ਪਟਿਆਲਾ, ਦੋ ਫੌਜੀਆਂ ਦੀ ਡਿਊਟੀ ਦੌਰਾਨ ਆਪਸ ਵਿਚ ਲੜਾਈ ਹੋ ਗਈ, ਜਿਸ ਦੌਰਾਨ ਇਕ ਫੌਜੀ ਨੇ ਦੂਜੇ ਦੇ ਸਿਰ ਵਿਚ ਡੰਡਾ ਮਾਰਿਆ।ਡੰਡਾ ਵੱਜਣ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਫੌਜੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮ੍ਰਿਤ ਮਹੇਸ਼ ਕੁਮਾਰ ਦੀ ਪਤਨੀ ਗੀਤਾ ਬੈਨ ਦੀ ਸ਼ਿਕਾਇਤ ’ਤੇ ਠਾਕੁਰ ਅਰਜੁਨ ਸਿੰਘ ਪੁੱਤਰ ਠਾਕੁਰ ਸ਼ਿਵ ਸਿੰਘ ਵਾਸੀ ਗੁਜਰਾਤ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।
ਗੀਤਾ ਬੈਨ ਅਨੁਸਾਰ ਉਸ ਦਾ ਪਤੀ ਮਹੇਸ਼ ਕੁਮਾਰ (38) ਫੌਜੀ ਸੀ, ਇਸੇ ਦੌਰਾਨ ਮਿਲਟਰੀ ਬੈਰਕ ਉਸਦੀ ਇਕ ਹੋਰ ਫੌਜੀ ਠਾਕੁਰ ਅਰਜੁਨ ਸਿੰਘ ਨਾਲ ਲੜਾਈ ਹੋ ਗਈ। ਲੜਾਈ ਦੌਰਾਨ ਠਾਕੁਰ ਅਰਜੁਨ ਸਿੰਘ ਨੇ ਇਕ ਲੱਕੜ ਦਾ ਡੰਡਾ ਉਸ ਦੇ ਪਤੀ ਦੇ ਮਾਰਿਆ।ਡੰਡਾ ਵੱਜਣ ਨਾਲ ਉਸਦਾ ਪਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਕਾਰਨ ਉਸਨੂੰ ਇਲਾਜ ਲਈ ਮਿਲਟਰੀ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ 302 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ : ਤੇਲ ਫੈਕਟਰੀ 'ਚ ਲੱਗੀ ਭਿਆਨਕ ਅੱਗ
NEXT STORY