍ਰਿਫ਼ਤਾਰ ਦੋਸ਼ੀਆਂ ਤੋਂ ਖੁਲਾਸਾ ਹੋਇਆ ਹੈ ਕਿ ਉਕਤ ਦੋਸ਼ੀ ਆਈ. ਐੱਸ. ਵਾਈ. ਐੱਫ. ਨੂੰ ਖੁੱਦ ਐਲਾਨੇ ਚੀਫ ਰੋੜੇ ਅਤੇ ਉਸਦੇ ਨੇੜੇ ਸੁਖਮੀਤ ਸਿੰਘ ਉਰਫ ਸੁਖ ਭਿਖਾਰੀਵਾਲ ਅਤੇ ਸੁਖਪ੍ਰੀਤ ਉਰਫ ਸੁਖ ਦੇ ਸਿੱਧੇ ਸੰਪਰਕ ਵਿਚ ਹੈ।
ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ
ਗ੍ਰਿਫ਼ਤਾਰ ਅੱਤਵਾਦੀ ਮੌਡਿਊਲ 4 ਵੱਖ-ਵੱਖ ਮੌਡਿਊਲਾਂ ’ਤੇ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਇਕ ਦੂਜੇ ਦੇ ਸਬੰਧ ’ਚ ਕੋਈ ਜਾਣਕਾਰੀ ਨਹੀਂ ਸੀ। ਉਕਤ ਅੱਤਵਾਦੀਆਂ ਨੂੰ ਹੈਂਡ ਗ੍ਰੇਨੇਡ, ਹਥਿਆਰ, ਗੋਲਾ ਬਾਰੂਦ ਅਤੇ ਪੈਸੇ ਪਾਕਿ ਵਿਚ ਰਹਿ ਰਹੇ ਲਖਵੀਰ ਰੌੜੇ ਵੱਲੋਂ ਕੌਮਾਂਤਰੀ ਸਰਹੱਦ ਤੋਂ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਅਮਨਦੀਪ ਨੇ ਪਠਾਨਕੋਟ ਵਿਖੇ 11 ਨਵੰਬਰ ਦੀ ਰਾਤ ਨੂੰ ਚੱਕੀ ਪੁਲ ਅਤੇ 21 ਨਵੰਬਰ ਨੂੰ ਆਰਮੀ ਦੇ ਉਪ ਖੇਤਰ ਤ੍ਰਿਵੇਣੀ ਗੇਟ ਦੇ ਬਾਹਰ ਹਮਲਾ ਕਰਨਾ ਕਬੂਲ ਕੀਤਾ ਹੈ। ਪਾਕਿ ਵਿਚ ਬੈਠੇ ਲਖਵੀਰ ਰੌੜੇ ਅਤੇ ਗ੍ਰੀਸ ’ਚ ਬੈਠ ਕੇ ਸਾਜ਼ਿਸ਼ ਕਰ ਰਹੇ ਸੁਖਪ੍ਰੀਤ ਸਿੰਘ ਦੀ ਸ਼ਹਿ ’ਤੇ ਉਕਤ ਬਰਾਮਦ ਵਿਸਫੋਟਕ ਨਾਲ ਪੁਲਸ ਥਾਣਿਆਂ, ਧਾਰਮਿਕ ਅਦਾਰਿਆਂ ਅਤੇ ਆਰਮੀ ਸੰਸਥਾਨਾਂ ’ਤੇ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਸੀ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ
ਜ਼ਿਕਰਯੋਗ ਹੈ ਕਿ ਲਖਵੀਰ ਰੌੜੇ ਦੀ ਭੂਮਿਕਾ ਦੇ ਚਲਦੇ ਹੀ 16 ਅਕਤੂਬਰ, 2020 ਨੂੰ ਭੀਖੀਪਿੰਡ ਤੋਂ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਤੋਂ ਇਲਾਵਾ ਅਗਸਤ 2021 ਵਿਚ ਜਲੰਧਰ ਵਿਖੇ ਉਸਦੇ ਰਿਸ਼ਤੇਦਾਰ ਗੁਰਮੁਖ ਸਿੰਘ ਰੌੜੇ ਤੋਂ ਟਿਫਿਨ ਆਈ. ਈ. ਡੀ., ਆਰ.ਡੀ.