ਚੰਡੀਗੜ੍ਹ (ਸ਼ੀਨਾ) : ਇੱਥੇ ਪੀ. ਜੀ.ਆਈ. ’ਚ ਅਟੈਂਡੈਂਟ ਤੇ ਸਫਾਈ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਇਸ ਲਈ ਪ੍ਰਸ਼ਾਸਨ ਨੇ ਵੀਰਵਾਰ ਦੇਰ ਰਾਤ ਹੀ ਚੋਣਵੀਆਂ (ਇਲੈਕਟਿਵ) ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਸ਼ੁੱਕਰਵਾਰ ਨੂੰ ਓ. ਪੀ. ਡੀ. ਪਹਿਲਾਂ ਵਾਂਗ ਜਾਰੀ ਰਹੀ। ਹਾਲਾਂਕਿ ਤਿਉਹਾਰ ਕਾਰਨ 197 ਮਰੀਜ਼ ਹੀ ਆਏ। ਰਜਿਸਟ੍ਰੇਸ਼ਨ ਦੀ ਗਿਣਤੀ 7312 ਰਹੀ। ਪੀ. ਜੀ. ਆਈ. ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੜਤਾਲ ਅੱਗੇ ਵਧੀ ਤਾਂ ਮੌਜੂਦਾ ਸਟਾਫ਼ ਨਾਲ ਸੇਵਾਵਾਂ ਚਲਾਉਣਾ ਮੁਸ਼ਕਿਲ ਹੋਵੇਗਾ। ਓ. ਪੀ. ਡੀ. ’ਚ ਸਿਰਫ਼ ਪੁਰਾਣੇ (ਫਾਲੋਅੱਪ) ਮਰੀਜ਼ਾਂ ਨੂੰ ਹੀ ਦੇਖਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਲਈ ਜੀ. ਐੱਮ. ਐੱਸ. ਐੱਚ. ਤੇ ਜੀ. ਐੱਮ. ਸੀ. ਐੱਚ. ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ ਤਾਂ ਜੋਂ ਉੱਥੋਂ ਮਰੀਜ਼ਾਂ ਨੂੰ ਰੈਫ਼ਰ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ, ਹੋਣਗੀਆਂ ਅਹਿਮ ਵਿਚਾਰਾਂ
ਸਥਿਤੀ ਨੂੰ ਸੰਭਾਲਣ ਲਈ ਸਟਾਫ਼ ਦੇ ਕੰਮ ਕਰਨ ਦੇ ਘੰਟੇ ਵਧਾ ਦਿੱਤੇ ਹਨ। ਸਟਾਫ਼ ਦੀ ਘਾਟ ਨੂੰ ਪੂਰੀ ਕਰਨ ਲਈ ਗ਼ੈਰ ਸਰਕਾਰੀ ਸੰਗਠਨਾਂ, ਸਾਰਥੀ ਪ੍ਰੋਜੈਕਟ ਦੇ ਐੱਨ.ਐੱਸ.ਐੱਸ ਵਿਦਿਆਰਥੀਆਂ ਤੋਂ ਮਦਦ ਲਈ ਜਾ ਰਹੀ ਹੈ। ਉੱਥੇ ਹੀ ਡਾਕਟਰਾਂ ਨੂੰ ਮਰੀਜਾਂ ਨੂੰ ਖ਼ੁਦ ਬੁਲਾਉਣਾ ਪੈ ਰਿਹਾ ਹੈ। ਕਈ ਵਿਭਾਗਾਂ ’ਚ ਮਰੀਜ਼ਾਂ ਦਾ ਨੰਬਰ ਦੇਰੀ ਨਾਲ ਆਇਆ। ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਬਿਮਾਰ ਹੋ ਚੁੱਕੀ ਹੈ। ਥਾਂ-ਥਾਂ ਗੰਦਗੀ ਦੇ ਢੇਰ ਨਜ਼ਰ ਆ ਰਹੇ ਹਨ। ਵਾਰਡਾਂ ਦੀ ਹਾਲਤ ਖ਼ਰਾਬ ਹੋ ਰਹੀ ਹੈ। ਯੂਨੀਅਨ ਪ੍ਰਧਾਨ ਰਾਜੇਸ਼ ਚੌਹਾਨ ਨੇ ਕਿਹਾ ਕਿ 2018 ਤੋਂ ਏਰੀਅਰ ਨਹੀਂ ਦਿੱਤਾ ਗਿਆ। 10 ਅਕਤੂਬਰ ਨੂੰ ਮੀਟਿੰਗ ’ਚ ਤਨਖ਼ਾਹ ਵਧਾਉਣ ਬਾਰੇ ਵੀ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਦੁਸਹਿਰੇ 'ਤੇ ਲੋਕਾਂ ਲਈ Advisory ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਹੜਤਾਲ ਨੂੰ 2 ਦਿਨ ਬੀਤ ਗਏ ਹਨ ਪਰ ਪ੍ਰਸਾਸ਼ਨ ਵਲੋਂ ਮੰਗਾ ਨੂੰ ਲੈ ਕੇ ਕਾਰਵਾਈ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਠੇਕਾ ਵਰਕਰ ਯੂਨੀਅਨ ਦੇ ਜਰਨਲ ਸਕੱਤਰ ਨੇ ਦੱਸਿਆ ਕਿ ਐੱਮ.ਐੱਸ ਨਾਲ ਮੀਟਿੰਗ ’ਚ ਕੋਈ ਨਤੀਜਾ ਨਹੀਂ ਨਿਕਲਿਆ। ਇਸੇ ਤਰ੍ਹਾਂ ਸੈਕਟਰ-9 ’ਚ ਵੀ ਹੋਈ ਮੀਟਿੰਗ ਬੇਸਿੱਟਾ ਰਹੀ। ਡਾ. ਵਿਪਨ ਕੌਸ਼ਲ, ਮੈਡੀਕਲ ਸੁਪਰੀਡੈਂਟ, ਪੀ. ਜੀ. ਆਈ. ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਆਊਟਸੋਰਸ ਮੁਲਾਜ਼ਮ ਅਦਾਲਤੀ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਬਕਾਏ ਦਾ ਮੁੱਦਾ ਚੁੱਕ ਕੇ ਹੜਤਾਲ ਕੀਤੀ ਜਾਂਦੀ ਹੈ। ਬਕਾਇਆ ਸਿਰਫ਼ ਅਟੈਂਡੈਂਟ ਦਾ ਹੈ। ਇਸ ਲਈ ਜੂਨ ’ਚ ਸਿਹਤ ਮੰਤਰਾਲੇ ਨੂੰ ਪੱਤਰ ਭੇਜਿਆ ਸੀ। ਜਿੱਥੋਂ ਤੱਕ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਦੀ ਗੱਲ ਹੈ ਤਾਂ ਇਹ ਸਿਹਤ ਅਤੇ ਕਿਰਤ ਮੰਤਰਾਲੇ ਦੇ ਅਧਿਕਾਰ ਖੇਤਰ ’ਚ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ ਨਾਕੇ 'ਤੇ ਰੋਕੀਆਂ 2 ਗੱਡੀਆਂ, ਅੰਦਰ ਵੇਖਿਆ ਤਾਂ ਉੱਡੇ ਹੋਸ਼
NEXT STORY