ਲੁਧਿਆਣਾ (ਗੌਤਮ) : ਰੇਲਵੇ ਬੋਰਡ ਵੱਲੋਂ ਫ਼ਿਰੋਜ਼ਪੁਰ ਡਵੀਜ਼ਨ ਮੰਡਲ ’ਚ ਇਕ ਇਕ ਹੋਰ ‘ਵੰਦੇ ਭਾਰਤ ਐਕਸਪ੍ਰੈੱਸ’ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਅੰਮ੍ਰਿਤਸਰ-ਨਵੀਂ ਦਿੱਲੀ ਟਰੈਕ ’ਤੇ ਚੱਲੇਗੀ। ਵਿਭਾਗੀ ਸੂਤਰਾਂ ਅਨੁਸਾਰ ਵਿਭਾਗ ਵੱਲੋਂ ਇਸ ਸਬੰਧੀ ਤਕਨੀਕੀ ਜਾਂਚ ਤੋਂ ਬਾਅਦ ਟਰੇਨ ਦੀ ਸਮਾਂ ਸਾਰਣੀ, ਸਟਾਫ਼ ਨੂੰ ਲੈ ਕੇ ਤਿਆਰੀ ਕਰ ਲਈ ਗਈ ਹੈ, ਜਦੋਂ ਕਿ ਰੇਲ ਦਾ ਕਿਰਾਇਆ ਤੈਅ ਹੋਣਾ ਬਾਕੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦੇ ਮੌਕੇ ’ਤੇ ਵਿਭਾਗ ਵੱਲੋਂ ਟਰੇਨ ਚਲਾ ਕੇ ਲੋਕਾਂ ਨੂੰ ਤੋਹਫ਼ਾ ਦਿੱਤਾ ਜਾ ਸਕਦਾ ਹੈ। ਹੈ। ਰੇਲ ਯਾਤਰੀ 450 ਕਿਲੋਮੀਟਰ ਦਾ ਸਫ਼ਰ 5 ਘੰਟਿਆਂ ’ਚ ਤੈਅ ਕਰਨਗੇ।
ਇਹ ਵੀ ਪੜ੍ਹੋ : ਅੱਜ ਬੰਦ ਹੋਣ ਵਾਲੀ ਹੈ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ! ਪੜ੍ਹੋ ਪੂਰੀ ਖ਼ਬਰ
ਇਹ ਟਰੇਨ 16 ਡੱਬਿਆਂ ਵਾਲੀ ਹੋਵੇਗੀ, ਜੋ ਹਫ਼ਤੇ ’ਚ 6 ਦਿਨ ਚੱਲੇਗੀ
ਇਸ ਰੂਟ ’ਤੇ ਸਿਰਫ਼ ਲੁਧਿਆਣਾ ਅਤੇ ਅੰਬਾਲਾ ਨੂੰ ਹੀ ਸਟਾਪ ਦਿੱਤੇ ਜਾ ਰਹੇ ਹਨ, ਜਦੋਂ ਕਿ ਸਾਹਨੇਵਾਲ ਤੋਂ ਪਾਸ ਦਿੱਤਾ ਜਾਵੇਗਾ। ਫਿਲਹਾਲ ਜਲੰਧਰ ਅਤੇ ਬਿਆਸ ’ਚ ਸਟਾਪੇਜ ਨਹੀਂ ਰੱਖਿਆ ਗਿਆ। ਲੁਧਿਆਣਾ ਅਤੇ ਅੰਬਾਲਾ ’ਚ ਵੀ ਸਿਰਫ਼ 2 ਮਿੰਟ ਦਾ ਸਟਾਪ ਦਿੱਤਾ ਗਿਆ। ਟਰੇਨ ਅੰਮ੍ਰਿਤਸਰ ਤੋਂ ਸਵੇਰੇ 7.55 ’ਤੇ ਚੱਲੇਗੀ, ਜੋ ਕਿ ਲੁਧਿਆਣਾ 9.30 ’ਤੇ ਪਹੁੰਚੇਗੀ। ਸਾਹਨੇਵਾਲ ’ਚ 2 ਮਿੰਟ ਦੇ ਰੁਕਣ ਤੋਂ ਬਾਅਦ 9.50 ਤੋਂ ਪਾਸ ਕਰੇਗੀ ਅਤੇ ਅੰਬਾਲਾ 10.50 ’ਤੇ ਪਹੁੰਚੇਗੀ। ਉੱਥੇ ਵੀ 2 ਮਿੰਟ ਰੁਕਣ ਤੋਂ ਬਾਅਦ ਨਵੀਂ ਦਿੱਲੀ ਦੁਪਹਿਰ 1.05 ਪੁੱਜੇਗੀ। ਵਾਪਸੀ ’ਤੇ ਟਰੇਨ ਨਵੀਂ ਦਿੱਲੀ ਤੋਂ ਦੁਪਹਿਰ 1.40 ਵਜੇ ਰਵਾਨਾ ਹੋਵੇਗੀ ਤੇ 15.50 ਵਜੇ ਅੰਬਾਲਾ ਅਤੇ 4.59 ਵਜੇ ਲੁਧਿਆਣਾ ਪਹੁੰਚੇਗੀ ਅਤੇ ਲੁਧਿਆਣਾ ਤੋਂ ਚੱਲ ਕੇ 6.50 ’ਤੇ ਅੰਮ੍ਰਿਤਸਰ ਪਹੁੰਚੇਗੀ।
ਇਹ ਵੀ ਪੜ੍ਹੋ : ਜਲੰਧਰ ਦੀਆਂ 2 ਕੁੜੀਆਂ ਦੇ ਵਿਆਹ ਦਾ ਪੂਰੇ ਪੰਜਾਬ 'ਚ ਪੈ ਗਿਆ ਰੌਲਾ, ਗੁਰਦੁਆਰੇ ਦੇ ਪਾਠੀ 'ਤੇ ਕਾਰਵਾਈ
ਤਕਨੀਕੀ ਜਾਂਚ ਪੂਰੀ ਹੋਈ
ਪ੍ਰਾਪਤ ਜਾਣਕਾਰੀ ਅਨੁਸਾਰ ਰੇਲਗੱਡੀ ਦੀ ਰਫ਼ਤਾਰ ਸਬੰਧੀ ਵਿਭਾਗ ਵੱਲੋਂ ਤਕਨੀਕੀ ਜਾਂਚ ਵੀ ਪੂਰੀ ਕਰ ਲਈ ਗਈ ਹੈ ਕਿਉਂਕਿ ਨਵੀਂ ਦਿੱਲੀ ਤੋਂ ਜੰਮੂ ਜਾ ਰਹੀ ਟਰੇਨ ‘ਵੰਦੇ ਭਾਰਤ’ ਦਾ ਟਰੈਕ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤਿਆਰ ਕੀਤਾ ਗਿਆ ਸੀ, ਜੋ ਹੁਣ ਟ੍ਰੈਕ ਨੂੰ ਜਲੰਧਰ ਕੈਂਟ ਤੋਂ ਅੱਗੇ ਅੰਮ੍ਰਿਤਸਰ ਤੱਕ ਵੀ ਵਿਸਤਾਰ ਕਰੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਨਗਰੀ ਅੰਮ੍ਰਿਤਸਰ 'ਚ ਵੱਡੀ ਵਾਰਦਾਤ, 17 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ
NEXT STORY