ਪਟਿਆਲਾ, (ਬਲਜਿੰਦਰ)—ਥਾਣਾ ਕੋਤਵਾਲੀ ਦੀ ਪੁਲਸ ਕੋਲ ਇਕ ਲੜਕੀ ਨੇ ਆਪਣੇ ਮਾਮੇ 'ਤੇ ਹੀ ਜਬਰ-ਜ਼ਨਾਹ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਮਾਮਾ, ਨਾਨੀ ਅਤੇ ਲੜਕੀ ਦੀ ਮਾਂ ਦੇ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਵੱਲੋਂ ਦਰਜ ਕੇਸ ਮੁਤਾਬਕ ਲੜਕੀ ਦੀ ਉਮਰ 21 ਸਾਲ ਹੈ ਅਤੇ ਉਹ ਮਾਨਸਾ ਦੀ ਰਹਿਣ ਵਾਲੀ ਹੈ। ਜੋ ਕਿ ਆਪਣੇ ਨਾਨਾ-ਨਾਨੀ ਦੇ ਕੋਲ ਪਟਿਆਲਾ ਆਈ ਸੀ, ਜਿਥੇ ਉਸ ਦਾ ਮਾਮਾ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਜਦੋਂ ਲੜਕੀ ਨੇ ਆਪਣੀ ਨਾਨੀ ਨੂੰ ਇਸ ਬਾਰੇ ਦੱਸਿਆ ਤਾਂ ਨਾਨੀ ਨੇ ਬਜਾਏ ਮਾਮੇ ਨੂੰ ਕੁਝ ਕਹਿਣ ਦੇ ਲੜਕੀ ਨੂੰ ਮੂੰਹ ਨਾ ਖੋਲ੍ਹਣ ਲਈ ਕਿਹਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਲੜਕੀ ਇਸ ਜ਼ੁਲਮ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਮਾਂ ਕੋਲ ਮਾਨਸਾ ਪਹੁੰਚੀ ਤਾਂ ਮਾਂ ਨੇ ਵੀ ਲੜਕੀ ਦੀ ਗੱਲ ਨਹੀਂ ਸੁਣੀ ਅਤੇ ਉਲਟਾ ਉਸ ਨੇ ਵੀ ਲੜਕੀ ਨੂੰ ਹੀ ਡਰਾਇਆ-ਧਮਕਾਇਆ। ਉਕਤ ਲੜਕੀ ਨੇ ਇਸ ਜ਼ੁਲਮ ਵਿਰੁੱਧ ਇਨਸਾਫ ਲੈਣ ਲਈ ਪੁਲਸ ਤੱਕ ਪਹੁੰਚ ਬਣਾਈ ਤਾਂ ਥਾਣਾ ਕੋਤਵਾਲੀ ਦੀ ਪੁਲਸ ਨੇ ਉਸਦੇ ਮਾਮਾ, ਮਾਂ ਤੇ ਨਾਨੀ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪਤਨੀ ਨੇ ਪਤੀ ਨੂੰ ਦੂਜੀ ਔਰਤ ਨਾਲ ਫੜ੍ਹਿਆ, ਚਾੜ੍ਹਿਆ ਕੁਟਾਪਾ (ਵੀਡੀਓ)
NEXT STORY