ਪਟਿਆਲਾ/ਜਲੰੰਧਰ(ਪ੍ਰਤਿਭਾ,ਵਿਨੀਤ) : 2020 ਦੀ ਪ੍ਰੀਖਿਆ ਦਾ ਰਿਜ਼ਲਟ ਸ਼ੁੱਕਰਵਾਰ ਦੇਰ ਰਾਤ ਜਾਰੀ ਹੋਇਆ, ਜਿਸ ਵਿਚ ਮਹਾਨਗਰ ਦੇ ਵੱਖ-ਵੱਖ ਸਕੂਲਾਂ ਦੇ ਸਟੂਡੈਂਟਸ ਨੇ ਆਪਣਾ ਸ਼ਾਨਦਾਰ ਪਰਸੈਂਟਾਈਲ ਸਕੋਰ ਹਾਸਲ ਕਰ ਕੇ ਸਫਲਤਾ ਹਾਸਲ ਕੀਤੀ। ਐਗਜ਼ਾਮ ਕਲੀਅਰ ਕਰਨ ਵਾਲੇ ਸਟੂਡੈਂਟਸ ਨੂੰ ਉਨ੍ਹਾਂ ਦੇ ਪੇਰੈਂਟਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਵੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਜਨਵਰੀ ਅਤੇ ਅਪ੍ਰੈਲ 'ਚ ਹੋਣ ਵਾਲੇ ਉਕਤ ਮੇਨਸ ਐਗਜ਼ਾਮ ਤੋਂ ਬਾਅਦ ਆਪਣੇ ਬੈਸਟ ਸਕੋਰ ਦੇ ਆਧਾਰ 'ਤੇ ਸਟੂਡੈਂਟਸ ਜਿਥੇ 19 ਮਈ ਨੂੰ ਹੋਣ ਜਾ ਰਹੇ ਜੇ. ਈ. ਈ. ਐਡਵਾਂਸ ਟੈਸਟ ਲਈ ਕੁਆਲੀਫਾਈ ਕਰਦਿਆਂ ਦੇਸ਼ ਭਰ ਦੇ 31 ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨ. ਆਈ. ਟੀ.), 25 ਇੰਡੀਅਨ ਇੰਸਟੀਚਿਊਟਸ ਆਫ ਇਨਫਰਮੇਸ਼ਨ ਟੈਕਨਾਲੋਜੀ (ਆਈ. ਆਈ. ਟੀ.) ਸਣੇ 28 ਕੇਂਦਰ ਸਰਕਾਰ ਵਲੋਂ ਫੰਡਿਡ ਟੈਕਨੀਕਲ ਸੰਸਥਾਵਾਂ 'ਚ ਦਾਖਲਾ ਹਾਸਲ ਕਰ ਸਕਣਗੇ।
ਐਲਾਨੇ ਗਏ ਨਤੀਜੇ 'ਚ ਮਹਾਨਗਰ ਦੇ ਸਤਿਕਰਤਾਰ ਨਗਰ ਨਿਵਾਸੀ ਤੇ ਇਕ ਪ੍ਰਾਈਵੇਟ ਕੰਪਨੀ 'ਚ ਬਤੌਰ ਐਡਮਿਨ ਕੰਮ ਕਰ ਰਹੇ ਨਵੀਨ ਕੁਮਾਰ ਮਹਿਤਾ ਦੇ ਪੁੱਤਰ ਉਜਵਲ ਮਹਿਤਾ ਨੇ 99.99 ਪਰਸੈਂਟਾਈਲ ਹਾਸਲ ਕਰ ਕੇ ਪੰਜਾਬ ਤੇ ਚੰਡੀਗੜ੍ਹ ਵਿਚੋਂ ਫਸਟ ਰੈਂਕ ਹਾਸਲ ਕੀਤਾ ਹੈ, ਉਥੇ ਹੀ ਉਜਵਲ ਦਾ ਦੇਸ਼ ਵਿਚ 10ਵਾਂ ਰੈਂਕ ਬਣ ਰਿਹਾ ਹੈ। ਜਦਕਿ ਏ. ਪੀ. ਜੇ. ਸਕੂਲ, ਮਹਾਵੀਰ ਮਾਰਗ ਦੇ ਵਿਦਿਆਰਥੀ ਅਵਲ ਏਮਿਲ ਤੇ ਤਨਿਸ਼ ਗੁਪਤਾ ਨੇ 99.98, ਸਾਰਥਕ ਅਰੋੜਾ ਨੇ 99.95, ਹਰਸ਼ਿਤ ਵਰਮਾ ਨੇ 99.91, ਅਨਿਕੇਤ ਸੁਖੀਜਾ ਨੇ 99.78, ਆਯੁਸ਼ ਗੁਪਤਾ ਨੇ 99.75, ਸਕਸ਼ਮ ਅਗਰਵਾਲ ਨੇ 99.73, ਗੌਰਵ ਜੈਨ ਨੇ 99.64, ਅਨੁਰੁੱਧ ਕੁਮਾਰ ਨੇ 99.57, ਸਮਨਦੀਪ ਨੇ 99.49, ਕਸ਼ਿਸ਼ ਮਹਾਜਨ ਨੇ 99.48, ਸੁਵਿਧੀ ਮਲਹੋਤਰਾ ਨੇ 99.47, ਪਾਰਥ ਨੰਦਾ ਨੇ 99.09, ਅਚਿਉਤ ਨੰਦਾ ਨੇ 97.91, ਨਮਨ ਭਾਟੀਆ ਨੇ 97.4, ਧਰੁਵ ਚੌਡਾ ਨੇ 97.2, ਭਾਵੇਸ਼ ਗੁਪਤਾ ਨੇ 95.8 ਪਰਸੈਂਟਾਈਲ ਹਾਸਲ ਕਰਕੇ ਸਫਲਤਾ ਪ੍ਰਾਪਤ ਕੀਤੀ।
ਆਈ. ਆਈ. ਟੀ. ਮੁੰਬਈ ਤੋਂ ਕੰਪਿਊਟਰ ਸਾਇੰਸ ਵਿਚ ਪੜ੍ਹਾਈ ਕਰਨ ਦਾ ਇਰਾਦਾ ਰੱਖਣ ਵਾਲਾ ਉਜਵਲ ਹੁਣ ਜੇ. ਈ. ਈ. ਐਡਵਾਂਸ ਦੀ ਤਿਆਰੀ ਵਿਚ ਲੱਗ ਚੁੱਕਾ ਹੈ। 9ਵੀਂ ਕਲਾਸ ਤੋਂ ਹੀ ਆਈ ਕਵੈਸਟ ਇੰਸਟੀਚਿਊਟ ਵਿਚ ਜੇ. ਈ. ਈ. ਦੀ ਤਿਆਰੀ ਕਰ ਰਹੇ ਮਹਿਤਾ ਦੇ ਪੜ੍ਹਾਈ ਦੇ ਘੰਟੇ ਵੀ ਨਿਰਧਾਰਿਤ ਸਨ। ਖੁਦ ਉਜਵਲ ਵੀ ਇਸ ਗੱਲ ਤੋਂ ਹੈਰਾਨ ਹੈ ਕਿ ਉਸ ਦਾ ਪੰਜਾਬ-ਚੰਡੀਗੜ੍ਹ ਵਿਚੋਂ ਪਹਿਲਾ ਰੈਂਕ ਹੈ ਅਤੇ ਦੇਸ਼ ਵਿਚ 10ਵਾਂ ਰੈਂਕ ਆਇਆ ਹੈ। ਆਪਣੇ ਨਤੀਜੇ ਤੋਂ ਸੰਤੁਸ਼ਟ ਉਜਵਲ ਨੇ ਖਾਸ ਗੱਲਬਾਤ ਵਿਚ ਆਪਣੇ ਸੁਪਨੇ ਬਾਰੇ ਦੱਸਿਆ।
ਵੱਡੇ ਭਰਾ ਨੇ ਕੀਤਾ ਜੇ. ਈ. ਈ. ਦੀ ਤਿਆਰੀ ਲਈ ਪ੍ਰੇਰਿਤ
ਜਲੰਧਰ ਦਾ ਉਜਵਲ ਅਪੋਲੋ ਪਬਲਿਕ ਸਕੂਲ ਵਿਚ ਇਸ ਸਮੇਂ ਨਾਨ-ਮੈਡੀਕਲ ਵਿਚ 12ਵੀਂ ਦੀ ਪੜ੍ਹਾਈ ਕਰ ਰਿਹਾ ਹੈ। ਪਿਤਾ ਨਵੀਨ ਕੁਮਾਰ ਮਹਿਤਾ ਪ੍ਰਾਈਵੇਟ ਜਾਬ ਕਰਦੇ ਹਨ ਅਤੇ ਮਾਂ ਸੀਤਾ ਮਹਿਤਾ ਹਾਊਸ ਵਾਈਫ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਜੇ. ਈ. ਈ. ਲਈ ਉਨ੍ਹਾਂ ਦੇ ਵੱਡੇ ਭਰਾ ਨੇ ਪ੍ਰੇਰਿਤ ਕੀਤਾ ਜੋ ਕਿ ਖੁਦ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ ਅਤੇ ਉਨ੍ਹਾਂ ਦਾ ਵੀ ਆਖਰੀ ਸਮੈਸਟਰ ਹੈ। ਉਜਵਲ ਨੇ ਦੱਸਿਆ ਕਿ ਉਸ ਨੂੰ ਆਪਣੇ ਪਰਿਵਾਰ ਤੋਂ ਹਮੇਸ਼ਾ ਹੀ ਸਹਿਯੋਗ ਮਿਲਿਆ ਹੈ ਅਤੇ ਸਕੂਲ ਵਿਚ ਫਿਜ਼ਿਕਸ ਦੇ ਅਧਿਆਪਕ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ। ਹਰ ਰੋਜ਼ 6 ਤੋਂ 7 ਘੰਟੇ ਦੀ ਪੜ੍ਹਾਈ ਤੇ ਛੁੱਟੀ ਵਾਲੇ ਦਿਨ 10 ਘੰਟੇ ਪੜ੍ਹਾਈ ਕਰਨ ਦਾ ਹੀ ਨਤੀਜਾ ਹੈ ਕਿ ਉਹ ਨੰਬਰ ਵਨ ਰੈਂਕ ਹਾਸਲ ਕਰ ਸਕੇ ਹਨ।
