ਪਠਾਨਕੋਟ (ਧਰਮਿੰਦਰ ਠਾਕੁਰ) : ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਵਰਕਰਾਂ ਨਾਲ ਪਠਾਨਕੋਟ ਵਿਖੇ ਬੈਠਕ ਕੀਤੀ। ਇਸ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਦੇਸ਼ ਦਾ ਸੁਧਾਰ ਕਰਨ ਲਈ ਲੀਡਰਾਂ ਦੇ ਡੋਪ ਟੈਸਟ ਦੀ ਨਹੀਂ ਸਗੋਂ ਨੀਅਤ ਟੈਸਟ ਹੋਣੀ ਚਾਹੀਦੀ ਹੈ ਤੇ ਜਿਸ ਦਿਨ ਅਜਿਹਾ ਹੋਇਆ ਉਸ ਦਿਨ ਦੇਸ਼ ਦਾ ਸੁਧਾਰ ਹੋਵੇਗਾ। ਇਸ ਦੌਰਾਨ ਅਕਾਲੀ ਦਲ ਨੂੰ ਲੰਮੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਨੀਅਤ ਖੋਟੀ ਸੀ। ਉਹ ਪੰਜਾਬ ਦੀ ਸੇਵਾ ਦੀ ਨੀਅਤ ਨਾਲ ਨਹੀਂ ਕੁਰਸੀ ਲਈ ਸਿਆਸਤ 'ਚ ਆਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਠੱਗਦਾ ਆ ਰਿਹਾ ਹੈ ਤੇ ਜਦੋਂ ਨੀਅਤ ਮਾਪਣ ਵਾਲਾ ਥਰਮਾਮੀਟਰ ਬਣੇਗਾ ਉਦੋਂ ਤੱਕ ਇਹ ਲੋਕਾਂ ਨੂੰ ਇਸੇ ਤਰ੍ਹਾਂ ਠੱਗਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਲੜਾਉਣ ਦੀਆਂ ਗੱਲਾਂ ਹੋ ਰਹੀਆਂ ਹਨ ਜਦਕਿ ਉਨ੍ਹਾਂ ਦੀ ਉਮਰ ਹੁਣ ਆਰਾਮ ਕਰਨ ਦੀ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY