ਫਤਿਹਗੜ੍ਹ ਸਾਹਿਬ (ਸੁਰੇਸ਼)- ਸ਼ਿਵ ਸੈਨਾ ਪੰਜਾਬ ਦੀ ਬੈਠਕ ਪੰਜਾਬ ਦੇ ਸੰਗਠਨ ਮੰਤਰੀ ਮਨੋਜ ਗੁਪਤਾ ਤੇ ਪਟਿਆਲਾ ਦੇ ਰਾਜੀਵ ਬੱਬਰ ਦੀ ਅਗਵਾਈ ’ਚ ਹੋਈ। ਇਸ ਸਬੰਧੀ ਮੰਡੀ ਗੋਬਿੰਦਗੜ੍ਹ ’ਚ ਜਾਣਕਾਰੀ ਦਿੰਦਿਆਂ ਮਨੋਜ ਗੁਪਤਾ ਨੇ ਦਿਸਿਆ ਕਿ ਇਸ ’ਛ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਮੁੱਖ ਸੰਜੀਵ ਘਨੌਲੀ ਸ਼ਾਮਲ ਹੋਏ। ਬੈਠਕ ਦੌਰਾਨ ਰਾਜੀਵ ਬੱਬਰ ਨੂੰ ਸੰਗਠਨ ਦੇ ਪ੍ਰਦੇਸ਼ ਮੀਤ ਪ੍ਰਧਾਨ ਤੇ ਗੁਰਿੰਦਰ ਜੱਗੀ ਨੂੰ ਪਟਿਆਲਾ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬੈਠਕ ’ਚ ਸ਼ਾਮਲ ਸੰਗਠਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸੰਜੀਵ ਘਨੌਲੀ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਹਿੰਦੂ ਸਮਾਜ ਨੂੰ ਕੇਵਲ ਵੋਟ ਬੈਂਕ ਤੱਕ ਹੀ ਸੀਮਤ ਰੱਖ ਕੇ ਪੰਜਾਬ ਦੇ ਹਿੰਦੂ ਸਮਾਜ ਦੇ ਹੱਕਾਂ ਵੱਲ ਧਿਆਨ ਨਾ ਦੇ ਕੇ ਹਿੰਦੂਆਂ ਨੂੰ ਅਮਦੇਖਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਹੁਣ ਹਿੰਦੂ ਸਮਾਜ ਸ਼ਿਵ ਸੈਨਾ ਪੰਜਾਬ ਦੀ ਅਗਵਾਈ ਆਪਣਾ ਹੱਕ ਲੈ ਕੇ ਰਹੇਗਾ। ਘਨੌਲੀ ਨੇ ਕਿਹਾ ਕਿ ਜੇਲਾਂ ’ਚ ਬੰਦ ਅੱਤਵਾਦੀਆਂ ਨੂੰ ਫਾਂਸੀ ਦਿਵਾਉਣ ਲਈ ਸ਼ਿਵ ਸੈਨਾ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਸ਼ਹਿਰਾਂ ’ਚ ਮਾਰਚ ਕੱਢੇ ਜਾਣਗੇ। ਇਸ ਲਈ ਬਠਿੰਡਾ ’ਚ ਸੂਬਾ ਪੱਧਰੀ ਬੈਠਕ ਆਯੋਜਿਤ ਕਰ ਕੇ ਜੇਲਾਂ ’ਚ ਬੰਦ ਅੱਤਵਾਦੀਆਂ ਨੂੰ ਫਾਂਸੀ ਦਿਵਾਉਣ, ਨੌਜਵਾਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ, ਪੰਚਾਇਤੀ ਜ਼ਮੀਨ ’ਤੇ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਉਣ ਸਮੇਤ ਹੋਰ ਕਈ ਮੁੱਦਿਆਂ ’ਤੇ ਵਿਚਾਰ ਕੀਤਾ ਜਾਵੇਗਾ। ਬੈਠਕ ’ਚ ਮਹੰਤ ਕਸ਼ਮੀਰ ਗਿਰੀ, ਦੀਪਕ ਦਾਨੀਆ, ਆਸ਼ੀਸ਼ ਪੰਡਤ, ਰਾਜੇਸ਼ ਮਲਿਕ, ਹਰਪ੍ਰੀਤ ਲਾਲੀ, ਬਬਲਾ ਚੋਪੜਾ, ਸੰਦੀਪ ਸੋਨੂੰ, ਅੰਕੁਰ ਗਰਗ, ਲਲਿਤ ਕੁਮਾਰ, ਗੁਲਸ਼ਨ ਕੁਮਾਰ, ਸੰਜੂ, ਮਨੀ, ਦੀਪਕ, ਬੰਟੀ, ਗੈਰੀ, ਅਰੁਣ, ਗੁਰੀ, ਮੋਹਿਤ ਬੱਬਰ, ਸਨੀ ਬੇਅੰਤ, ਚਿਰਾਗ, ਮੋਹਨ ਲਾਲ, ਸ਼ੈਂਟੀ, ਭਗਤ ਜੇਠੂਰਾਮ, ਅਜੇ ਲਾਲੀ ਤੇ ਸ਼ਾਹਰੁਖ ਖਾਨ ਆਦਿ ਵੀ ਹਾਜ਼ਰ ਸਨ।
ਲੇਬਰ ਡੇਅ ਮਨਾਉਣ ਲਈ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਇੰਟਕ ਦੀ ਬੈਠਕ
NEXT STORY