ਜੇ. ਈ. ਈ. ਐਡਵਾਂਸ ਲਈ ਵੀ ਰੋਜ਼ਾਨਾ ਹੋਵੇਗੀ 10 ਘੰਟੇ ਤਿਆਰੀ
ਉਜਵਲ ਨੇ ਕਿਹਾ ਕਿ ਉਹ ਮਈ ਵਿਚ ਹੋਣ ਵਾਲੀ ਜੇ. ਈ. ਈ. ਐਡਵਾਂਸ ਦੀ ਤਿਆਰੀ ਵੀ ਪਹਿਲਾਂ ਵਾਲੇ ਨਿਰਧਾਰਿਤ ਸਮੇਂ ਅਨੁਸਾਰ ਕਰੇਗਾ। ਪੜ੍ਹਾਈ ਕਰਨ ਲਈ ਸੋਸ਼ਲ ਮੀਡੀਆ ਤੇ ਸਮਾਰਟ ਫੋਨ ਤੋਂ ਦੂਰੀ ਬਣਾਉਣੀ ਜ਼ਰੂਰੀ ਹੈ, ਉਹ ਸਿਰਫ ਬਟਨ ਵਾਲਾ ਸਿੰਪਲ ਫੋਨ ਗੱਲ ਕਰਨ ਲਈ ਵਰਤਦਾ ਹੈ। ਉਜਵਲ ਨੇ ਕਿਹਾ ਕਿ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਹੁਤ ਸਮਝੌਤੇ ਅਤੇ ਤਿਆਗ ਕਰਨਾ ਪੈਂਦਾ ਹੈ। ਇਸ ਲਈ ਅੱਜ ਦੇ ਤਕਨੀਕੀ ਯੁਗ ਵਿਚ ਵੀ ਉਹ ਸਮਾਰਨ ਫੋਟ ਨਹੀਂ ਵਰਤਦਾ ਕਿਉਂਕਿ ਇਸ ਨਾਲ ਪੜ੍ਹਾਈ ਵਲੋਂ ਧਿਆਨ ਹਟਦਾ ਹੈ।
11 ਲੱਖ ਸਟੂਡੈਂਟਸ ਨੇ ਦਿੱਤਾ ਸੀ ਐਗਜ਼ਾਮ
ਇਸੇ ਸਾਲ ਜਨਵਰੀ 'ਚ ਹੋਈ ਜੇ. ਈ. ਈ. ਮੇਨਸ ਪ੍ਰੀਖਿਆ 'ਚ ਦੇਸ਼ ਭਰ ਦੇ 11 ਲੱਖ ਬਣਨ ਵਾਲੇ ਇੰਜੀਨੀਅਰਿੰਗ, ਆਰੀਟੈਕਚਰ ਤੇ ਪਲਾਨਿੰਗ ਦੇ ਸਟੂਡੈਂਟਸ ਨੇ ਆਪਣੀ ਕਿਸਮਤ ਅਜ਼ਮਾਈ ਸੀ, ਜਨਵਰੀ 'ਚ ਹੋਈ ਉਕਤ ਪ੍ਰੀਖਿਆ ਦੇ ਨਤੀਜੇ ਤੋਂ ਬਾਅਦ ਹੁਣ 3 ਅਪ੍ਰੈਲ, 2020 ਤੋਂ 9 ਅਪ੍ਰੈਲ, 2020 ਤਕ ਹੋਣ ਵਾਲੀ ਜੇ. ਈ. ਈ. ਮੇਨਸ ਪ੍ਰੀਖਿਆ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਦੋਵੇਂ ਮੇਨਸ ਪ੍ਰੀਖਿਆਵਾਂ ਅਧੀਨ ਜਿਸ ਵਿਚ ਵੀ ਸਟੂਡੈਂਟਸ ਦੀ ਪਰਸੈਂਟਾਈਲ ਬਿਹਤਰ ਹੋਵੇਗੀ, ਉਸੇ ਦੇ ਆਧਾਰ 'ਤੇ ਉਹ ਮਈ 'ਚ ਹੋਣ ਵਾਲੀ ਜੇ. ਈ. ਈ. ਅਡਵਾਂਸ ਪ੍ਰੀਖਿਆ ਲਈ ਕੁਆਲੀਫਾਈ ਕਰਨਗੇ।
ਕੀ ਹੈ ਪਰਸੈਂਟਾਈਲ?
