ਸੰਗਰੂਰ,(ਸਿੰਗਲਾ)- ਕੋਰੋਨਾ ਵਾਇਰਸ ਕਾਰਨ ਜਿਥੇ ਦਹਿਸ਼ਤ ਦਾ ਮਾਹੌਲ ਛਾਇਆ ਹੋਇਆ ਹੈ, ਉਥੇ ਹੀ ਕਈ ਦਿਲ ਨੂੰ ਛੂਹਣ ਵਾਲੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪੰਜਾਬ ਪੁਲਸ ਜੋ ਕਿ ਕੋਰੋਨਾ ਦੀ ਜੰਗ 'ਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਆਪਣੀ ਡਿਊਟੀ ਨਿਭਾ ਰਹੀ ਹੈ। ਉਥੇ ਹੀ ਲੋਕਾਂ ਦੀ ਖੁਸ਼ੀ 'ਚ ਵੀ ਸ਼ਾਮਲ ਹੋ ਰਹੀ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਸੰਗਰੂਰ 'ਚ ਸਾਹਮਣੇ ਆਇਆ ਹੈ, ਜਿਥੇ ਪੀ. ਸੀ. ਆਰ. ਪੁਲਸ ਨੇ ਕਰਫਿਊ ਦੌਰਾਨ ਇਸ਼ਾਨ ਅਰੋੜਾ ਦੇ ਸਪੁੱਤਰ ਸਾਹਿਰ ਅਰੋੜਾ ਦੇ ਪਹਿਲੇ ਜਨਮ ਦਿਨ ਮੌਕੇ ਉਨ੍ਹਾਂ ਦੇ ਬੱਚੇ ਨੂੰ ਕੇਕ ਭੇਟ ਕੀਤਾ।
ਥਾਣਾ ਸਿਟੀ ਸੰਗਰੂਰ ਦੇ ਪੀ. ਸੀ. ਆਰ. ਇੰਚਾਰਜ ਸਬ ਇੰਸਪੈਕਟਰ ਪਰਮਜੀਤ ਸਿੰਘ ਪੰਮਾ ਵੱਲੋਂ ਬੱਚੇ ਨੂੰ ਕੇਕ ਅਤੇ ਗਿਫਟ ਦੇ ਕੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਬੱਚੇ ਦੇ ਪਰਿਵਾਰਕ ਮੈਬਰਾਂ ਵੱਲੋਂ ਪੀ. ਸੀ. ਆਰ. ਇੰਚਾਰਜ ਸਬ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਏ. ਐਸ. ਆਈ. ਸੰਜੇ ਕੁਮਾਰ, ਏ. ਐਸ. ਆਈ. ਬਲਵਿੰਦਰ ਸਿੰਘ, ਹੌਲਦਾਰ ਜਸਵੀਰ ਸਿੰਘ, ਕਪਿਲ ਦੇਵ, ਲੇਡੀਜ਼ ਹੌਲਦਾਰ ਸੋਨੀ ਰਾਣੀ, ਲੇਡੀਜ਼ ਕਾਂਸਟੇਬਲ ਬੇਬੀ ਬਾਂਸਲ ਨੇ ਸਾਹਿਰ ਅਰੋੜਾ ਨੂੰ ਆਸ਼ੀਰਵਾਦ ਦਿੱਤਾ।
ਪੰਜਾਬ ਸਰਕਾਰ ਦੀ ਬੇਹਤਰੀਨ ਪਹਿਲ : ਕੋਟਾ 'ਚ ਫਸੇ ਹੁਸ਼ਿਆਰਪੁਰ ਦੇ 2 ਵਿਦਿਆਰਥੀਆਂ ਦੀ ਘਰ ਵਾਪਸੀ
NEXT STORY