ਪੱਟੀ (ਪਾਠਕ) : ਸੀ. ਆਈ. ਏ. ਸਟਾਫ ਦੀ ਟੀਮ ਨੇ ਇਕ ਨੌਜਵਾਨ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਪੱਟੀ–ਸਰਹਾਲੀ ਰੋਡ 'ਤੇ ਸਰਕਾਰੀ ਕਾਲਜ ਪੱਟੀ ਕੋਲ ਨਾਕੇਬੰਦੀ ਕੀਤੀ ਸੀ ਕਿ ਇਸੇ ਦੌਰਾਨ ਜੁਗਰਾਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਭੱਠੇਭੈਣੀ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਇਕ ਮੋਮੀ ਲਿਫਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਬੂ ਕਰ ਕੇ ਪੁਲਸ ਵਲੋਂ ਲਿਫਾਫੇ 'ਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮ ਵਿਰੁੱਧ ਪੁਲਸ ਥਾਣਾ ਪੱਟੀ 'ਚ ਕੇਸ ਦਰਜ ਕਰ ਲਿਆ ਗਿਆ ਹੈ ।
ਇਸੇ ਤਰ੍ਹਾਂ ਪੁਲਸ ਚੌਕੀ ਕੈਰੋ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਨਹਿਰ ਪੁੱਲ ਘਰਾਟਾਂ 'ਤੇ ਇਕ ਪਲਾਸਟਿਕ ਦੇ ਕੈਨ 'ਤੇ ਬੈਠੇ ਦੇਖਿਆ। ਜਦ ਪੁਲਸ ਉਸ ਕੋਲ ਪੁੱਜੀ ਤਾਂ ਉਹ ਪੁਲਸ ਨੂੰ ਦੇਖ ਕੇ ਕੈਨ ਛੱਡ ਕੇ ਭੱਜ ਗਿਆ। ਪੁਲਸ ਨੂੰ ਕੈਨ 'ਚੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫਰਾਰ ਮੁਲਜ਼ਮ ਦੀ ਪਛਾਣ ਇੰਦਰਜੀਤ ਸਿੰਘ ਕਾਕਾ ਪੁੱਤਰ ਬਾਜ ਸਿੰਘ ਵਾਸੀ ਮੁਹੱਲਾ ਚੱਠੂਆ ਵਾਰਡ ਨੰ. 10 ਵਜੋਂ ਹੋਈ। ਮੁਲਜ਼ਮ ਵਿਰੁੱਧ ਪੁਲਸ ਥਾਣਾ ਪੱਟੀ 'ਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਲੰਧਰ: ਟਰਾਲੇ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਵਿਅਕਤੀ (ਤਸਵੀਰਾਂ)
NEXT STORY