ਪਰਸੈਂਟਾਈਲ ਦਾ ਮਤਲਬ ਹੈ ਕਿ ਤੁਹਾਨੂੰ ਕਿੰਨੇ ਸਟੂਡੈਂਟਸ ਤੋਂ ਵੱਧ ਨੰਬਰ ਹਾਸਲ ਹੋਏ ਹਨ, ਜੇਕਰ ਤੁਹਾਡਾ ਪਰਸੈਂਟਾਈਲ 60 ਫੀਸਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ 60 ਫੀਸਦੀ ਉਮੀਦਵਾਰਾਂ ਤੋਂ ਸਭ ਤੋਂ ਵੱਧ ਨੰਬਰ ਹਾਸਲ ਕੀਤੇ ਹਨ।
ਇੰਝ ਕਾਊਂਟ ਹੁੰਦਾ ਹੈ 'ਪਰਸੈਂਟਾਈਲ'
ਪਰਸੈਂਟਾਈਲ ਕਾਊਂਟ ਕਰਨ ਦਾ ਤਰੀਕਾ ਹੈ ਕਿ 100 ਕਿਸੇ ਗਰੁੱਪ 'ਚ ਸਭ ਤੋਂ ਵੱਧ ਨੰਬਰ ਲਿਆਉਣ ਵਾਲੇ ਕੈਂਡੀਡੇਟ ਤੋਂ ਘੱਟ ਨੰਬਰ ਲਿਆਉਣ ਵਾਲੇ ਸਟੂਡੈਂਟਸ ਦੀ ਕੁਲ ਗਿਣਤੀ/ ਗਰੁੱਪ ਦੇ ਕੁਲ ਕੈਂਡੀਡੇਟ ਦੀ ਗਿਣਤੀ, ਜਿਵੇਂ ਕਿਸੇ ਵਿਦਿਆਰਥੀ ਨੂੰ 70 ਫੀਸਦੀ ਨੰਬਰ ਮਿਲੇ ਹੋਣ ਅਤੇ 70 ਫੀਸਦੀ ਤੋਂ ਘੱਟ ਮਾਰਕਸ ਲਿਆਉਣ ਵਾਲੇ ਸਟੂਡੈਂਟਸ ਦੀ ਕੁਲ ਗਿਣਤੀ 15 ਹਜ਼ਾਰ ਹੈ, ਜਦਕਿ ਗਰੁੱਪ 'ਚ ਕੁਲ ਸਟੂਡੈਂਟਸ ਦੀ ਗਿਣਤੀ 18 ਹਜ਼ਾਰ ਸੀ, ਤਾਂ ਇੰਝ ਕਾਊਂਟ ਹੋਵੇਗਾ ਪਰਸੈਂਟਾਈਲ : 100✕15000/18000=83.33 ਫੀਸਦੀ ਪਰਸੈਂਟਾਈਲ
30 ਸਾਲਾਂ ਦੀ ਕੁੜੀ ਕੱਦ ਸਿਰਫ ਸਵਾ 2 ਫੁੱਟ, ਨਹੀਂ ਬਣ ਰਿਹੈ ਆਧਾਰ ਕਾਰਡ (ਵੀਡੀਓ)
NEXT STORY