ਪਟਿਆਲਾ (ਜੈਨ)-ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਹਰੀ ਚੇਤਨਾਨੰਦ ਜੀ ਮਹਾਰਾਜ (ਹਰਿਦੁਆਰ) ਨੇ ਇਥੇ ਸ਼੍ਰੀ ਹਰੀਹਰ ਆਸ਼ਰਮ ਦੇ ਸ਼ਰਧਾਲੂਆਂ ਵੱਲੋਂ ਆਯੋਜਿਤ ਧਾਰਮਕ ਸਤਿਸੰਗ ’ਚ ਪ੍ਰਵਚਨ ਕਰਦਿਆਂ ਕਿਹਾ ਕਿ ਕਾਮ-ਕਰੋਧ, ਹੰਕਾਰ ਤੇ ਮੋਹ-ਮਾਇਆ ਤੋਂ ਮੁਕਤੀ ਪਾ ਕੇ ਤਪ-ਤਿਆਗ ਤੇ ਸਾਧਨਾ ਨਾਲ ਹੀ ਸੰਸਾਰਕ ਜੀਵ ਦਾ ਕਲਿਆਣ ਸੰਭਵ ਹੈ। ਉਨ੍ਹਾਂ ਕਿਹਾ ਕਿ ਇਨਸਾਨ ਪੈਸਾ ਕਮਾਉਣ ਦੀ ਦੌਡ਼ ’ਚ ਸ਼ਾਮਲ ਹੋ ਕੇ ਦਰ-ਦਰ ਠੋਕਰਾਂ ਖਾਂਦਾ ਹੈ ਪਰ ਆਖਰੀ ਸਮੇਂ ਸੰਸਾਰ ਤੋਂ ਵਿਦਾਇਗੀ ਦੌਰਾਨ ਜ਼ਿੰਦਗੀ ’ਚ ਕਮਾਇਆ ਸਾਰਾ ਧਨ-ਦੌਲਤ ਤੇ ਇਕੱਠੀ ਕੀਤੀ ਗਈ ਮਾਇਆ ਤੇ ਜਾਇਦਾਦ ਇਥੇ ਹੀ ਰਹਿ ਜਾਂਦੀ ਹੈ। ਕਫਨ ’ਚ ਕੋਈ ਜੇਬ ਨਹੀਂ ਹੁੰਦੀ। ਇਨਸਾਨ ਦੇ ਨਾਲ ਸਿਰਫ ਤੇ ਸਿਰਫ ਪ੍ਰਭੂ ਸਿਮਰਨ ਦਾ ਖਜ਼ਾਨਾ ਹੀ ਜਾਂਦਾ ਹੈ। ਜੇਕਰ ਇਨਸਾਨ ਤਪੱਸਿਆ ਕਰ ਕੇ ਸਿਮਰਨ ਤੇ ਸਾਧਨਾ ਕਰੇ ਤਾਂ ਮੋਕਸ਼ ਦੀ ਪ੍ਰਾਪਤੀ ਸੰਭਵ ਹੈ। ਇਸ ਮੌਕੇ ਸ਼੍ਰੀਮਤੀ ਦੀਪਾ ਸਿੰਗਲਾ, ਸੁਰਿੰਦਰ ਸਿੰਗਲਾ ਸਾਬਕਾ ਪ੍ਰਧਾਨ ਲਾਇਨਜ਼ ਕਲੱਬ, ਫਕੀਰ ਚੰਦ ਗੁਪਤਾ, ਅਵਿਨਾਸ਼ ਸਿੰਗਲਾ, ਰਮਾ ਭੈਣ, ਕੁਸਮ ਜੈਨ ਤੇ ਜਾਨਕੀ ਦੇਵੀ ਵੀ ਹਾਜ਼ਰ ਸਨ।
ਕਈ ਪਿੰਡਾਂ ’ਚ 8ਵੀਂ ਜਮਾਤ ਤੱਕ ਹੀ ਚੱਲ ਰਹੇ ਨੇ ਸਰਕਾਰੀ ਸਕੂਲ
NEXT STORY