ਐੱਕਸ., ਹਥਿਆਰ ਅਤੇ ਗੋਲਾਬਾਰੂਦ ਦੀ ਬਰਾਮਦਗੀ ਵੀ ਹੋਈ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਹੱਤਿਆ ਦਾ ਦੋਸ਼ੀ ਅਤੇ ਧਾਰੀਵਾਲ ਵਿਖੇ ਹਨੀ ਮਹਾਜਨ ’ਤੇ ਮਾਰੂ ਹਮਲਾ ਕਰਨ ਦਾ ਦੋਸ਼ੀ ਸੁਖਮੀਤਪਾਲ ਸਿੰਘ ਤਿਹਾੜ ਜੇਲ੍ਹ ’ਚ ਬੰਦ ਹੈ, ਨੂੰ 2020 ਵਿਚ ਦੁਬਈ ਤੋਂ ਡਿਪੋਰਟ ਕੀਤਾ ਗਿਆ ਸੀ। ਉਕਤ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼ ਕਰਨ ਲਈ ਵੱਖ-ਵੱਖ ਅਪਰਾਧਕ ਮਾਮਲਿਆਂ ਵਿਚ ਕਪੂਰਥਲਾ ਦੀ ਜੇਲ੍ਹ ’ਚ ਬੰਦ ਰਾਜਿੰਦਰ ਉਰਫ ਮੱਲ੍ਹੀ ਉਰਫ ਨਿੱਕੂ ਵਾਸੀ ਗੁਣਾਪੁਰ ਜ਼ਿਲਾ ਗੁਰਦਾਸਪੁਰ ਵਿਖੇ ਵਾਰੰਟ ’ਤੇ ਨਵਾਂਸ਼ਹਿਰ ਲਿਆਂਦਾ ਗਿਆ ਸੀ, ਦੇ ਖੁਲਾਸੇ ਅਹਿਮ ਸਿੱਧ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - ਖ਼ੁਲਾਸਾ: 4 ਮਹੀਨੇ ਪਹਿਲਾਂ ਰਚ ਲਈ ਸੀ ਲੁਧਿਆਣੇ ਨੂੰ ਦਹਿਲਾਉਣ ਦੀ ਸਾਜਿਸ਼, ਮਾਸਟਰਮਾਈਂਡ ਨੇ ਭੇਜੇ ਸਨ ਡਾਲਰ
ਇਸ ਮੌਕੇ ਐੱਸ.ਪੀ. ਸਰਬਜੀਤ ਸਿੰਘ ਬਾਹਿਆ, ਐੱਸ.ਪੀ. ਇਕਬਾਲ ਸਿੰਘ, ਡੀ.ਐੱਸ.ਪੀ. ਹਰਜੀਤ ਸਿੰਘ, ਡੀ.ਐੱਸ.ਪੀ. ਸੁਰਿੰਦਰ ਚਾਂਦ, ਦਲਵੀਰ ਸਿੰਘ ਇੰਚਾਰਜ ਸੀ.ਆਈ.ਏ., ਹਰਪ੍ਰੀਤ ਸਿੰਘ ਐੱਸ.ਐੱਚ.ਓ. ਬੰਗਾ ਆਦਿ ਮੌਜੂਦ ਸਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਅੱਤਵਾਦੀਆਂ ਨੂੰ ਅੱਜ ਅਦਾਲਤ ’ਚ ਪੇਸ਼ ਕਰ ਕੇ 20 ਜਨਵਰੀ ਤਕ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਨਵਾਂਸ਼ਹਿਰ ਦੇ ਸੀ.ਆਈ.ਏ. ਸਟਾਫ ’ਤੇ ਹੋਏ ਗ੍ਰੇਨੇਡ ਹਮਲੇ ਸਬੰਧੀ ਖੁਲਾਸਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪਟਿਆਲਾ ’ਚ ਵੱਡੀ ਵਾਰਦਾਤ: ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
ਮਾਲਵਿਕਾ ਸੂਦ ਕੰਪਿਊਟਰ ਇੰਜੀਨੀਅਰ ਤੋਂ ਬਣੀ ਸਮਾਜ ਸੇਵੀ, ਹੁਣ ਕਾਂਗਰਸ 'ਚ ਐਂਟਰੀ ਦੇ ਸਫ਼ਰ ਦੀ ਜਾਣੋ ਪੂਰੀ ਕਹਾਣੀ
NEXT STORY