ਹੁਸ਼ਿਆਰਪੁਰ (ਘੁੰਮਣ) : ਆਪਣੇ-ਆਪਣੇ ਘਰਾਂ ਤੋਂ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰਨ ਲਈ ਰਾਜਸਥਾਨ ਦੇ ਕੋਟਾ ਗਏ ਹੁਸ਼ਿਆਰਪੁਰ ਦੇ 2 ਵਿਦਿਆਰਥੀ ਬੀਤੀ ਰਾਤ ਸਹੀ-ਸਲਾਮਤ ਆਪਣੇ ਘਰ ਵਾਪਸ ਆ ਗਏ ਹਨ। ਬੱਚਿਆਂ ਦੀ ਵਾਪਸੀ 'ਤੇ ਜਿਥੇ ਉਹ ਆਪਣੇ ਪਰਿਵਾਰ ਨਾਲ ਖੁਸ਼ ਹਨ, ਉਥੇ ਉਹ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਦੋਵੇਂ ਹੀ ਬੱਚੇ ਆਪਣੇ ਪਰਿਵਾਰ 'ਚ ਵਾਪਸ ਆਏ ਹਨ।
ਇਹ ਵੀ ਪੜ੍ਹੋ ► ਮੋਹਾਲੀ ਤੋਂ ਵੱਡੀ ਖਬਰ, ਇਕੋ ਦਿਨ 'ਚ 'ਕੋਰੋਨਾ' ਦੇ 9 ਕੇਸ ਆਏ ਸਾਹਮਣੇ
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਲਾਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਹੋਰ ਸੂਬਿਆਂ 'ਚ ਫਸੇ ਆਪਣੇ ਨਾਗਰਿਕਾਂ ਦੀ ਘਰ ਵਾਪਸੀ ਲਈ ਗੰਭੀਰ ਹੈ, ਜਿਸ ਦਾ ਨਤੀਜਾ ਹੈ ਕਿ ਜ਼ਿਲੇ ਦੇ 2 ਵਿਦਿਆਰਥੀਆਂ ਨੂੰ ਕੋਟਾ ਤੋਂ ਵਾਪਸ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਤਖਤ ਸ਼੍ਰੀ ਹਜ਼ੂਰ ਸਾਹਿਬ ਵਿਚ ਫ਼ਸੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਰਧਾਲੂਆਂ ਨੂੰ ਵੀ ਵਾਪਸ ਲਿਆਉਣ ਲਈ ਬੱਸਾਂ ਸ਼੍ਰੀ ਹਜ਼ੂਰ ਸਾਹਿਬ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਨੂੰ ਵੀ ਜਲਦ ਹੀ ਉਨ੍ਹਾਂ ਦੇ ਘਰਾਂ 'ਚ ਪਹੁੰਚਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ ► 'ਕੋਰੋਨਾ' ਕਾਰਨ ਜਲੰਧਰ 'ਚ ਚੌਥੀ ਮੌਤ, ਪੰਜਾਬ 'ਚ ਮੌਤਾਂ ਦਾ ਅੰਕੜਾ 20 ਤੱਕ ਪੁੱਜਾ
ਕੋਟਾ ਵਿਚ ਮੈਡੀਕਲ ਦੀ ਕੋਚਿੰਗ ਲੈਣ ਗਏ ਹੁਸ਼ਿਆਰਪੁਰ ਦੀ ਪ੍ਰੀਤੀ ਅਤੇ ਮਿਸ਼ਲੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਉਹ 26 ਅਪ੍ਰੈਲ ਨੂੰ ਦੁਪਹਿਰ ਬਾਅਦ ਕੋਟਾ ਤੋਂ ਹੁਸ਼ਿਆਰਪੁਰ ਲਈ ਰਵਾਨਾ ਹੋਏ ਸਨ। ਉਨ੍ਹਾਂ ਨੂੰ ਜਿਥੇ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਪਹੁੰਚਾਇਆ ਗਿਆ, ਉਥੇ ਰਸਤੇ ਵਿਚ ਸਮੇਂ-ਸਮੇਂ 'ਤੇ ਖਾਣਾ ਵੀ ਮੁਹੱਈਆ ਕਰਵਾਇਆ ਗਿਆ। ਮਿਥਲੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਉਹ ਪਿਛਲੇ ਸਾਲ ਮਈ ਵਿਚ ਕੋਟਾ 'ਚ ਆਈ. ਆਈ. ਟੀ. ਦੀ ਕੋਚਿੰਗ ਲੈਣ ਗਿਆ ਸੀ ਤੇ ਲਾਕਡਾਊਨ ਦੇ ਚਲਦਿਆਂ ਉਹ ਉਥੇ ਫ਼ਸ ਗਿਆ ਤੇ ਵਾਪਸ ਹੁਸ਼ਿਆਰਪੁਰ ਨਹੀਂ ਆ ਸਕਿਆ। ਇਸੇ ਤਰ੍ਹਾਂ ਪ੍ਰੀਤੀ ਨੇ ਕਿਹਾ ਕਿ ਉਹ ਕੋਟਾ ਵਿਚ ਮੈਡੀਕਲ ਦੀ ਕੋਚਿੰਗ ਲਈ ਪਿਛਲੇ ਸਾਲ ਮਈ ਵਿਚ ਗਈ ਸੀ ਅਤੇ ਲਾਕਡਾਊਨ ਤੋਂ ਬਾਅਦ ਉਹ ਹੁਸ਼ਿਆਰਪੁਰ ਨਹੀਂ ਆ ਸਕੀ, ਜਿਸ ਤੋਂ ਬਾਅਦ ਘਰ ਵਾਲੇ ਕਾਫ਼ੀ ਪ੍ਰੇਸ਼ਾਨ ਸਨ।
ਹਜ਼ੂਰ ਸਾਹਿਬ ਤੋਂ ਪਰਤੇ ਸਮਰਾਲਾ ਦੇ ਚਾਰ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਨਿਕਲੇ
NEXT STORY