ਪਟਿਆਲਾ (ਰਜੇਸ਼ ਸ਼ਰਮਾ ਪੰਜੋਲਾ)- ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪਟਿਆਲਾ ਅਤੇ ਜਲੰਧਰ ਦੇ ਮੇਅਰ ਦੀ ਚੋਣ ਕਰਨ ਸਬੰਧੀ ਜਾਰੀ ਕੀਤੇ ਗਏ ਪੱਤਰ ਤੋਂ ਬਾਅਦ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਨਵੇਂ ਬਣੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਨੂੰ ਆਪਣੇ ਦਫਤਰ ’ਚ ਬੁਲਾ ਕੇ ਨਵੇਂ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਮੇਅਰਾਂ ਦੀ ਚੋਣ ਕਰਵਾਉਣ ਲਈ ਅਹਿਮ ਮੀਟਿੰਗ ਕੀਤੀ। ਦੋਨਾਂ ਅਧਿਕਾਰੀਆਂ ਨੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਵੇਂ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਨਵੇਂ ਮੇਅਰਾਂ ਦੀ ਚੋਣ ਕਰਵਾਉਣ ਲਈ ਜੋ ਗਾਈਡਲਾਈਨਜ਼ ਭੇਜੀਆਂ ਹਨ, ਉਨ੍ਹਾਂ ’ਤੇ ਵਿਚਾਰ ਚਰਚਾ ਕੀਤੀ।
ਇਹ ਵੀ ਪੜ੍ਹੋ- ਨਸ਼ੇ ਨੇ ਪੱਟ'ਤਾ ਪੂਰਾ ਘਰ, ਓਵਰਡੋਜ਼ ਕਾਰਨ ਡਿੱਗੇ ਪੁੱਤ ਨੂੰ ਦੇਖ ਮਾਂ ਨੇ ਛੱਡੀ ਦੁਨੀਆ, ਮਗਰੋਂ ਪੁੱਤ ਨੇ ਵੀ ਤੋੜਿਆ ਦਮ
ਬੇਸ਼ੱਕ ਨਵੇਂ ਹਾਊਸ ਨੂੰ ਸਹੁੰ ਚੁਕਾਉਣ ਲਈ ਪਹਿਲੀ ਮੀਟਿੰਗ ਦਾ ਏਜੰਡਾ ਡਵੀਜ਼ਨਲ ਕਮਿਸ਼ਨਰ ਦਫਤਰ ਵੱਲੋਂ ਜਾਰੀ ਕੀਤਾ ਜਾਣਾ ਹੈ ਪਰ ਇਸ ਸਬੰਧੀ ਸਮੁੱਚੀ ਤਿਆਰੀ ਅਤੇ ਪ੍ਰਕਿਰਿਆ ਨਗਰ ਨਿਗਮ ਵੱਲੋਂ ਅਪਣਾਈ ਜਾਣੀ ਹੈ। ਇਸੇ ਕਾਰਨ ਦੋਨਾਂ ਅਧਿਕਾਰੀਆਂ ਨੇ ਇਹ ਮੀਟਿੰਗ ਕੀਤੀ। ਪਟਿਆਲਾ ਨਗਰ ਨਿਗਮ ’ਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਹਾਸਲ ਹੈ। ਇਸ ਲਈ ਮੇਅਰ ਬਣਾਉਣ ਅਤੇ ਕੌਂਸਲਰ ਨੂੰ ਸਹੁੰ ਚੁਕਾਉਣ ’ਚ ਕਿਸੇ ਵੀ ਤਰ੍ਹਾਂ ਦੀ ਅੜਚਣ ਨਹੀਂ ਹੈ।
ਸੂਤਰਾਂ ਮੁਤਾਬਕ 8 ਜਨਵਰੀ ਨੂੰ ਇਸ ਸਬੰਧੀ ਏਜੰਡਾ ਤਿਆਰ ਕਰ ਕੇ ਸਮੂਹ ਕੌਂਸਲਰਾਂ ਕੋਲ ਭੇਜ ਦਿੱਤਾ ਜਾਵੇਗਾ ਅਤੇ 10 ਜਨਵਰੀ ਨੂੰ ਨਗਰ ਨਿਗਮ ਪਟਿਆਲਾ ਦੇ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਬੁਲਾਈ ਜਾਵੇਗੀ। ਇਸ ’ਚ ਪਹਿਲਾਂ ਸਮੂਹ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ। ਉਸ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਈ ਜਾਵੇਗੀ।
ਨਗਰ ਨਿਗਮ ਦੇ ਜਨਰਲ ਹਾਊਸ ਦੀ ਇਹ ਪਹਿਲੀ ਮੀਟਿੰਗ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਨੇ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ 1976 ਮੁਤਾਬਕ ਉਨ੍ਹਾਂ ਨੂੰ ਇਸ ਮੀਟਿੰਗ ਦਾ ਕਨਵੀਨਰ ਨਿਯੁਕਤ ਕੀਤਾ ਹੈ।
ਡਵੀਜ਼ਨਲ ਕਮਿਸ਼ਨਰ ਨੇ ਨਿਗਮ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਪਿਛਲੀਆਂ ਪ੍ਰੰਪਰਾਵਾਂ ਮੁਤਾਬਕ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਆਂ ਗਾਈਡਲਾਈਨਜ਼ ਮੁਤਾਬਕ ਮੀਟਿੰਗ ਸਬੰਧੀ ਪੂਰੀ ਤਿਆਰੀ ਕਰਨ। ਇਸ ਸਬੰਧੀ ਨਗਰ ਨਿਗਮ ਦੇ ਅਮਲੇ ਨੂੰ ਤਿਆਰ ਰੱਖਿਆ ਜਾਵੇ। ਇਸ ਸਬੰਧੀ ਕਾਰਵਾਈ ਕਰਨ ਅਤੇ ਮੀਟਿੰਗ ਦੀ ਕਾਰਵਾਈ ਲਿਖਣ ਲਈ ਨਿਗਮ ਸਕੱਤਰ ਦੀ ਡਿਊਟੀ ਲਾਈ ਜਾ ਰਹੀ ਹੈ। ਸਮੂਹ ਅਧਿਕਾਰੀਆਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਚੋਣ ਤੱਕ ਕੋਈ ਵੀ ਛੁੱਟੀ ਨਾਲ ਲੈਣ।
ਇਹ ਵੀ ਪੜ੍ਹੋ- ਪੰਜਾਬ 'ਚ ਪੁੱਜ ਗਈ ਤੇਲੰਗਾਨਾ ਦੀ ਪੁਲਸ, ਕਰ'ਤੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਪੁੱਜ ਗਈ ਤੇਲੰਗਾਨਾ ਦੀ ਪੁਲਸ, ਕਰ'ਤੀ ਵੱਡੀ ਕਾਰਵਾਈ
NEXT STORY