ਪਟਿਆਲਾ—ਆਪਣੇ ਹੀ ਘਰ ਬਲਕਿ ਗ੍ਰਹਿ ਜ਼ਿਲੇ 'ਚ ਇਕੱਠੇ ਬਾਗੀ ਹੋਏ 4 ਵਿਧਾਇਕਾਂ ਨੂੰ ਮਨਾਉਣ ਦੇ ਲਈ ਆਖਿਰ ਕੈਪਟਨ ਅਮਰਿੰਦਰ ਸਿੰਘ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਹ ਹੀ ਕਾਰਨ ਹੈ ਕਿ ਉਨ੍ਹਾਂ ਨੇ ਵਿਦੇਸ਼ ਤੋਂ ਵਾਪਸ ਆਉਂਦੇ ਹੀ ਮੁੱਖ ਮੰਤਰੀ ਆਫਿਸ ਤੋਂ ਨਾਰਾਜ਼ ਵਿਧਾਇਕਾਂ ਨੂੰ ਫੋਨ ਆਉਣ ਲੱਗੇ। ਉਨ੍ਹਾਂ ਨੇ ਚੰਡੀਗੜ੍ਹ ਕੈਪਟਨ ਨਾਲ ਮੀਟਿੰਗ ਲਈ ਬੁਲਾਇਆ ਗਿਆ ਹੈ।
ਪਟਿਆਲਾ ਦੇ ਸ਼ਤੁਰਾਣਾ ਸੀਟ ਤੋਂ ਵਿਧਾਇਕ ਨਿਰਮਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ 'ਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਕੈਪਟਨ ਨਾਲ ਮੁਲਕਾਤ ਹੋ ਸਕਦੀ ਹੈ। ਦੂਜੇ ਪਾਸੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ ਨੇ ਵੀ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੁੰਦੀ ਰਹਿੰਦੀ ਹੈ, ਪਰ ਇਸ ਵਾਰ ਉਹ ਉਨ੍ਹਾਂ ਨੂੰ ਜਲਦ ਮਿਲਣਗੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਦੇ ਖਾਸ ਮੰਨੇ ਜਾਣ ਵਾਲੇ ਕੈਪਟਨ ਸੰਦੀਪ ਸੰਧੂ ਨੂੰ ਇਨ੍ਹਾਂ ਵਿਧਾਇਕਾਂ ਨੂੰ ਸੰਭਾਲਣ ਦਾ ਜਿੰਮਾ ਸੌਂਪਿਆ ਗਿਆ ਹੈ। ਮੀਟਿੰਗ ਤੈਅ ਕਰਨ ਦੇ ਲਈ ਸੰਧੂ ਖੁਦ ਹੀ ਸਾਰੇ ਵਿਧਾਇਕਾਂ ਨੂੰ ਫੋਨ ਕਰ ਰਹੇ ਹਨ।
ਨਾਰਾਜ਼ ਚੱਲ ਰਹੇ ਚਾਰ ਵਿਧਾਇਕਾਂ ਨੂੰ ਜਲਦ ਮਨਾਉਣਾ ਇਸ ਲਈ ਜ਼ਰੂਰੀ ਮੰਨਿਆ ਜਾ ਰਿਹਾ ਹੈ, ਕਿਉਂਕਿ ਚਾਰੇ ਪਟਿਆਲਾ ਜ਼ਿਲੇ ਤੋਂ ਹਨ। ਜ਼ਿਲੇ ਦੇ ਕੁੱਲ੍ਹ ਸੱਤ ਵਿਧਾਇਕਾਂ 'ਚੋਂ 2 ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਬ੍ਰਹਿਮ ਮਹਿੰਦਰਾ ਹਨ, ਜਦਕਿ ਤੀਜੇ ਕੈਪਟਨ ਖੁਦ। ਬਾਕੀ ਚਾਰ ਹਰਦਿਆਲ ਸਿੰਘ ਕੰਬੋਜ, ਮਦਨਲਾਲ ਜਲਾਲਪੁਰ, ਰਾਜਿੰਦਰ ਸਿੰਘ ਕਾਕਾ ਅਤੇ ਨਿਰਮਲ ਸਿੰਘ ਸ਼ਤੁਰਾਣਾ ਖੁੱਲ੍ਹੇਆਮ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਚੁੱਕੇ ਹਨ।
ਚਾਰਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਕੈਪਟਨ ਸਰਕਾਰ ਨੂੰ ਅਮਰਿੰਦਰ ਨਹੀਂ ਸਗੋਂ ਸੂਬੇ ਦੀ ਅਫਸਰਸ਼ਾਹੀ ਚਲਾ ਰਹੀ ਹੈ। ਉਸ ਦੇ ਮੱਦੇਨਜ਼ਰ ਪਹਿਲਾਂ ਸਾਂਸਦ ਪਰਨੀਤ ਕੌਰ ਨੇ ਕੰਬੋਜ਼, ਜਲਾਲਪੁਰ ਅਤੇ ਕਾਕਾ ਰਾਜਿੰਦਰ ਨਾਲ ਮੁਲਾਕਾਤ ਕਰਕੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੀਤੇ ਕੱਲ੍ਹ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਵੀ ਚਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਚਾਰਾਂ ਦੀ ਜਲਦ ਕੈਪਟਨ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ। ਪਾਰਟੀ ਅਤੇ ਸਰਕਾਰ ਨੂੰ ਡਰ ਹੈ ਕਿ ਇਨ੍ਹਾਂ ਦੀ ਨਾਰਾਜ਼ਗੀ ਦੀ ਅੱਗ ਕਿਤੇ ਪੂਰੇ ਪ੍ਰਦੇਸ਼ 'ਚ ਨਾ ਫੈਲ ਜਾਵੇ।
ਐੱਮ.ਐੱਲ.ਏ. ਨਿਰਮਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਉਹ ਆਪਣੇ ਹਲਕੇ ਦੇ ਵਿਕਾਸ ਨੂੰ ਲੈ ਕੇ ਅਧੂਰੇ ਭਿੰਨ ਪ੍ਰਾਜੈਕਟਾਂ ਨੂੰ ਮੁੱਦਾ ਚੁੱਕਣਗੇ। ਇਸ ਦੇ ਇਲਾਵਾ ਮਨਮਾਨੀ ਕਰ ਰਹੀ ਅਫਸਰਸ਼ਾਹੀ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਦੇਣਗੇ। ਉਨ੍ਹਾਂ ਦੇ ਲਈ ਹਲਕੇ ਦੇ ਵਿਕਾਸ ਕੰਮ ਹੀ ਪ੍ਰਮੁੱਖ ਹਨ। ਵਿਧਾਇਕਾਂ ਦੀ ਨਾਰਾਜ਼ਗੀ ਦੇ ਬਾਅਦ ਪਟਿਆਲਾ ਜ਼ਿਲੇ ਦੀ ਸਮਾਣਾ, ਰਾਜਪੁਰਾ ਅਤੇ ਸ਼ਤੁਰਾਣਾ ਤਹਿਸੀਲਾਂ 'ਚ ਹੋਈ ਟਰਾਂਸਫਰਾਂ ਦੇ ਬਾਰੇ ਨਿਰਮਲ ਸਿੰਘ ਨੇ ਕਿਹਾ ਕਿ ਟਰਾਂਸਫਰ ਨਾਲ ਮਾਮਲਾ ਹੱਲ ਨਹੀਂ ਹੋਣ ਵਾਲਾ। ਅਸਲ 'ਚ ਜੂਨੀਅਰ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ। ਮਨਮਰਜ਼ੀ ਕਰਨ ਵਾਲੇ ਤਹਿਸੀਲਦਾਰ ਨੂੰ ਛੱਡਿਆ ਵੀ ਨਹੀਂ ਗਿਆ।
ਨਾਰਾਜ਼ ਵਿਧਾਇਕਾਂ ਦੀ ਤਹਿਸੀਲਾਂ 'ਚ ਇਹ ਹੋਏ ਤਬਾਦਲੇ
ਚਾਰੇ ਵਿਧਾਇਕਾਂ ਦੀ ਨਾਰਾਜ਼ਗੀ ਦੇ ਬਾਅਦ ਡਿਪਟੀ ਕਮਿਸ਼ਨਰ ਦੇ ਤਿੰਨ ਹਲਕਿਆਂ ਦੀ ਤਹਿਸੀਲਾਂ ਵਲੋਂ ਸਟਾਫ ਹੀ ਬਦਲ ਦਿੱਤਾ। ਐੱਸ.ਡੀ.ਐੱਮ. ਦਫਤਰ ਰਾਜਪੁਰਾ ਤੋਂ ਸੀਨੀਅਰ ਸਹਾਇਕ ਰਣਧੀਰ ਸਿੰਘ ਨੂੰ ਤਹਿਸੀਲ ਦਫਤਰ ਰਾਜਪੁਰਾ 'ਚ ਨਿਯੁਕਤ ਕੀਤਾ। ਰਾਜਪੁਰਾ ਦੇ ਤਹਿਸੀਲ ਦਫਤਰ ਤੋਂ ਸੀਨੀਅਰ ਸਹਾਇਕ ਰਵਿੰਦਰ ਕੁਮਾਰ ਨੂੰ ਐੱਸ.ਡੀ.ਐੱਮ. ਦਫਤਰ ਭੇਜਿਆ। ਰਿਕਾਰਡ ਰੂਮ ਮਾਲ ਸ਼ਾਖਾ ਸਦਰ ਦੇ ਜੂਨੀਅਰ ਸਹਾਇਕ ਗੁਰਦਰਸ਼ਨ ਸਿੰਘ ਦਾ ਤਬਾਦਲਾ ਐੱਸ.ਡੀ.ਐੱਮ. ਦਫਤਰ ਪਾਤੜਾਂ ਕੀਤਾ ਗਿਆ।
ਡੀ.ਆਰ.ਏ. ਸਦਰ ਦਫਤਰ ਪਟਿਆਲਾ ਤੋਂ ਕਲਰਕ ਸ਼ਾਮ ਰਾਣੀ ਨੂੰ ਰਿਕਾਰਡ ਰੂਮ ਤੋਂ ਨਿਯੁਕਤ ਕੀਤਾ। ਇਸ ਦੇ ਇਲਾਵਾ ਪਾਤੜਾਂ ਦੇ ਐੱਸ.ਡੀ.ਐੱਮ. ਦਫਤਰ ਤੋਂ ਕਲਰਕ ਸੰਜੀਵ ਕੁਮਾਰ, ਪੇਸ਼ੀ ਸ਼ਾਖਾ ਸਦਰ ਦਫਤਰ ਪਟਿਆਲਾ ਤੋਂ ਕਲਰਕ ਗਗਨਦੀਪ ਸਿੰਘ, ਪਾਤੜਾਂ ਦੇ ਤਹਿਸੀਲ ਦਫਤਰ ਤੋਂ ਕਲਰਕ ਅਜੈ ਕੁਮਾਰ ਅਤੇ ਐਸ.ਟੀ.ਸੀ. ਅਹੁਦੇ 'ਤੇ ਕੰਮ ਕਰ ਰਹੇ ਬਲਦੇਵ ਕੁਮਾਰ ਨੂੰ ਇਧਰ ਤੋਂ ਉਧਰ ਕੀਤਾ ਗਿਆ।
ਚੰਗਾਲੀਵਾਲਾ ਕਾਂਡ : ਭੋਗ ਮੌਕੇ ਜਗਮੇਲ ਦੇ ਪਰਿਵਾਰ ਨੂੰ ਸੌਂਪਿਆ 14 ਲੱਖ ਦਾ ਚੈੱਕ
NEXT STORY