ਲੁਧਿਆਣਾ (ਅਨਿਲ) : ਪੰਜਾਬ ਸਰਕਾਰ ਵੱਲੋਂ ਤਹਿਸੀਲਾਂ ’ਚ ਰਜਿਸਟਰੀਆਂ ਕਰਵਾਉਣ ਲਈ ਆਏ ਦਿਨ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ ਕਿ ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਰ ਟ੍ਰਾਂਸਪੋਰਟ ਨਗਰ ਸਥਿਤ ਪੂਰਬੀ ਤਹਿਸੀਲ ’ਚ ਲੋਕਾਂ ਨੂੰ ਅੱਜ ਵੀ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਭਾਰੀ ਮੁਸ਼ਕਿਲਾਂ ਸਹਿਣੀਆਂ ਪੈ ਰਹੀਆਂ ਹਨ। ਉਕਤ ਤਹਿਸੀਲ ਵਿਚ ਆਮ ਵਿਅਕਤੀ ਨੂੰ ਰਜਿਸਟਰੀ ਕਰਵਾਉਣ ਲਈ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਗੁਆਂਢੀ ਨਾਲ ਹੋਈ ਲੜਾਈ ਨੇ ਧਾਰਿਆ ਖ਼ੂਨੀ ਰੂਪ; ਮੁਲਜ਼ਮਾਂ ਨੇ ਨੌਜਵਾਨ ਦੇ ਮੂੰਹ 'ਚ ਪਾ'ਤਾ ਪੈਟਰੋਲ, ਮੌਤ
ਦੂਜੇ ਪਾਸੇ ਏਜੰਟਾਂ ਦੇ ਕੰਮ ਪਹਿਲੇ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ, ਜਿਸ ਕਾਰਨ ਆਮ ਲੋਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਤੋਂ ਨਿਰਾਸ਼ ਹੁੰਦੇ ਦਿਖਾਈ ਦੇ ਰਹੇ ਹਨ। ਉਕਤ ਤਹਿਸੀਲ ’ਚ ਜ਼ਿਆਦਾਤਰ ਏਜੰਟ ਆਪਣੇ ਕੰਮ ਕਰਵਾਉਣ ਲਈ ਰੋਜ਼ਾਨਾ ਆਉਂਦੇ ਰਹਿੰਦੇ ਹਨ, ਜਿਸ ਕਾਰਨ ਤਹਿਸੀਲ ਦੇ ਅੰਦਰ ਤੋਂ ਰਜਿਸਟਰੀ ਕਰਨ ਦੇ ਜੋ ਨੰਬਰ ਲਗਾਏ ਜਾਂਦੇ ਹਨ, ਉਨ੍ਹਾਂ ਨੰਬਰਾਂ ਦੇ ਆਧਾਰ ’ਤੇ ਆਮ ਵਿਅਕਤੀ ਦੀ ਰਜਿਸਟਰੀ ਸਹੀ ਸਮੇਂ ’ਤੇ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਜਿਹੜੇ ਏਜੰਟ ਤਹਿਸੀਲ ਦੇ ਮੁਲਾਜ਼ਮਾਂ ਨਾਲ ਨਿੱਜੀ ਗੰਢਤੁਪ ਰੱਖਦੇ ਹਨ, ਉਨ੍ਹਾਂ ਦੇ ਕੰਮ ਬਿਨਾਂ ਨੰਬਰਾਂ ਦੇ ਪਹਿਲਾਂ ਹੀ ਕੀਤੇ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਇਸ ਤਹਿਸੀਲ ’ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਰਜਿਸਟਰੀ ਕਰਵਾਉਣ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅੱਜ ਵੀ ਤਹਿਸੀਲ ’ਚ ਕਈ ਲੋਕਾਂ ਵੱਲੋਂ ਆਪਣੀ ਰਜਿਸਟਰੀ ਲੇਟ ਹੋਣ ਕਾਰਨ ਭਾਰੀ ਹੰਗਾਮਾ ਕੀਤਾ ਗਿਆ ਪਰ ਲੋਕਾਂ ਦੀ ਕੋਈ ਵੀ ਸੁਣਵਾਈ ਹੁੰਦੀ ਦਿਖਾਈ ਨਹੀਂ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਵਾਰਦਾਤ! ਜੂਆ ਖੇਡਣ ਤੋਂ ਰੋਕਣ 'ਤੇ ਪਤੀ ਨੇ ਗਲ ਘੋਟ ਕੇ ਮਾਰ ਦਿੱਤੀ ਪਤਨੀ
ਪੂਰਬੀ ਤਹਿਸੀਲ ’ਚ ਆਮ ਵਿਅਕਤੀ ਨੂੰ ਰਜਿਸਟਰੀ ਕਰਵਾਉਣ ਲਈ ਮਜਬੂਰਨ ਬਾਅਦ ’ਚ ਏਜੰਟ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅੱਜ ਕਈ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਕਈ ਜ਼ਰੂਰੀ ਕੰਮ ਸਨ, ਜਿਸ ਲਈ ਉਹ ਸਵੇਰ 10 ਵਜੇ ਤੋਂ ਪੂਰਬੀ ਤਹਿਸੀਲ ’ਚ ਰਜਿਸਟਰੀ ਕਰਵਾਉਣ ਲਈ ਪੁੱਜੇ ਹੋਏ ਸਨ ਪਰ 3 ਵਜੇ ਤੱਕ ਉਨ੍ਹਾਂ ਦੀ ਰਜਿਸਟਰੀ ਦਾ ਨੰਬਰ ਤੱਕ ਅੰਦਰੋਂ ਨਹੀਂ ਬੋਲਿਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਸਹਿਣੀ ਪਈ। ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੂਰਬੀ ਤਹਿਸੀਲ ’ਚ ਲੋਕਾਂ ਦੀਆਂ ਰਜਿਸਟਰੀਆਂ ਸਹੀ ਸਮੇਂ ’ਤੇ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪੂਰਬੀ ਤਹਿਸੀਲ ’ਚ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ : RCB 18 ਸਾਲਾਂ ਬਾਅਦ ਬਣੀ IPL ਚੈਂਪੀਅਨ, ਕੋਹਲੀ ਹੋਏ ਭਾਵੁਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਪਿਓ ਨੇ ਅਣਖ ਖ਼ਾਤਰ ਧੀ ਤੇ ਆਸ਼ਿਕ ਦਾ ਕੀਤਾ ਕਤਲ
NEXT STORY