ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਮੰਡੀਆਂ ’ਚ ਰੁਲ ਰਹੀ ਬਾਸਮਤੀ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਬਾਸਮਤੀ ਉਤਪਾਦਕ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੰਜਾਬ ਸਰਕਾਰ ਆਪਣੀ ਮਾਰਕਫੈੱਡ ਖਰੀਦ ਏਜੰਸੀ ਨੂੰ ਤੁਰੰਤ ਮੰਡੀਆਂ ’ਚ ਉਤਾਰੇ ਅਤੇ ਬਾਸਮਤੀ ’ਤੇ ਕਿਸਮ-ਦਰ-ਕਿਸਮ ਘੱਟੋ-ਘੱਟ ਸਮਰਥਨ ਮੁੱਲ (ਸਟੇਟ ਐੱਮ.ਐੱਸ.ਪੀ.) ਦਾ ਐਲਾਨ ਕਰੇ।
ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਅੱਜ ਜਿਸ ਤਰ੍ਹਾਂ ਬਾਸਮਤੀ ਨੂੰ ਕੋਈ ਪੁੱਛ ਨਹੀਂ ਰਿਹਾ, ਕੱਲ ਨੂੰ ਜਦੋਂ ਮੋਦੀ ਸਰਕਾਰ ਦੇ ਖੇਤੀ ਬਾਰੇ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਕਣਕ ਅਤੇ ਝੋਨੇ ਦੀਆਂ ਫਸਲਾਂ ਵੀ ਇੰਝ ਹੀ ਰੁਲਣਗੀਆਂ ਅਤੇ ਨਿੱਜੀ ਕੰਪਨੀਆਂ/ਵਪਾਰੀ ਕਿਸਾਨਾਂ ਦਾ ਰੱਜ ਕੇ ਆਰਥਿਕ ਸ਼ੋਸ਼ਣ ਕਰਨਗੇ।
ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਪੰਜਾਬ ’ਚ ਬਾਸਮਤੀ ਨੂੰ ਝੋਨੇ ਦੇ ਬਿਹਤਰ ਬਦਲ ਵਜੋਂ ਉਤਸ਼ਾਹਿਤ ਕਰਨ ਲਈ ਬਾਸਮਤੀ ’ਤੇ ਸਟੇਟ ਐੱਮ.ਐੱਸ.ਪੀ. ਐਲਾਨ ਕਰ ਕੇ ਮਾਰਕਫੈੱਡ ਨੂੰ ਸਰਕਾਰੀ ਖ਼ਰੀਦ ਲਈ ਮੰਡੀਆਂ ’ਚ ਉਤਾਰਨ।
ਕੈਪਟਨ ਨੇ ਮੁਲਾਕਾਤ ਲਈ ਰਾਸ਼ਟਰਪਤੀ ਤੋਂ ਮੰਗਿਆ ਸਮਾਂ, ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਕੀਤੀ ਖਾਸ ਅਪੀਲ
NEXT STORY