ਨਵੀਂ ਦਿੱਲੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਬਾਬਾ ਨੀਮ ਕਰੋਲੀ ਦੇ ਜੀਵਨ 'ਤੇ ਆਧਾਰਤ ਫਿਲਮ 'ਹਨੂੰਮਾਨ ਅੰਸ਼' ਦੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਫਿਲਮ ਦੀ ਸਫ਼ਲਤਾ 'ਤੇ ਵਧਾਈ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਿਲਮ ਦੇ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਅਤੇ ਮੁੱਖ ਅਭਿਨੇਤਾ ਸ਼ੋਭਿਨਵ ਸੱਤਿਆ ਸਮੇਤ ਫਿਲਮ ਦੀ ਟੀਮ ਨੇ ਇੱਥੇ ਸ਼ਾਹ ਨਾਲ ਮੁਲਾਕਾਤ ਕੀਤੀ।
ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅੱਜ ਨਵੀਂ ਦਿੱਲੀ 'ਚ ਮੈਂ ਬਾਬਾ ਨੀਮ ਕਰੋਲੀ ਜੀ ਦੇ ਜੀਵਨ 'ਤੇ ਆਧਾਰਤ ਫਿਲਮ 'ਹਨੂੰਮਾਨ ਅੰਸ਼' ਦੀ ਟੀਮ ਨੂੰ ਮਿਲਿਆ।'' ਉਨ੍ਹਾਂ ਨੇ ਕਿਹਾ,''ਸਿਨੇਮਾ ਰਾਹੀਂ ਬਾਬਾ ਨੀਮ ਕਰੋਲੀ ਜੀ ਦੀ ਅਧਿਆਤਮਿਕ ਯਾਤਰਾ ਅਤੇ ਭਗਵਾਨ ਹਨੂੰਮਾਨ ਦੇ ਪ੍ਰਤੀ ਉਨ੍ਹਾਂ ਦੀ ਵਿਲੱਖਣ ਸ਼ਰਧਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਇਸ ਸ਼ਲਾਘਾਯੋਗ ਕੋਸ਼ਿਸ਼ ਲਈ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ।''

ਫਿਲਮ 'ਹਨੂੰਮਾਨ ਅੰਸ਼' 7 ਅਗਸਤ ਨੂੰ ਰਿਲੀਜ਼ ਹੋਈ ਸੀ ਅਤੇ ਪਹਿਲੇ ਦਿਨ ਬਾਕਸ ਆਫ਼ਿਸ 'ਤੇ ਸਿਰਫ਼ 10 ਲੱਖ ਰੁਪਏ ਦੀ ਕਮਾਈ ਕੀਤੀ ਸੀ। ਫਿਲਮਾਂ ਦੇ ਕਾਰੋਬਾਰ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ 'ਸੈਕਨਿਲਕ' ਅਨੁਸਾਰ ਫਿਲਮ ਹੁਣ ਦੁਨੀਆ ਭਰ 'ਚ 347.05 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਨੀਮ ਕਰੋਲੀ ਬਾਬਾ 'ਤੇ ਬਣੀ ਇਸ ਫਿਲਮ ਨੂੰ 2 ਕਰੋੜ ਰੁਪਏ ਦੇ ਬਜਟ 'ਚ ਬਣਾਇਆ ਗਿਆ ਸੀ ਅਤੇ ਇਸ ਫਿਲਮ ਨੇ ਅਚਾਨਕ ਬਾਕਸ ਆਫ਼ਿਸ 'ਤੇ ਵੱਡੀ ਸਫ਼ਲਤਾ ਹਾਸਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਦਿਆਰਥੀ ਖੁਦਕੁਸ਼ੀ ਮਾਮਲਾ : IIT ਮੁੰਬਈ ਦੇ ਡੀਨ ਸੂਰਯਨਾਰਾਇਣ ਨੂੰ ਹਟਾਇਆ ਗਿਆ
NEXT STORY