ਬਠਿੰਡਾ(ਜ.ਬ.)- ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਅੱਗ ਕਾਰਪੋਰੇਟ ਘਰਾਣਿਆਂ ਤਕ ਪਹੁੰਚਣ ਲੱਗੀ ਹੈ। ਪਿਛਲੇ 6 ਮਹੀਨੇ ਤੋਂ ਬੰਦ ਪਏ ਕਾਰਪੋਰੇਟ ਘਰਾਣਿਆਂ ਦੇ ਮਾਰਕੀਟ ਅਤੇ ਸਟੋਰਾਂ ਵਿਚ ਸਾਮਾਨ ਸੜਨ ਅਤੇ ਖਰਾਬ ਹੋਣ ਲੱਗਾ ਹੈ, ਜਿਸ ਕਾਰਨ ਪ੍ਰਬੰਧਕਾਂ ਵੱਲੋਂ ਵੱਡੀ ਮਾਤਰਾ ਵਿਚ ਰਾਸ਼ਨ ਅਤੇ ਹੋਰ ਸਾਮਾਨ ਸਾਲਿਡ ਵੇਸਟ ਪਲਾਂਟ ਵਿਚ ਸੁੱਟਿਆ ਜਾ ਰਿਹਾ ਹੈ, ਜਿਸਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- 4 ਵਿਅਕਤੀਆਂ ਵਲੋਂ ਜੰਜ਼ੀਰ ਨਾਲ ਬੰਨ੍ਹ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ, ਹਾਲਤ ਗੰਭੀਰ
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਬਠਿੰਡਾ ’ਚ ਸਥਿਤ ਵੱਡੇ ਕਾਰਪੋਰੇਟ ਘਰਾਣਿਆਂ ਦੇ ਸਟੋਰਾਂ ਦੇ ਸਾਹਮਣੇ ਪਿਛਲੇ 6 ਮਹੀਨਿਆਂ ਤੋਂ ਪੱਕੇ ਧਰਨੇ ਲਗਾਏ ਹੋਏ ਹਨ, ਜਿਸ ਕਾਰਨ ਉਕਤ ਸਟੋਰਾਂ ਦੀ ਵਿਕਰੀ ਅਤੇ ਹੋਰ ਕੰਮਕਾਜ ਠੱਪ ਹੋ ਗਿਆ। ਉਕਤ ਸਟੋਰਾਂ ਵਿਚ ਪਿਆ ਸਾਮਾਨ ਸੜਨ ਲੱਗਾ ਹੈ ਅਤੇ ਪ੍ਰਬੰਧਕ ਸਾਮਾਨ ਨੂੰ ਬਾਹਰ ਸੁੱਟਣ ਲੱਗੇ ਹਨ। ਵੀਰਵਾਰ ਨੂੰ ਵੱਡੇ ਸਟੋਰਾਂ ਦੇ ਸੰਚਾਲਕਾਂ ਵੱਲੋਂ ਖਰਾਬ ਰਾਸ਼ਨ ਅਤੇ ਹੋਰ ਕਰਿਆਨਾ ਸਾਮਾਨ ਟਰਾਲੀਆਂ ਭਰਕੇ ਸ਼ਾਲਿਡ ਵੇਸਟ ਪਲਾਂਟ ਵਿਚ ਸੁੱਟਿਆ ਗਿਆ।
ਇਹ ਵੀ ਪੜ੍ਹੋ- ਰੇਲ ਮੰਤਰਾਲਾ ਵੱਲੋਂ ਫਿਰੋਜ਼ਪੁਰ ਮੰਡਲ ਦੀਆਂ 6 ਜੋੜੀ ਸਪੈਸ਼ਲ ਐਕਸਪ੍ਰੈੱਸ ਬਹਾਲ ਕਰਨ ਦਾ ਐਲਾਨ
ਸੰਘਰਸ਼ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ, ਕਿਉਂਕਿ ਕਿਸਾਨ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਹੁਣ ਤਕ 500 ਦੇ ਲਗਭਗ ਕਿਸਾਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਕਤ ਸਟੋਰਾਂ ਦੇ ਸੰਚਾਲਕਾਂ ਨੂੰ ਉਕਤ ਸਾਮਾਨ ਖਰਾਬ ਹੋਣ ਤੋਂ ਪਹਿਲਾਂ ਹੀ ਜ਼ਰੂਰਤਮੰਦ ਲੋਕਾਂ ਵਿਚ ਵੰਡਣਾ ਚਾਹੀਦਾ ਸੀ, ਕਿਉਂਕਿ ਹੁਣ ਖਰਾਬ ਹੋਣ ਤੋਂ ਬਾਅਦ ਸਾਮਾਨ ਕਿਸੇ ਕੰਮ ਦਾ ਨਹੀਂ ਰਿਹਾ।
4 ਵਿਅਕਤੀਆਂ ਵਲੋਂ ਜੰਜ਼ੀਰ ਨਾਲ ਬੰਨ੍ਹ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ, ਹਾਲਤ ਗੰਭੀਰ
NEXT STORY