ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਅੱਜ ਦਾ ਦਿਨ ਬਲੈਕ ਸੰਡੇ ਰਿਹਾ ਜਦੋਂ ਹੁਣ ਤੱਕ ਇਕ ਦਿਨ ’ਚ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਦਾ ਰਿਕਾਰਡ ਟੁੱਟ ਗਿਆ, ਜਦਕਿ 10 ਹੋਰ ਮਰੀਜ਼ ਮੌਤ ਦੇ ਮੂੰਹ ’ਚ ਜਾ ਪਏ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 258 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਜ਼ਿਲੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 8668 ਹੋ ਗਈ ਹੈ। ਅੱਜ 10 ਹੋਰ ਮਰੀਜ਼ ਮੌਤ ਦੇ ਮੂੰਹ ’ਚ ਜਾ ਪਏ। ਇਨ੍ਹਾਂ ’ਚ ਬਜ਼ੁਰਗ ਹੀ ਹਨ। ਹੁਣ ਤੱਕ ਮੌਤਾਂ ਦੀ ਗਿਣਤੀ 242 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 161 ਮਰੀਜ਼ ਤੰਦਰੁਸਤ ਵੀ ਹੋਏ ਹਨ। ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 6659 ਹੋ ਗਈ ਹੈ।
ਜਿਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 258 ਮਰੀਜ਼ਾਂ ’ਚੋਂ 173 ਪਟਿਆਲਾ ਸ਼ਹਿਰ, 8 ਸਮਾਣਾ, 20 ਰਾਜਪੁਰਾ, 10 ਨਾਭਾ, ਬਲਾਕ ਭਾਦਸੋਂ ਤੋਂ 5, ਬਲਾਕ ਕੋਲੀ ਤੋਂ 9, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲ ਪੁਰ ਤੋਂ 10, ਬਲਾਕ ਦੁਧਨਸਾਧਾਂ ਤੋਂ 7, ਬਲਾਕ ਸ਼ੁੱਤਰਾਣਾ ਤੋਂ 12 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 68 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 187 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਅਤੇ 3 ਬਾਹਰੀ ਰਾਜਾਂ ਤੋਂ ਆਉਣ ਕਾਰਣ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਨਿਊ ਕਰਤਾਰ ਕਾਲੋਨੀ, ਇਨਕਮ ਟੈਕਸ ਕਾਲੋਨੀ, ਡੀ. ਐੱਮ ਡਬਲਿਊ, ਰਾਘੋਮਾਜਰਾ, ਪੁਰਾਣਾ ਬਿਸ਼ਨ ਨਗਰ, ਸਰਹੰਦੀ ਬਾਜ਼ਾਰ, ਘੁੰਮਣ ਨਗਰ, ਸੈਂਟਰਲ ਜੇਲ, ਪੀ. ਆਰ. ਟੀ. ਸੀ. ਵਰਕਸ਼ਾਪ, ਅਨੰਦ ਨਗਰ, ਅਰਬਨ ਅਸਟੇਟ ਫੇਸ-1 ਅਤੇ 2, ਮਿਲਟਰੀ ਕੈਂਟ, ਨਰੂਲਾ ਕਾਲੋਨੀ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਸੈਂਚੁਰੀ ਐਨਕਲੇਵ, ਅਾਜ਼ਾਦ ਨਗਰ, ਨਿਊ ਆਫੀਸਰ ਕਾਲੋਨੀ, ਖਾਲਸਾ ਮੁਹੱਲਾ, ਰਾਜਪੁਰਾ ਕਾਲੋਨੀ, ਲਾਹੌਰੀ ਗੇਟ, ਪ੍ਰੇਮ ਨਗਰ, ਐੱਸ. ਐੱਸ. ਟੀ. ਨਗਰ, ਸੇਵਕ ਕਾਲੋਨੀ, ਤਫੱਜ਼ਲਪੁਰਾ, ਨਿਊ ਲਾਲ ਬਾਗ, ਗਰੀਨ ਐਨਕਲੇਵ, ਸੁਮਾਨੀ ਗੇਟ, ਨਿਊ ਸੂਲਰ, ਖਾਲਸਾ ਨਗਰ, ਭਾਨ ਕਾਲੋਨੀ, ਸਰਾਭਾ ਨਗਰ, ਨਹਿਰੂ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ-ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ।
ਇਸੇ ਤਰ੍ਹਾਂ ਰਾਜਪੁਰਾ ਦੇ ਗਣੇਸ਼ ਨਗਰ, ਗੁਰੂ ਨਾਨਕ ਨਗਰ, ਅਰਬਨ ਅਸਟੇਟ, ਪੁਰਾਣਾ ਰਾਜਪੁਰਾ, ਲੱਕਡ਼ ਮੰਡੀ, ਬਾਬਾ ਦੀਪ ਸਿੰਘ ਨਗਰ, ਫੋਕਲ ਪੁਆਇੰਟ, ਧਾਮੋਲੀ ਰੋਡ, ਮਹਿੰਦਰਾ ਗੰਜ, ਟੀਚਰ ਕਾਲੋਨੀ, ਨੇਡ਼ੇ ਦੁਰਗਾ ਮੰਦਿਰ, ਪੁਰਾਣਾ ਰਾਜਪੁਰਾ, ਸਮਾਣਾ ਦੇ ਪੁਰਾਣੀ ਸਰਨਾਪੱਤੀ, ਗਰੀਨ ਟਾਊਨ, ਇੰਦਰਾਪੁਰੀ ਅਤੇ ਨਾਭਾ ਦੇ ਬਾਂਸਾ ਸਟਰੀਟ, ਹੀਰਾ ਐਨਕਲੇਵ, ਰਾਮਨਗਰ, ਗੋਬਿੰਦਪੁਰਾ, ਆਤਮਾ ਰਾਮ ਸਟਰੀਟ, ਨਿਊ ਫਰੈਂਡਜ਼ ਕਾਲੋਨੀ, ਬਾਬਾ ਰਾਮ ਸਿੰਘ ਕਾਲੋਨੀ, ਗਊਸ਼ਾਲਾ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ, ਜਿਨ੍ਹਾਂ ’ਚ 4 ਸਿਹਤ ਕਰਮੀ ਵੀ ਸ਼ਾਮਿਲ ਹਨ।
10 ਮ੍ਰਿਤਕਾਂ ’ਚੋਂ 9 ਬਜ਼ੁਰਗ
– ਪਟਿਆਲਾ ਦੇ ਪ੍ਰਤਾਪ ਨਗਰ ਦਾ ਰਹਿਣ ਵਾਲਾ 79 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਹਾਈਪਰਟੈਨਸ਼ਨ ਦਾ ਮਰੀਜ਼ ਸੀ ਅਤੇ ਨਿੱਜੀ ਹਸਪਤਾਲ ’ਚ ਦਾਖਲ ਸੀ।
– ਰਾਮ ਬਾਗ ਕਾਲੋਨੀ ਦਾ ਰਹਿਣ ਵਾਲ 52 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।
– ਮਹਿੰਦਰਾ ਕਾਲਜ ਨੇੜੇ ਦਾ ਰਹਿਣ ਵਾਲਾ 70 ਸਾਲਾ ਪੁਰਸ਼ ਜੋ ਕਿ ਹਾਈਪਰਟੈਨਸ਼ਨ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ।
– ਐੱਸ. ਐੱਸ. ਟੀ. ਨਗਰ ਦੀ 61 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ’ਚ ਦਾਖਲ ਹੋਈ ਸੀ।
– ਵਿਕਾਸ ਕਾਲੋਨੀ ਦੀ ਰਹਿਣ ਵਾਲੀ 74 ਸਾਲਾ ਅੌਰਤ ਜੋ ਕਿ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।
– ਨਿਊ ਮੋਤੀ ਬਾਗ ਦਾ ਰਹਿਣ ਵਾਲਾ 75 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ ਅਤੇ ਜਲੰਧਰ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।
– ਪਿੰਡ ਢੀਂਡਸਾ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 72 ਸਾਲਾ ਬਜ਼ੁਰਗ ਜੋ ਕਿ ਬੀ. ਪੀ. ਦਾ ਪੁਰਾਣਾ ਮਰੀਜ਼ ਸੀ।
– ਪਿੰਡ ਭੇਡਵਾਲ ਤਹਿਸੀਲ ਰਾਜਪੁਰਾ ਦੀ ਰਹਿਣ ਵਾਲੀ 70 ਸਾਲਾ ਅੌਰਤ ਜੋ ਕਿ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।
– ਪਿੰਡ ਅਗੋਲ ਤਹਿਸੀਲ ਨਾਭਾ ਦਾ ਰਹਿਣ ਵਾਲਾ 74 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ।
– ਪਿੰਡ ਭੂਤਗਡ਼ ਤਹਿਸੀਲ ਪਾਤਡ਼ਾਂ ਦਾ ਰਹਿਣ ਵਾਲਾ 63 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ ਅਤੇ ਹਿਸਾਰ (ਹਰਿਆਣਾ) ਦੇ ਸਰਕਾਰੀ ਹਸਪਤਾਲ ’ਚ ਆਪਣਾ ਇਲਾਜ ਕਰਵਾ ਰਿਹਾ ਸੀ।
ਜਲੰਧਰ ਜ਼ਿਲ੍ਹੇ 'ਚ ਐਤਵਾਰ ਨੂੰ ਕੋਰੋਨਾ ਦੇ 221 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, 7 ਦੀ ਮੌਤ
NEXT STORY