ਖਾਲੜਾ, (ਬੱਬੂ, ਰਜੀਵ)- ਅਖੇ ਅਸੀਂ ਤਾਂ ਪਹਿਲਾਂ ਈ ਇੱਥੋਂ ਜਾਣ ਨੂੰ ਫਿਰਦੇ ਹਾਂ, ਇਸ ਤੋਂ ਅੱਗੇ ਬਾਰਡਰ ਏ, ਏਦੋਂ ਆਗਾਂਹ ਸਾਨੂੰ ਕਿੱਥੇ ਘੱਲੋਂਗੇ। ਇਹ ਲਫਜ਼ ਕਿਸੇ ਨਾਟਕ ਜਾਂ ਫਿਲਮ ਦੇ ਨਹੀਂ ਇਹ ਉਕਤ ਸ਼ਬਦਾਵਲੀ ਸਥਾਨਕ ਇਕ ਬੈਂਕ 'ਚ ਡਿਉਟੀ 'ਤੇ ਮੌਜੂਦ ਪੜ੍ਹੇ ਲਿਖੇ ਤੇ ਹੋਣਹਾਰ ਮੁਲਾਜ਼ਮਾਂ ਦੀ ਹੈ। ਇਸ ਸਬੰਧੀ ਪੀੜਤ ਲਾਭਪਾਤਰੀ ਗੁਰਨਿਸ਼ਾਨ ਸਿੰਘ, ਨਾਨਕ ਸਿੰਘ ਅਤੇ ਬੀਰ ਸਿੰਘ ਕਲਸੀਆਂ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਬੈਂਕ ਅੰਦਰ ਕੱਚੇ ਮੁਲਾਜ਼ਮ ਅਤੇ ਸਕਿਉਰਿਟੀ ਗਾਰਡ ਨੂੰ ਛੱਡ ਕੇ 2 ਮੁਲਾਜ਼ਮ ਹੀ ਕੰਮ ਕਰ ਰਹੇ ਸਨ ਜਦ ਇਸ ਸਬੰਧੀ ਆਪਣੇ ਆਪ ਨੂੰ ਅਸਿਸਟੈਂਟ ਮੈਨੇਜਰ ਦੱਸ ਰਹੇ ਇਕ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੈਨੇਜਰ ਮਹਿਕਮੇ ਦੇ ਕੰਮ ਲਈ ਦਿੱਲੀ ਗਏ ਹਨ, ਕੈਸ਼ੀਅਰ ਆਪਣੀ ਪਰਮੋਸ਼ਨ ਨੂੰ ਲੈ ਕੇ ਛੁੱਟੀ 'ਤੇ ਚੱਲ ਰਿਹਾ ਹੈ। ਇਸ ਲਈ ਥੋੜ੍ਹੀ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ। ਉਕਤ ਬੈਂਕ ਦੇ ਕਰਮਚਾਰੀਆਂ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ। ਪੀੜਤਾਂ ਨੇ ਦੱਸਿਆ ਕਿ ਅਸੀਂ ਆਪਣੀ ਪੇਮੈਂਟ ਲਈ ਪਿਛਲੇ 2 ਦਿਨਾਂ ਤੋਂ ਖੱਜਲ-ਖੁਆਰ ਹੋ ਰਹੇ ਹਾਂ। ਇਸ ਸਬੰਧੀ ਜਦੋਂ ਬੈਂਕ ਦੇ ਨੋਡਲ ਅਫਸਰ ਨਾਲ ਵਾਰ-ਵਾਰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੀ ਅਜਿਹੇ ਮੁਲਾਜ਼ਮਾਂ ਨਾਲੋਂ ਜ਼ਿਆਦਾ ਉਦਮ ਵਿਖਾਉਂਦਿਆਂ ਫੋਨ ਤੱਕ ਨਹੀਂ ਚੁੱਕਿਆ।
ਕਣਕ ਦੇ ਖਰੀਦ ਪ੍ਰਬੰਧਾਂ ਸਬੰਧੀ ਏ. ਡੀ. ਸੀ. ਨੇ ਜਾਇਜ਼ਾ ਲਿਆ
NEXT STORY