ਪਟਿਆਲਾ (ਜੋਸਨ)-ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਕ ਸ਼ਾਖਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਪੰਜਾਬ ਵੱਲੋਂ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਭੈਣ ਸ਼੍ਰੀਮਤੀ ਕਮਲਾ ਬਜਾਜ ਨੇ ਮਾਤਾ ਦੇ ਨਰਾਤਿਆਂ ਬਾਰੇ ਜਾਣਕਾਰੀ ਦਿੱਤੀ। ਮਹੰਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਰਾਤਿਆਂ ’ਚ ਮਾਂ ਭਗਵਤੀ ਦੇ 9 ਰੂਪਾਂ ਦੀ ਉਪਾਸ਼ਨਾ ਕੀਤੀ ਜਾਂਦੀ ਹੈ। ਇਸ ਮੌਕੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਰਾਸ਼ਟਰੀ ਚੇਅਰਮੈਨ ਸ਼ੇਰ-ਏ-ਹਿੰਦ ਪਵਨ ਕੁਮਾਰ ਗੁਪਤਾ, ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲਾ ਪ੍ਰਧਾਨ ਸ਼ਮਾਕਾਂਤ ਪਾਂਡੇ, ਸ਼੍ਰੀ ਸਨਾਤਨ ਧਰਮ ਪ੍ਰਚਾਰਕ ਸੈਨਾ ਦੇ ਜ਼ਿਲਾ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ, ਜਗਦੀਸ਼ ਰਾਇਕਾ, ਰਾਜ ਕੁਮਾਰ ਬਿੱਟੂ, ਚੰਦਰ ਸੇਖਰ, ਸ਼ਾਹੀ, ਪੱਪੂ ਗੁੱਡੂ ਖਿਲਾਵਨ, ਰਾਮ ਪ੍ਰਕਾਸ਼, ਦੇਵੀ ਪ੍ਰਕਾਸ਼, ਸ਼੍ਰੀਮਤੀ ਰੀਟਾ, ਰਾਨੀ ਜ਼ਿਲਾ ਚੇਅਰਮੈਨ, ਨੀਲਮ ਸ਼ਰਮਾ, ਸੁਨੀਤਾ ਦੇਵੀ, ਰੀਤਾ ਠਾਕੁਰ, ਆਸ਼ਾ ਬਾਂਸਲ, ਸਾਇਰਾ ਰਾਣੀ ਅਤੇ ਰਕਸ਼ਾ ਦੇਵੀ ਆਦਿ ਮੌਜੂਦ ਸਨ।
ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਏ. ਐੱਸ. ਈ. ਪੁਲ ਤੋਂ ਡਿੱਗਾ, ਮੌਤ
NEXT STORY