ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਵਿਜੀਲੈਂਸ ਵਿਭਾਗ ਕਪੂਰਥਲਾ ਵੱਲੋਂ ਸੁਲਤਾਨਪੁਰ ਲੋਧੀ ਦਾ ਪਟਵਾਰੀ ਸਤਪਾਲ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸਤਪਾਲ ਪਟਵਾਰੀ ਦਾ ਦਫਤਰ ਸੁਲਤਾਨਪੁਰ ਲੋਧੀ-ਡਡਵਿੰਡੀ ਰੋਡ 'ਤੇ ਸਥਿਤ ਹੈ, ਜਿੱਥੇ ਵਿਜੀਲੈਂਸ ਵਿਭਾਗ ਕਪੂਰਥਲਾ ਦੇ ਡੀ. ਐੱਸ. ਪੀ. ਕਰਮਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਨੇ ਆਪਣੀ ਟੀਮ ਸਮੇਤ ਛਾਪਾ ਮਾਰਿਆ ਅਤੇ ਤਿੰਨ ਗਜਟਿਡ ਅਫਸਰ ਗਵਾਹਾਂ ਦੀ ਮੌਜੂਦਗੀ 'ਚ 5 ਹਜ਼ਾਰ ਰੁਪਏ ਦੀ ਰਿਸ਼ਵਤ ਗੁਰਮੀਤ ਸਿੰਘ ਨਾਮੀ ਕਿਸਾਨ ਤੋ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ।
ਵਿਜੀਲੈਂਸ ਵਿਭਾਗ ਤੋਂ ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੈਰੀਪੁਰ ਦੇ ਨਿਵਾਸੀ ਕਿਸਾਨ ਗੁਰਮੀਤ ਸਿੰਘ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਪਟਵਾਰੀ ਸਤਪਾਲ ਨੇ ਉਸ ਦੀ ਜ਼ਮੀਨ ਦਾ ਇੰਤਕਾਲ ਕਰਨ ਅਤੇ ਨਿਸ਼ਾਨਦੇਹੀ ਕਰਨ ਲਈ 6 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਸ਼ਨੀਵਾਰ 5 ਹਜ਼ਾਰ ਰੁਪਏ ਦੇਣੇ ਕੀਤੇ ਸਨ। ਇਸੇ ਦੌਰਾਨ ਰਿਸ਼ਵਤ ਲੈਂਦੇ ਹੋਏ ਪਟਵਾਰੀ ਰੰਗੇ ਹੱਥੀ ਵਿਜੀਲੈਂਸ ਦੇ ਅੜਿੱਕੇ ਆ ਗਿਆ। ਇਸ ਸਬੰਧੀ ਪਟਵਾਰੀ ਸਤਪਾਲ ਨੇ ਦੋਸ਼ ਲਗਾਇਆ ਕਿ ਉਸ ਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ।
1 ਫਰਵਰੀ ਨੂੰ ਧਰਨਾ ਦੇਵੇਗੀ ਕ੍ਰਾਂਤੀਕਾਰੀ ਯੂਨੀਅਨ ਪੰਜਾਬ
NEXT STORY