ਸਪੋਰਟਸ ਡੈਸਕ- ਆਰਸੀਬੀ ਨੇ 18 ਸਾਲਾਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ ਖਿਤਾਬ ਜਿੱਤਿਆ ਹੈ। ਫਾਈਨਲ ਮੈਚ ਵਿੱਚ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾਇਆ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਪੰਜਾਬ ਟੀਮ ਦੇ ਕਪਤਾਨ ਸ਼੍ਰੇਅਰ ਅਈਅਰ ਨੇ ਟਾਸ ਜਿੱਤ ਕੇ ਆਰਸੀਬੀ ਨੂੰ ਪਹਿਲਾਂ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ ਪੰਜਾਬ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ ਪੰਜਾਬ ਕਿੰਗਜ਼ ਸਿਰਫ਼ 184 ਦੌੜਾਂ ਹੀ ਬਣਾ ਸਕੀ ਅਤੇ ਆਰਸੀਬੀ ਨੇ ਖਿਤਾਬ ਜਿੱਤ ਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਚੰਗੀ ਰਹੀ। ਪ੍ਰਿਯਾਂਸ਼ ਆਰੀਆ ਅਤੇ 'ਇਮਪੈਕਟ ਸਬ' ਪ੍ਰਭਸਿਮਰਨ ਸਿੰਘ ਨੇ ਮਿਲ ਕੇ 5 ਓਵਰਾਂ ਵਿੱਚ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਜੋਸ਼ ਹੇਜ਼ਲਵੁੱਡ ਨੇ ਤੋੜਿਆ, ਜਿਸਨੇ ਪ੍ਰਿਯਾਂਸ਼ ਆਰੀਆ ਨੂੰ ਫਿਲ ਸਾਲਟ ਹੱਥੋਂ ਕੈਚ ਕਰਵਾਇਆ। ਪ੍ਰਿਯਾਂਸ਼ ਨੇ 24 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਜੋਸ਼ ਇੰਗਲਿਸ਼ ਅਤੇ ਪ੍ਰਭਸਿਮਰਨ ਵਿਚਕਾਰ ਇੱਕ ਚੰਗੀ ਸਾਂਝੇਦਾਰੀ ਹੋਈ। ਪਰ ਪ੍ਰਭਸਿਮਰਨ 9ਵੇਂ ਓਵਰ ਵਿੱਚ ਆਊਟ ਹੋ ਗਿਆ। ਕਰੁਣਾਲ ਪੰਡਯਾ ਨੇ ਉਸਨੂੰ ਆਪਣਾ ਸ਼ਿਕਾਰ ਬਣਾਇਆ। ਪ੍ਰਭਸਿਮਰਨ ਦੇ ਬੱਲੇ ਤੋਂ 26 ਦੌੜਾਂ ਨਿਕਲੀਆਂ। ਇਸ ਤੋਂ ਬਾਅਦ 9ਵੇਂ ਓਵਰ ਵਿੱਚ ਕਪਤਾਨ ਸ਼੍ਰੇਅਸ ਅਈਅਰ ਕੁਝ ਵੀ ਸ਼ਾਨਦਾਰ ਨਹੀਂ ਕਰ ਸਕਿਆ ਅਤੇ ਸਿਰਫ 1 ਦੌੜ ਬਣਾ ਕੇ ਸ਼ੈਫਰਡ ਦਾ ਸ਼ਿਕਾਰ ਬਣ ਗਿਆ। ਇਹ ਪੰਜਾਬ ਲਈ ਇੱਕ ਵੱਡਾ ਝਟਕਾ ਸੀ।
ਇਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜੋਸ਼ ਇੰਗਲਿਸ਼ ਅਤੇ ਨੇਹਲ ਵਢੇਰਾ 'ਤੇ ਆ ਗਈ। ਪਰ 13ਵੇਂ ਓਵਰ ਵਿੱਚ ਕਰੁਣਾਲ ਪੰਡਯਾ ਨੇ ਜੋਸ ਇੰਗਲਿਸ਼ ਦੀ ਵਿਕਟ ਲਈ ਅਤੇ ਆਰਸੀਬੀ ਨੂੰ ਵਾਪਸ ਲਿਆਂਦਾ। ਇੰਗਲਿਸ਼ ਦੇ ਬੱਲੇ ਤੋਂ ਸਿਰਫ਼ 39 ਦੌੜਾਂ ਨਿਕਲੀਆਂ।
ਇਸ ਤੋਂ ਬਾਅਦ ਨੇਹਲ ਵਢੇਰਾ ਅਤੇ ਸ਼ਸ਼ਾਂਕ ਸਿੰਘ ਵਿਚਕਾਰ ਇੱਕ ਚੰਗੀ ਸਾਂਝੇਦਾਰੀ ਬਣੀ। ਪਰ 17ਵੇਂ ਓਵਰ ਵਿੱਚ ਭੁਵਨੇਸ਼ਵਰ ਕੁਮਾਰ ਨੇ ਨੇਹਲ ਵਢੇਰਾ ਨੂੰ ਆਊਟ ਕਰ ਦਿੱਤਾ। ਨੇਹਲ ਦੇ ਬੱਲੇ ਤੋਂ 15 ਦੌੜਾਂ ਆਈਆਂ। ਇਸ ਤੋਂ ਬਾਅਦ, ਉਸੇ ਓਵਰ ਵਿੱਚ, ਭੁਵੀ ਨੇ ਸਟੋਇਨਿਸ ਨੂੰ ਵੀ ਆਊਟ ਕਰਕੇ ਪੰਜਾਬ ਨੂੰ ਛੇਵਾਂ ਝਟਕਾ ਦਿੱਤਾ।
ਇਸ ਤੋਂ ਬਾਅਦ ਅਗਲੇ ਓਵਰ ਵਿੱਚ ਉਮਰਜ਼ਈ ਵੀ ਆਊਟ ਹੋ ਗਿਆ। ਇਸ ਤੋਂ ਬਾਅਦ ਸ਼ਸ਼ਾਂਕ ਸਿੰਘ ਇੱਕ ਸਿਰੇ 'ਤੇ ਖੜ੍ਹਾ ਸੀ। ਪੰਜਾਬ ਨੂੰ ਆਖਰੀ ਓਵਰ ਵਿੱਚ ਜਿੱਤ ਲਈ 29 ਦੌੜਾਂ ਦੀ ਲੋੜ ਸੀ। ਪਰ ਪੰਜਾਬ ਇਸਦਾ ਪਿੱਛਾ ਨਹੀਂ ਕਰ ਸਕਿਆ ਅਤੇ 17 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਆਰਸੀਬੀ ਟੀਮ ਆਈਪੀਐਲ ਚੈਂਪੀਅਨ ਬਣ ਗਈ।
ਕੌਣ ਹੈ RCB ਦਾ ਮਾਲਕ, ਜਿਸ ਦਾ ਲੱਗਾ 2200 ਕਰੋੜ ਦਾ ਜੈਕਪਾਟ !
NEXT STORY