ਪਟਿਆਲਾ, (ਰਾਜੇਸ਼ ਪੰਜੌਲਾ)- ਜ਼ਿਲ੍ਹੇ ’ਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ ਹੈ, ਜਦਕਿ 26 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਵੇਂ ਅੰਕਡ਼ਿਆਂ ਮਗਰੋਂ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 376 ਹੋ ਗਈ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ 12748 ਹੋ ਗਈ ਹੈ, 39 ਹੋਰ ਮਰੀਜ਼ ਠੀਕ ਹੋਣ ਨਾਲ ਕੋਰੋਨਾ ਨੂੰ ਮਾਤ ਪਾਉਣ ਵਾਲਿਆਂ ਦੀ ਗਿਣਤੀ 12092 ਹੋ ਗਈ ਹੈ ਜਦੋਂ ਕਿ 280 ਕੇਸ ਐਕਟਿਵ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਪਟਿਆਲਾ ਸ਼ਹਿਰ ’ਚੋਂ 15, ਸਮਾਣਾ ਤੋਂ 5, ਨਾਭਾ ਤੋਂ 2, ਰਾਜਪੁਰਾ ਤੋਂ 3 ਅਤੇ ਬਲਾਕ ਸ਼ੁੱਤਰਾਣਾ ਤੋਂ 1 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 2 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 24 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।
ਵਿਸਥਾਰ ’ਚ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ਼-1, ਅਰਬਨ ਅਸਟੇਟ ਫੇਜ਼-2, ਡੀ. ਐੱਮ. ਡਬਲਿਯੂ, ਸੇਵਕ ਕਾਲੋਨੀ, ਐੱਸ. ਐੱਸ. ਟੀ. ਨਗਰ, ਦਰਸ਼ਨੀ ਗੇਟ, ਗੁਰੂ ਤੇਗ ਬਹਾਦਰ ਕਾਲੋਨੀ, ਰਤਨ ਨਗਰ, ਆਜ਼ਾਦ ਨਗਰ, ਕੱਲਰ ਕਾਲੋਨੀ, ਨਿਉ ਸੂਲਰ ਕਾਲੋਨੀ, ਸਮਾਣਾ ਦੇ ਸਰਸਵਤੀ ਰੋਡ, ਇੰਦਰਾਪੁਰੀ ਮੁਹੱਲਾ, ਸੇਖੋਂ ਕਾਲੋਨੀ, ਨਾਭਾ ਦੇ ਅਲਹੌਰਾਂ ਗੇਟ, ਪਾਂਡੂਸਰ ਮੁਹੱਲਾ, ਰਾਜਪੁਰਾ ਦੇ ਸ਼ਾਮ ਨਗਰ, ਡਾਲਮੀਆਂ ਵਿਹਾਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ ਸਮਾਣਾ ਦਾ ਰਹਿਣ ਵਾਲਾ 50 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।
ਹੁਣ ਤੱਕ ਲਏ ਸੈਂਪਲ 194059
ਪਾਜ਼ੇਟਿਵ 12748
ਨੈਗੇਟਿਵ 180911
ਤੰਦਰੁਸਤ ਹੋਏ 12092
ਮੌਤਾਂ 376
ਰਿਪੋਰਟ ਪੈਂਡਿੰਗ 1050
ਮਾਰਕਫੈੱਡ ਰਾਹੀਂ ਬਾਸਮਤੀ ਦੀ ਖੁਦ ਖਰੀਦ ਕਰੇ ਪੰਜਾਬ ਸਰਕਾਰ : ਸੰਧਵਾਂ
NEXT STORY