ਜਲੰਧਰ (ਸੋਨੂੰ)— ਜਲੰਧਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਅਲੀਪੁਰ 'ਚ ਹਾਈਟੈਨਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਇਕ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਟਰਾਲੇ 'ਚ ਬੈਠਾ ਹੋਇਆ ਵਿਅਕਤੀ ਜ਼ਿੰਦਾ ਸੜ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਟਰਾਲੇ 'ਚ ਬਣੇ ਕੈਬਿਨ 'ਚ ਬੈਠਾ ਵਿਅਕਤੀ ਜ਼ਿੰਦਾ ਸੜ ਚੁੱਕਾ ਸੀ।

ਜਾਣਕਾਰੀ ਮੁਤਾਬਕ ਹਨੂੰਮਾਨਗੜ੍ਹ ਤੋਂ ਮਾਲ ਲੋਡ ਕਰਕੇ ਜਲੰਧਰ ਵੱਲ ਆ ਰਹੇ ਟਰਾਲੇ ਨੂੰ ਪਿੰਡ ਅਲੀਪੁਰ 'ਚ ਸਵੇਰੇ 4 ਵਜੇ ਹਾਈਟੈਨਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਰਕੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟਰਾਲੇ 'ਚ ਬੈਠਾ ਵਿਅਕਤੀ ਸੜ ਕੇ ਸੁਆਹ ਹੋ ਗਿਆ।

ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਕਰਕੇ ਟਰਾਲੇ ਦੇ ਮਾਲਕਾਂ ਨੂੰ ਸੂਚਿਤ ਕੀਤਾ। ਪੁਲਸ ਨੇ ਦੱਸਿਆ ਕਿ ਟਰਾਲੇ ਦੇ ਮਾਲਕ ਵੱਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਅਗਲੀ ਕਾਰਵਾਈ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਟਰਾਲਾ ਮਾਲਕਾਂ ਦੇ ਆਉਣ 'ਤੇ ਹੀ ਹੋਵੇਗੀ।

30 ਫੁੱਟ ਉੱਚੇ ਪੁੱਲ ਤੋਂ ਨਹਿਰ 'ਚ ਬੇਖੌਫ ਛਲਾਂਗਾਂ, ਦੇਖੋ ਵੀਡੀਓ
NEXT STORY