ਅੰਮ੍ਰਿਤਸਰ (ਦਲਜੀਤ): ਜ਼ਿਲ੍ਹੇ ਵਿਚ ਪੁਰਾਣੇ ਕੋਰੋਨਾ ਵਾਇਰਸ ਨੇ ਫਿਰ ਦਸਤਕ ਦੇ ਦਿੱਤੀ ਹੈ। ਅੰਮ੍ਰਿਤਸਰ ਵਿਚ ਪੁਰਾਣੇ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੀ ਗੰਭੀਰ ਹਾਲਤ ਕਾਰਨ, ਉਸ ਨੂੰ ਹਾਲ ਹੀ ਵਿਚ ਗੁਰੂ ਨਾਨਕ ਦੇਵ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਪਰ ਹੁਣ ਉਸ ਦੀ ਰਿਪੋਰਟ ਨੈਗੇਟਿਵ ਆਉਣ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਹ ਘਟਨਾ ਪਿਛਲੇ ਹਫ਼ਤੇ ਦੀ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ ਹੋਏ ਧਮਾਕੇ ਦੇ ਮਾਮਲੇ 'ਚ DIG ਦਾ ਸਨਸਨੀਖੇਜ਼ ਖੁਲਾਸਾ
ਜਾਣਕਾਰੀ ਅਨੁਸਾਰ ਪਿਛਲੇ ਹਫਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਕ ਵਿਅਕਤੀ ਨੂੰ ਦਾਖਲ ਕੀਤਾ ਗਿਆ ਸੀ। ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਆਈ. ਸੀ. ਯੂ. ਵਿਚ ਸ਼ਿਫਟ ਕੀਤਾ ਗਿਆ। ਮਰੀਜ਼ ਦਾ ਕੋਰੋਨਾ ਸਬੰਧੀ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਦੀ ਲੈਬ ਵਿਚ ਭੇਜਿਆ ਗਿਆ ਅਤੇ ਰਿਪੋਰਟ ਪਾਜ਼ੇਟਿਵ ਆਈ। ਰਿਪੋਰਟ ਵਿਚ ਕੋਰੋਨਾ ਦਾ ਨਵਾਂ ਵੇਰੀਐਂਟ ਨਹੀਂ ਬਲਕਿ ਪੁਰਾਣਾ ਓਮੀਕਰੋਨ ਵੇਰੀਐਂਟ ਪਾਇਆ ਗਿਆ। ਮਰੀਜ਼ ਦਾ ਮੁੜ ਤੋਂ ਸੈਂਪਲ ਲੈ ਕੇ ਜਾਂਚ ਲਈ ਲੈਬ ਵਿਚ ਭੇਜਿਆ ਗਿਆ ਅਤੇ ਬਾਅਦ ਵਿਚ ਉਸ ਦੀ ਰਿਪੋਰਟ ਨੈਗਟਿਵ ਆਈ। ਮੌਜੂਦਾ ਸਮੇਂ ਵਿਚ ਮਰੀਜ਼ ਦੀ ਹਾਲਤ ਵਿਚ ਸੁਧਾਰ ਹੋਣ ਉਪਰੰਤ ਅਤੇ ਰਿਪੋਰਟ ਨੈਗਟਿਵ ਉਪਰੰਤ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਲੈਬ ਦੇ ਇੰਚਾਰਜ ਡਾਕਟਰ ਕੇ. ਡੀ. ਸਿੰਘ ਨੇ ਦੱਸਿਆ ਕਿ ਮਾਮਲਾ ਪੁਰਾਣਾ ਹੈ। ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਨਵੇਂ ਵੇਰੀਐਂਟ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਅਫਵਾਵਾਂ ’ਤੇ ਗੌਰ ਨਹੀਂ ਕਰਨੀ ਚਾਹੀਦੀ। ਲੋਕਾਂ ਨੂੰ ਸੁਚੇਤ ਰਹਿ ਕੇ ਸੁਰੱਖਿਅਤ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ
ਜ਼ਿਕਰਯੋਗ ਹੈ ਕਿ ਮੌਸਮ ਬਦਲਣ ਕਾਰਨ ਜਿਥੇ ਫਲੂ ਦੇ ਕੇਸ ਆਉਂਦੇ ਹਨ, ਉੱਥੇ ਕੋਵਿਡ ਦੀ ਜਾਂਚ ਦੌਰਾਨ ਨਵੇਂ ਰੂਪ ਵੀ ਸਾਹਮਣੇ ਆ ਰਹੇ ਹਨ। ਜੇ. ਐੱਨ. 1 ਅਤੇ ਐੱਨ.ਬੀ. 1.8.1 ਵੈਰੀਐਂਟ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਹਾਲਾਂਕਿ ਇਹ ਪਹਿਲੇ ਵੈਰੀਐਂਟਾਂ ਦੀ ਤੁਲਨਾ ਵਿਚ ਘੱਟ ਖਤਰਨਾਕ ਹਨ, ਪਰ ਇਨ੍ਹਾਂ ਦੇ ਲੱਛਣ ਖਾਂਸੀ, ਜ਼ੁਕਾਮ ਵਰਗੇ ਆਮ ਹਨ। ਲਾਪ੍ਰਵਾਹੀ ਤੋਂ ਬੱਚਣਾ ਚਾਹੀਦਾ ਹੈ। ਫਿਲਹਾਲ ਲੋੜ ਹੈ ਕਿ ਭੀੜ-ਭਾੜ ਵਾਲੇ ਇਲਾਕਿਆਂ ਅੰਦਰ ਮਾਸਕ ਲਗਾਓ ਅਤੇ ਲੱਛਣ ਨਜ਼ਰ ਆਉਣ ਉੱਤੇ ਆਪਣਾ ਟੈਸਟ ਜ਼ਰੂਰ ਕਰਵਾਓ। ਜੇਕਰ ਘਰ ਵਿੱਚ ਕੋਈ ਬੱਚਾ ਜਾਂ ਬਜ਼ੁਰਗ ਹੈ ਤਾਂ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖੋ।
ਇਹ ਵੀ ਪੜ੍ਹੋ- ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
ਸਿਵਲ ਹਸਪਤਾਲ ’ਚ ਖਾਂਸੀ, ਜੁਕਾਮ ਅਤੇ ਬੁਖਾਰ ਨਾਲ ਪੀੜਤ ਮਰੀਜ਼ਾਂ ਲਈ ਮਾਸਕ ਲਗਾਉਣਾ ਹੋਇਆ ਲਾਜ਼ਮੀ
ਸਿਹਤ ਵਿਭਾਗ ਦੇ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਕੋਰੋਨਾ ਨੂੰ ਲੈ ਕੇ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਖਾਂਸੀ, ਜੁਕਾਮ ਅਤੇ ਬੁਖਾਰ ਤੋਂ ਪੀੜਤ ਮਰੀਜ਼ਾਂ ਨੂੰ ਮਾਸਕ ਲਗਾ ਕੇ ਹੀ ਹਸਪਤਾਲ ਵਿਚ ਆਉਣ ਲਈ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਭੀੜ-ਭੜੱਕੇ ਵਾਲੀ ਥਾਂ ’ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਹੱਥਾਂ ਨੂੰ ਬਾਰ-ਬਾਰ ਸਾਫ ਕਰਨ ਦੇ ਨਾਲ-ਨਾਲ ਸੁਚੇਤ ਰਹਿ ਕੇ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ । ਹਸਪਤਾਲ ਦੇ ਇੰਚਾਰਜ ਅਤੇ ਮੁੱਖ ਪ੍ਰਬੰਧਕ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਭਾਵੇਂ ਜ਼ਿਆਦਾ ਨੁਕਸਾਨਦਾਇਕ ਨਹੀਂ ਹੈ ਪਰ ਫਿਰ ਵੀ ਵਿਭਾਗ ਵੱਲੋਂ ਸੁਚੇਤ ਹੁੰਦਿਆਂ ਹੋਇਆਂ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Video Viral ਕਰਨ ਦੀ ਧਮਕੀ ਦੇ ਕੁੜੀ ਨੂੰ ਅਣਪਛਾਤੀ ਜਗ੍ਹਾ ’ਤੇ ਲੈ ਗਿਆ ਵਿਅਕਤੀ, ਫਿਰ 8 ਦਿਨਾਂ...
NEXT STORY