ਜਲੰਧਰ: ਪੰਜਾਬ ਸਰਕਾਰ ਦਾ ਖਜਾਨਾ ਖਾਲੀ ਹੋਣ ਨਾਲ ਪੈਨਸ਼ਨ ਧਾਰਕਾਂ ਦੀ ਪੈਨਸ਼ਨ 'ਤੇ ਬਰੇਕ ਲੱਗ ਗਈ ਹੈ। ਸੂਬੇ ਦੇ ਕਰੀਬ 19.08 ਲੱਖ ਪੈਨਸ਼ਨ ਧਾਰਕਾਂ ਨੂੰ ਸਤੰਬਰ ਮਹੀਨੇ ਤੋਂ ਪੈਨਸ਼ਨ ਨਹੀਂ ਮਿਲ ਰਹੀ ਹੈ। ਸਰਕਾਰ ਪੈਨਸ਼ਨ ਦੇ ਰੂਪ 'ਚ ਪ੍ਰਤੀ ਮਹੀਨਾ ਪੈਨਸ਼ਨਰਾਂ 'ਤੇ 143.10 ਕਰੋੜ ਦੇ ਰਹੀ ਹੈ। ਇਸ ਸਮੇਂ 'ਚ ਸਰਕਾਰ 'ਤੇ ਹੁਣ 3 ਮਹੀਨੇ ਦਾ 429.30 ਕਰੋੜ ਦੇ ਮਾਲ ਦਾ ਬੋਝ ਪੈਡਿੰਗ ਹੋ ਗਿਆ ਹੈ। ਸੂਬੇ 'ਚ 12.81 ਲੱਖ ਬੁਢਾਪੇ 'ਚ 3.47 ਲੱਖ ਵਿਧਵਾ, 1.55 ਲੱਖ ਅਪਾਹਜ ਅਤੇ 1.23 ਲੱਖ ਨਿਰਭਰ ਪੈਨਸ਼ਨ ਧਾਰਕ ਹੈ।
ਹਾਲਾਂਕਿ ਵਿਭਾਗ ਨੇ ਅਕਤੂਬਰ ਮਹੀਨੇ ਦੀ ਪੈਨਸ਼ਨ ਜਲਦ ਲਾਭਪਾਤੀਆਂ ਦੇ ਖਾਤੇ 'ਚ ਟਰਾਂਸਫਰ ਕਰਨ ਦੀ ਗੱਲ ਕਹੀ ਹੈ। ਇਸ ਦੀ ਡਿਮਾਂਡ ਵੀ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ, ਜੋ ਅਜੇ ਵੀ ਪੈਂਡਿੰਗ 'ਚ ਹੈ। ਉੱਥੇ ਨਵੰਬਰ ਮਹੀਨੇ ਦੀ ਪੈਨਸ਼ਨ ਦਾ ਬਜਟ ਭੇਜਣ ਦੇ ਲਈ ਸਰਕਾਰ ਨੇ ਹੁਣ ਵਿਭਾਗ ਨੂੰ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਡੀ.ਸੀ. ਜਲੰਧਰ ਵੀ.ਕੇ. ਸ਼ਰਮਾ ਨੇ ਕਿਹਾ ਕਿ ਜਿਵੇਂ ਹੀ ਵਿਭਾਗ ਪੈਸੇ ਪਾਵੇਗਾ ਪੈਨਸ਼ਨਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ।
4.70 ਲੱਖ ਦੇ ਖਾਤਿਆਂ 'ਚ ਸਹੀ ਤੋਂ ਨਹੀਂ ਆ ਰਹੀ ਪੈਨਸ਼ਨ
ਸੂਬੇ 'ਚ ਬੁਢਾਪਾ ਪੈਨਸ਼ਨ ਸਮੇਤ 4 ਪ੍ਰਕਾਰ ਦੇ ਪੈਨਸ਼ਨ ਧਾਰਕਾਂ ਨੂੰ ਹਰ ਮਹੀਨੇ ਪੈਨਸ਼ਨ ਖਾਤੇ ਜਾਰੀ ਹੁੰਦੇ ਹਨ। ਇਨ੍ਹਾਂ 'ਚ 4.70 ਲੱਖ ਤੋਂ ਵੱਧ ਅਜਿਹੇ ਪੈਨਸ਼ਨਰਸ ਹਨ, ਜਿਨ੍ਹਾਂ ਦੇ ਖਾਤਿਆਂ 'ਚ ਸਮੇਂ 'ਤੇ ਪੈਨਸ਼ਨ ਨਹੀਂ ਆ ਰਹੀ ਹੈ। ਇਹ ਪਰੇਸ਼ਾਨੀ ਜ਼ਿਆਦਾ ਬੁਢਾਪਾ ਪੈਨਸ਼ਨ ਯੋਜਨਾ ਦੇ ਤਹਿਤ ਜਾਰੀ ਪੈਨਸ਼ਨ ਧਾਰਕਾਂ ਦੀ ਹੈ। ਇਸ ਦੇ ਪਿੱਛੇ ਪੈਨਸ਼ਨਰਾਂ ਦੇ ਖਾਤਿਆਂ ਦਾ ਆਧਾਰ ਕਾਰਡ ਜਾਂ ਪਤਾ ਆਦਿ 'ਚ ਕਮੀ ਦਾ ਹੋਣਾ ਦੱਸਿਆ ਜਾਂਦਾ ਹੈ।
