ਫਤਿਹਗੜ੍ਹ ਸਾਹਿਬ (ਜਗਦੇਵ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਯੂਥ ਵਿੰਗ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਂਬਰਾਂ ਦੀ ਨਿਯਕੁਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਹੋਰ ਅਹਿਮ ਅਹੁਦੇਦਾਰ ਥਾਪਦਿਆਂ ਉਨ੍ਹਾਂ ਨੇ ਯੂਥ ਵਿੰਗ ਦੇ ਬੁਲਾਰਿਆਂ, ਇਕ ਸਕੱਤਰ ਜਨਰਲ ਤੇ ਇਕ ਜ਼ਿਲਾ ਪ੍ਰਧਾਨ ਦੀ ਵੀ ਨਿਯੁਕਤੀ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਯੂਥ ਵਿੰਗ ਦੇ ਸਕੱਤਰ ਜਨਰਲ ਇੰਚਾਰਜ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਫੈਸਲਾ ਲੈਂਦਿਆਂ ਨਵੀਆਂ ਨਿਯੁਕਤੀਆਂ ਵਿਚ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿਚ 6 ਨਵੇਂ ਮੈਂਬਰਾਂ ਵਿਚੋਂ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਨੌਜਵਾਨ ਆਗੂ ਅਜੇ ਸਿੰਘ ਲਿਬਡ਼ਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਪਹਿਲਾਂ ਸ਼੍ਰੋਮਣੀ ਯੂਥ ਅਕਾਲੀ ਦਲ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪ੍ਰਧਾਨ ਤੇ ਯੂਥ ਅਕਾਲੀ ਦਲ ਮਾਲਵਾ ਜ਼ੋਨ ਨੰਬਰ 2 ਦੇ ਦਫਤਰ ਸਕੱਤਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਅਜੇ ਸਿੰਘ ਲਿਬਡ਼ਾ ਨੇ ਕਿਹਾ ਕਿ ਉਹ ਪਾਰਟੀ ਵਲੋਂ ਲਾਈ ਗਈ ਆਪਣੀ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ ਤੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰ ਕੇ ਕੰਮ ਕਰਦੇ ਰਹਿਣਗੇ। ਇਸ ਮੌਕੇ ਅਜੇ ਸਿੰਘ ਲਿਬਡ਼ਾ ਦਾ ਯੂਥ ਅਕਾਲੀ ਦਲ ਦੇ ਆਗੂਆਂ ਜਗਦੇਵ ਸਿੰਘ ਨੌਲੱਖਾ, ਮਨਦੀਪ ਸਿੰਘ ਘੁੰਮਡਗਡ਼੍ਹ, ਗੁਰਪਾਲ ਸਿੰਘ ਪੰਜੋਲੀ, ਹਰਜੀਤ ਸਿੰਘ ਡਡਿਆਣਾ, ਬੱਬੀ ਖਰੋਡ਼ੀ, ਨਰਦੀਪ ਸਿੰਘ ਪੰਜੋਲੀ, ਅਮਨ ਸੌਂਢਾ, ਰਵੀ ਨਲੀਨਾ, ਕੁਲਵਿੰਦਰ ਸਿੰਘ ਸਲੇਮਪੁਰ ਆਦਿ ਵਲੋਂ ਸਨਮਾਨ ਵੀ ਕੀਤਾ ਗਿਆ।
ਕਿਸਾਨ ਯੂਨੀਅਨ ਤੇ ਸਹਿਯੋਗੀ ਜਥੇਬੰਦੀਆਂ ਨੇ ਮੰਗਾਂ ਸਬੰਧੀ ਦਿੱਤਾ ਰੋਸ ਧਰਨਾ
NEXT STORY