ਪੱਟੀ (ਜ.ਬ, ਸੋਢੀ) - ਬੀਤੇ ਦਿਨੀਂ ਪੱਟੀ ਸ਼ਹਿਰ ’ਚ ਹੋਏ ਦੋਹਰੇ ਕਤਲ ਕਾਂਡ ਵਿੱਚ ਜ਼ਿਲ੍ਹਾ ਤਰਨਤਾਰਨ ਪੁਲਸ ਵਲੋਂ ਤਫਤੀਸ਼ ਦੌਰਾਨ ਮਲਕੀਤ ਸਿੰਘ ਉਰਫ ਲੱਡੂ ਪੁੱਤਰ ਮੇਜਰ ਸਿੰਘ ਵਾਸੀ ਵਾਰਡ ਨੰਬਰ-13 ਬਾਬਾ ਜੀਵਨ ਸਿੰਘ ਬਸਤੀ ਪੱਟੀ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਮਨਜੀਤ ਸਿੰਘ ਵਾਸੀ ਮਾਣੋਚਾਹਲ, ਪਰਮਜੀਤ ਸਿੰਘ ਉਰਫ ਪੰਮਾ ਵਾਸੀ ਹਰੀਕੇ ਅਤੇ ਰਾਜਵਿੰਦਰ ਸਿੰਘ ਉਰਫ ਰਾਜ ਸਰਪੰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਪੱਟੀ ਵਿੱਚ ਪੇਸ਼ ਕੀਤਾ ਗਿਆ ਅਤੇ ਤਿੰਨ ਦਿਨ ਸੋਮਵਾਰ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਮੁਲਜ਼ਮਾਂ ਦਾ ਵੀ ਮਿਲਿਆ ਰਿਮਾਂਡ
ਇਸ ਤੋਂ ਇਲਾਵਾ ਉਕਤ ਮੁਕੱਦਮੇ ਦੀ ਤਫਤੀਸ਼ ਲਈ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਮੇਵਾ ਸਿੰਘ ਵਾਸੀ ਗਹਿਰੀ, ਥਾਣਾ ਸਰਾਏ ਅਮਾਨਤ ਖਾਂ, ਜੋ ਕਿ ਲਖਬੀਰ ਸਿੰਘ ਉਰਫ ਲੰਡਾ ਦਾ ਸਾਥੀ ਹੈ ਅਤੇ ਜਸਵਿੰਦਰ ਸਿੰਘ ਉਰਫ ਹੈਪੀ ਪੁੱਤਰ ਖਜਾਨ ਸਿੰਘ ਵਾਸੀ ਸਾਂਘਣਾ ਥਾਣਾ ਚਾਟੀਵਿੰਡ, ਜੋ ਕਿ ਪ੍ਰੀਤ ਸੇਖੋਂ ਦਾ ਭਰਾ ਹੈ, ਨੂੰ ਜੇਲ ਵਿਚੋਂ ਪ੍ਰੋਡੈਨਸ਼ਨ ਵਰੰਟ ’ਤੇ ਲਿਆ ਕਿ ਮਾਣਯੋਗ ਅਦਾਲਤ ਪੱਟੀ ਪਾਸੋਂ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਇਨ੍ਹਾਂ ਦੋਵਾਂ ’ਤੇ ਵੱਖ-ਵੱਖ ਕਤਲ ਦੇ ਕੇਸ ਦਰਜ ਹਨ, ਜੋ ਇਹ ਅੰਮ੍ਰਿਤਸਰ ਜੇਲ ਵਿਚ ਬੰਦ ਸਨ। ਰਿਮਾਂਡ ਦੌਰਾਨ ਇਨ੍ਹਾਂ ਦੋਸ਼ੀਆਂ ਪਾਸੋਂ ਉਕਤ ਮੁਕੱਦਮਾ ਵਿਚ ਲੋਡ਼ੀਦੇ ਦੋਸ਼ੀ ਪ੍ਰੀਤ ਸੇਖੋਂ ਅਤੇ ਉਸਦੇ ਸਾਥੀਆਂ ਬਾਰੇ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਕੈਪਟਨ ਨੇ ਜਾਖੜ ਦੇ ਹੱਕ ’ਚ ਵੱਡਾ ਪੱਤਾ ਖੇਡਿਆ, ਅੰਕੜਿਆਂ ਸਣੇ ਹਾਈਕਮਾਨ ਅੱਗੇ ਪੇਸ਼ ਕੀਤੇ ਤੱਥ
NEXT STORY