ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ,ਵਰਿੰਦਰ ਪੰਡਿਤ)- ਖੇਤੀ ਕਾਨੂੰਨ ਨੂੰ ਲੈ ਕੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਵੱਖ-ਵੱਖ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਪਰਵਾਸੀ ਭਾਰਤੀਆਂ ਨੇ ਇਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਸਬੰਧਤ ਪਰਿਵਾਰਾਂ ਦੀ ਵਿੱਤੀ ਸਹਾਇਤਾ ਕੀਤੀ ਹੈ।
ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ
ਵ੍ਹਾਈਟ ਹਾਊਸ ਪੈਲੇਸ ਟਾਂਡਾ ਵਿਖੇ ਐੱਨ. ਆਰ. ਆਈ ਯੂ. ਐੱਸ. ਏ. ਇੰਡੀਆਨਾ ਸੰਸਥਾ ਵੱਲੋਂ ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲ਼ੇ (ਸ਼ਹੀਦ) ਕਿਸਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਂਟ ਕੀਤੀ ਗਈ। ਇਸ ਮੌਕੇ ਸੰਸਥਾ ਨਾਲ ਸਬੰਧਤ ਪਰਵਾਸੀ ਭਾਰਤੀ ਬਲਦੇਵ ਸਿੰਘ ਸੱਲਾਂ ਯੂ. ਐੱਸ. ਏ, ਪਾਲ ਸਿੰਘ ਖਲੀਰ, ਸੁਰਜੀਤ ਸਿੰਘ ਟੋਨੀ ਅਤੇ ਬਬਲੂ ਭਟਨੂਰਾ ਨੇ ਦੱਸਿਆ ਕਿ ਆਪਣੇ ਹੱਕਾਂ ਦੀ ਖ਼ਾਤਰ ਸ਼ਹੀਦੀ ਪਾਉਣ ਵਾਲੇ ਕਿਸਾਨਾਂ ਦੀ ਮਦਦ ਵਾਸਤੇ ਵਿਦੇਸ਼ਾਂ ਵਿੱਚ ਵਸੇ ਹੋਏ ਪੰਜਾਬੀ ਅੱਗੇ ਆ ਰਹੇ ਹਨ ਅਤੇ ਪਹਿਲੀ ਕੜੀ ਤਹਿਤ 13 ਪਰਿਵਾਰਾਂ ਨੂੰ 1-1ਲੱਖ ਰੁਪਏ ਦੀ ਮੱਦਦ ਦਿੱਤੀ ਗਈ ਹੈ ਅਤੇ ਕੁੱਲ ਮਿਲਾ ਕੇ ਪੰਜਾਬ ਦੇ 51 ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ
ਇਸ ਮੌਕੇ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ, ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਤਾਰਾ ਸਿੰਘ ਸੱਲਾ, ਕਿਸਾਨ ਆਗੂ ਸੁਖਵਿੰਦਰ ਸਿੰਘ ਬਾਜਵਾ ਅਤੇ ਮਹਿੰਦਰ ਸਿੰਘ ਡੁਮਾਣਾ ਨੇ ਪਰਵਾਸੀ ਭਾਰਤੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਕੇਂਦਰ ਸਰਕਾਰ ਤੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ।ਇਸ ਮੌਕੇ ਸਰਪੰਚ ਰਣਜੀਤ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ, ਇੰਸਪੈਕਟਰ ਤਰਲੋਚਨ ਸਿੰਘ ,ਮਾਨ ਸਿੰਘ ਸ਼ੈਲਰ ਵਾਲੇ, ਅਮਨਦੀਪ ਸਿੰਘ ,ਇੰਸਪੈਕਟਰ ਤਰਲੋਕ ਸਿੰਘ, ਡੀ. ਐੱਸ. ਪੀ. ਪ੍ਰਿਤਪਾਲ ਸਿੰਘ ,ਗੁਰਪ੍ਰੀਤ ਸਿੰਘ, ਡਾ. ਬਲਵਿੰਦਰ ਸਿੰਘ ਰਾਣਾ ਆਦਿ ਵੀ ਹਾਜ਼ਰ ਸਨ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅੰਗਹੀਣ ਬਣ ਕੇ ਭੀਖ ਮੰਗਣ ਵਾਲੇ ਇਸ 'ਮੰਗਤੇ' ਦੀ ਅਸਲੀਅਤ ਜਾਣ ਰਹਿ ਜਾਵੋਗੇ ਹੈਰਾਨ
NEXT STORY