ਨਾਭਾ (ਖੁਰਾਣਾ, ਸਤੀਸ਼)-ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੀ ਐਸ਼ ਪ੍ਰਸਤੀ ਨੂੰ ਪੂਰਾ ਕਰਨ ਲਈ ਮਿਹਨਤ ਕਰਨ ਦੀ ਬਜਾਏ ਚੋਰੀਆਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਪਰ ਨੌਜਵਾਨ ਪੀੜ੍ਹੀ ਨੂੰ ਇਹ ਨਹੀਂ ਪਤਾ ਕਿ ਜੋ ਉਹ ਜੁਰਮ ਕਰ ਰਹੇ ਹਨ, ਇਕ ਨਾ ਇਕ ਦਿਨ ਉਹ ਪੁਲਸ ਦੀ ਚੁੰਗਲ ਦੇ ਵਿੱਚ ਫਸ ਜਾਣਗੇ।
ਇਸ ਮੌਕੇ ਨਾਭਾ ਕੋਤਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਪੁਲਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ ਮਹਿਜ਼ 18 ਸਾਲ ਹੈ। ਇਹ ਨੌਜਵਾਨ ਆਪਣੀ ਐਸ਼ ਪ੍ਰਸਤੀ ਲਈ ਮੋਟਰਸਾਈਕਲ ਚੋਰੀ ਕਰਦੇ ਸਨ। ਇਹਨਾਂ ਕੋਲੋਂ 4 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਇਨ੍ਹਾਂ ਨੇ ਇਹ ਮੋਟਰਸਾਈਕਲ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ। ਇਨ੍ਹਾਂ ਦੋਵੇਂ ਨੌਜਵਾਨਾਂ ਦੀ ਪਛਾਣ ਗੋਤਮ ਅਤੇ ਹਰਪ੍ਰੀਤ ਵਜੋਂ ਹੋਈ ਹੈ। ਅਸੀਂ ਇਨ੍ਹਾਂ ਖ਼ਿਲਾਫ਼ ਚੋਰੀ ਦੇ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਕਰ ਰਹੇ ਹਾਂ ਕਿ ਕੀ ਇਹ ਮੋਟਰਸਾਈਕਲ ਕਿੱਥੇ ਵੇਚਦੇ ਸਨ ਅਤੇ ਹੋਰ ਇਨ੍ਹਾਂ ਨੇ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਹਨ। ਇਸ ਮੌਕੇ ਏ. ਐੱਸ. ਆਈ. ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਰਮਨਦੀਪ ਸਿੰਘ, ਹਰਮੇਸ਼ ਸਿੰਘ ਮੌਜੂਦ ਸਨ।
ਇਹ ਵੀ ਪੜ੍ਹੋ : UK ਜਾ ਕੇ ਮੁੜ ਸੁਰਖੀਆਂ 'ਚ ਆਇਆ ਕੁੱਲ੍ਹੜ ਪਿੱਜ਼ਾ ਕੱਪਲ, ਇਕ ਹੋਰ ਵੀਡੀਓ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐੱਸ.ਐੱਸ.ਐੱਸ. ਗਰੀਨ ਐਨਰਜੀ ਫੈਕਟਰੀ ’ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
NEXT STORY