ਲੁਧਿਆਣਾ (ਰਾਮ) ਕੋਰੋਨਾ ਮਹਾਮਾਰੀ 'ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਵਲੋਂ ਹਾਟਸਪਾਟ ਬਣੇ ਸ਼ਹਿਰਾਂ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿਚ ਨਾਈਟ ਕਰਫਿਊ ਵੀ ਲਗਾਇਆ ਗਿਆ ਹੈ। ਪਰ ਸਰਕਾਰ ਦੀਆਂ ਪਾਬੰਦੀਆਂ ਨੂੰ ਲੋਕ ਛਿੱਕੇ ਟੰਗ ਕੇ ਨਾਈਟ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਜਿਵੇਂ ਕਿ ਕਈ ਲੋਕ ਦੇਰ ਰਾਤ ਤੱਕ ਦੁਕਾਨਾਂ ਖੋਲ੍ਹ ਰਹੇ ਹਨ। ਲੋਕ ਆਮ ਵਾਂਗ ਸੜਕਾਂ 'ਤੇ ਘੁੰਮ ਰਹੇ ਹਨ। ਕੁਝ ਤਾਂ ਹੁੱਲੜਬਾਜ਼ੀ ਵੀ ਕਰ ਰਹੇ ਹਨ। ਬੀਤੇ ਦਿਨ ਜਲੰਧਰ ਵਿਚ ਪੁਲਸ ਅਧਿਕਾਰੀ ਨਾਲ ਕੁਝ ਨੌਜਵਾਨਾਂ ਵਲੋਂ ਹੱਥੋਪਾਈ ਵੀ ਕੀਤੀ ਗਈ।
ਇਹ ਵੀ ਪੜ੍ਹੋ- ਨਿੱਜੀ ਸਕੂਲ ਦਾ ਕਾਰਾ, ਤਨਖਾਹ ਲਈ 13 ਮਹੀਨਿਆਂ ਤੋਂ ਅਧਿਆਪਕਾਂ ਨੂੰ ਲਗ ਰਿਹਾ ਲਾਰਾ
ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਲੁਧਿਆਣਾ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਥਾਣਾ ਮੋਤੀ ਨਗਰ ਦੀ ਪੁਲਸ ਵਲੋਂ ਇਕ ਚਿਕਨ ਕਾਰਨਰ ਤੇ ਨਾਈਟ ਕਰਫਿਊ ਦੀ ਉਲੰਘਣਾ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਜਾਂਚ ਅਧਿਕਾਰੀ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਚੰਡੀਗੜ ਰੋਡ ਵਿਖੇ ਪੈਂਦੇ ਪਾਪੂਲਰ ਚਿਕਨ ਕਾਰਨਰ 'ਤੇ ਰਾਤ 9 ਵਜੇ ਤੋਂ ਬਾਅਦ ਗਾਹਕਾਂ ਦਾ ਇਕੱਠ ਦੇਖਿਆ ਗਿਆ ਜਦੋਂ ਕਿ ਸਰਕਾਰ ਵਲੋਂ ਰਾਤ 9 ਬਜੇ ਤੋਂ ਬਾਅਦ ਕਰਫਿਊ ਦੇ ਹੁਕਮ ਹਨ। ਪੁਲਸ ਵਲੋਂ ਮੌਕੇ ’ਤੇ ਕਾਰਵਾਈ ਕਰਦੇ ਹੋਏ ਦੁਕਾਨ ਮਾਲਕ ਹਰਪ੍ਰੀਤ ਸਿੰਘ ਨੂੰ ਗਿਰਫ਼ਤਾਰ ਕਰ ਕੇ 188, 279 ਆਈ,ਪੀ,ਸੀ ਅਧੀਨ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਆਪਣਾ ਕੀਮਤੀ ਕੁਮੈਂਟ ਕਰਕੇ ਜ਼ਰੂਰ ਦੱਸੋ।
ਨਿੱਜੀ ਸਕੂਲ ਦਾ ਕਾਰਾ, ਤਨਖਾਹ ਲਈ 13 ਮਹੀਨਿਆਂ ਤੋਂ ਅਧਿਆਪਕਾਂ ਨੂੰ ਲਗ ਰਿਹਾ ਲਾਰਾ
NEXT STORY