ਤਰਨਤਾਰਨ (ਰਾਜੀਵ ਬੰਬੀ) : ਤਰਨਤਾਰਨ ਦੇ ਇਕ ਪਿੰਡ 'ਚ ਪਤਨੀ ਵਲੋਂ ਪਤੀ ਨੂੰ ਕਿਸੇ ਹੋਰ ਔਰਤ ਨਾਲ ਰੰਗੇ ਹੱਥੀ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਜਦੋਂ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ ਤਾਂ ਤੇ ਪਤੀ ਨੇ ਦੂਜੀ ਔਰਤ ਨੂੰ ਘਰ ਬੁਲਾ ਲਿਆ। ਪਤਨੀ ਨੇ ਘਰ 'ਚ ਛਾਪਾ ਮਾਰ ਕੇ ਪਤੀ ਨੂੰ ਉਸ ਦੂਜੀ ਔਰਤ ਨਾਲ ਰੰਗੇ ਹੱਥੀ ਕਾਬੂ ਕਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਕਿ ਉਕਤ ਵਿਅਕਤੀ ਨੇ ਜਿਸ ਮਹਿਲਾ ਨੂੰ ਘਰ ਬੁਲਾਇਆ ਸੀ ਉਸ ਨਾਲ ਦੂਜਾ ਵਿਆਹ ਕਰਵਾਇਆ ਹੋਇਆ ਹੈ, ਜਿਸ ਬਾਰੇ ਉਸ ਦੀ ਪਹਿਲੀ ਪਤਨੀ ਨੂੰ ਵੀ ਪਤਾ ਸੀ ਤੇ ਕੁਝ ਸਮਾਂ ਪਹਿਲਾਂ ਵੀ ਇਹ ਮਾਮਲਾ ਪੁਲਸ ਕੋਲ ਪਹੁੰਚਿਆ ਸੀ। ਦੋਵਾਂ ਨੇ ਮੇਲ-ਮਿਲਾਪ ਨਾ ਰੱਖਣ ਦਾ ਕਹਿ ਕੇ ਰਾਜੀਨਾਮਾ ਕਰ ਲਿਆ ਸੀ।
ਇਸ ਸਬੰਧੀ ਜਦੋਂ ਉਕਤ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਹੋਇਆ ਹੈ ਤੇ ਪਿਛਲੇ 13 ਸਾਲ ਤੋਂ ਉਹ ਰਿਲੇਸ਼ਨ 'ਚ ਹਨ। ਪੁਲਸ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 29 ਸਤੰਬਰ ਨੂੰ ਪੁੱਜਣਗੇ ਸ੍ਰੀ ਮੁਕਤਸਰ ਸਾਹਿਬ
NEXT STORY