3.15 ਲੱਖ ਪੈਨਸ਼ਨਰਸ ਸਮੇਂ ਤੇ ਨਹੀਂ ਕੱਢਦੇ ਪੈਨਸ਼ਨ
ਸੂਬੇ ਭਰ 'ਚ ਕਰੀਬ 3.15 ਲੱਖ ਪੈਨਸ਼ਨਰ ਸਮੇਂ ਤੇ ਪੈਨਸ਼ਨ ਨਹੀਂ ਕੱਢਦੇ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਹਰ ਮਹੀਨੇ 2 ਤਾਰੀਖ ਤੱਕ ਲਾਭਪਾਤਰੀਆਂ ਦੇ ਖਾਤਿਆਂ 'ਚ ਪੈਨਸ਼ਨ ਜਾਰੀ ਕਰ ਦਿੱਤੀ ਜਾਂਦੀ ਹੈ। ਨਿਯਮ ਹੈ ਕਿ ਲਾਭਪਾਤਰੀਆਂ ਨੂੰ ਉਸ ਮਹੀਨੇ 'ਚ ਪੈਨਸ਼ਨ ਨੂੰ ਖਾਤੇ 'ਚੋਂ ਕੱਢਣਾ ਹੁੰਦਾ ਹੈ, ਪਰ ਲੱਖਾਂ ਪੈਨਸ਼ਨਰ, ਪੈਨਸ਼ਨ ਸਮੇਂ ਤੇ ਨਹੀਂ ਕੱਢਦੇ ਹਨ, ਇਸ ਕਾਰਨ ਪੈਨਸ਼ਨ ਬੰਦ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਮੰਤਰੀ ਬੋਲੀ, ਅਕਤੂਬਰ ਮਹੀਨੇ ਦਾ ਬਿੱਲ, ਕਲੀਅਰ ਕਰਕੇ ਜਲਦ ਪੈਨਸ਼ਨ ਦਿੱਤੀ ਜਾਵੇਗੀ
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪ੍ਰਦੇਸ਼ 'ਚ ਦਿੱਤੀ ਜਾਣ ਵਾਲੀ ਮਹੀਨੇ ਦੀ ਪੈਨਸ਼ਨ 750 ਰੁਪਏ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਕੋਈ ਅੜਚਨ ਨਹੀਂ ਹੈ। ਇਹ ਹਰ ਮਹੀਨੇ ਰੈਗੂਲਰ ਦਿੱਤੀ ਜਾ ਰਹੀ ਹੈ। ਅਕਤੂਬਰ ਮਹੀਨੇ ਦਾ ਬਿੱਲ ਜਲਦ ਕਲੀਅਰ ਹੋ ਜਾਵੇਗਾ। ਇਸ ਦੇ ਬਾਅਦ ਇਹ ਪੈਨਸ਼ਨ ਜਲਦ ਦਿੱਤੀ ਜਾਵੇਗੀ। ਸਾਡੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਪੈਨਸ਼ਨਰਾਂ ਨੂੰ ਸਮੇਂ ਤੇ ਪੈਨਸ਼ਨ ਮਿਲ ਜਾਵੇ, ਇਸ 'ਚ ਅੱਗੇ ਵੀ ਕਿਸੇ ਪ੍ਰਕਾਰ ਦੀ ਅੜਚਨ ਨਹੀਂ ਆਉਣ ਦਿੱਤੀ ਜਾਵੇਗੀ।
ਵਿਸ਼ਵ ਕਬੱਡੀ ਕੱਪ ਦਾ ਸ਼ੈਡਿਊਲ ਜਾਰੀ, ਇਨਾਂ ਟੀਮਾਂ ਦੇ ਹੋਣਗੇ ਭੇੜ
NEXT STORY